ਅੰਮ੍ਰਿਤਸਰ, (ਅਰੁਣ)- ਵਿਆਹ ਦਾ ਲਾਰਾ ਲਾ ਕੇ ਇਕ ਲਡ਼ਕੀ ਨਾਲ ਸਰੀਰਕ ਸਬੰਧ ਬਣਾਉਣ ਤੇ ਪੁਲਸ ਨੂੰ ਸੂਚਿਤ ਕਰਨ ਮਗਰੋਂ ਲਡ਼ਕੀ ਨੂੰ ਅਗਵਾ ਕਰ ਕੇ ਦੌਡ਼ੇ ਮੁਲਜ਼ਮ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਲਡ਼ਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਨਿਸ਼ਾਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚੱਕ ਡੋਗਰਾਂ ਵਿਆਹ ਦਾ ਝੂਠਾ ਲਾਰਾ ਲਾ ਕੇ ਉਸ ਦੀ ਲਡ਼ਕੀ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਲਡ਼ਕੀ ਵੱਲੋਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਮਗਰੋਂ ਮੁਲਜ਼ਮ 15 ਅਗਸਤ ਦੀ ਰਾਤ ਉਸ ਦੀ ਲਡ਼ਕੀ ਨੂੰ ਅਗਵਾ ਕਰ ਕੇ ਲੈ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਦਾ ਕਮਾਲ! ਨਾਜਾਇਜ਼ ਸ਼ਰਾਬ ਦਾ ਵਿਰੋਧ ਕਰਨ ਵਾਲੇ ਨੂੰ ਹੀ ਕੀਤਾ ਗ੍ਰਿਫਤਾਰ
NEXT STORY