ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 2025 ਦੇ ਨਤੀਜੇ ਜਲਦੀ ਹੀ ਐਲਾਨ ਦਿੱਤੇ ਜਾਣਗੇ। ਇਸ ਸਾਲ ਦੇਸ਼ ਭਰ ਦੇ 51 ਲੱਖ ਤੋਂ ਵੱਧ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ’ਚ ਸ਼ਾਮਲ ਹੋਏ, ਜੋ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਬੋਰਡ ਨੇ ਵਿਦਿਆਰਥੀਆਂ ਨੂੰ ਆਪਣੀ ਮਾਰਕ ਸ਼ੀਟ ’ਚ ਕਿਸੇ ਵੀ ਕਿਸਮ ਦੀ ਗਲਤੀ ਤੋਂ ਬਚਣ ਲਈ ਇਸ ਵਾਰ ਸੁਧਾਰ ਵਿੰਡੋ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ : ਸੁਖਬੀਰ ਹੱਥ ਆਵੇਗੀ ਅਕਾਲੀ ਦਲ ਦੀ ਕਮਾਨ ਜਾਂ ਨਹੀਂ! ਅੱਜ ਦੇ ਫ਼ੈਸਲੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਇਸ ਤਹਿਤ ਸੀ. ਬੀ. ਐੱਸ. ਈ. ਨੇ 17 ਅਪ੍ਰੈਲ ਤੱਕ ਇਕ ਕੁਰੈਕਸ਼ਨ ਵਿੰਡੋ ਖੋਲ੍ਹ ਦਿੱਤੀ ਹੈ, ਜਿਸ ’ਚ ਸਕੂਲ ਆਪਣੇ ਰਜਿਸਟਰਡ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ’ਚ ਬਦਲਾਅ ਕਰ ਸਕਦੇ ਹਨ। ਸੀ. ਬੀ. ਐੱਸ. ਈ. ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਰ ਕੁਰੈਕਸ਼ਨ ਲਈ ਪ੍ਰਤੀ ਵਿਦਿਆਰਥੀ 1,000 ਰੁਪਏ ਦੀ ਪ੍ਰੋਸੈਸਿੰਗ ਫ਼ੀਸ ਨਿਰਧਾਰਿਤ ਕੀਤੀ ਗਈ ਹੈ, ਜੋ ਕਿ ਸਬੰਧਿਤ ਸਕੂਲਾਂ ਵਲੋਂ ਆਪਣੇ ਖੇਤਰੀ ਸੀ. ਬੀ. ਐੱਸ. ਈ. ਦਫ਼ਤਰ ’ਚ ਜਮ੍ਹਾਂ ਕਰਾਉਣੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦੀ ਵਾਢੀ ਦੌਰਾਨ ਐਡਵਾਈਜ਼ਰੀ ਜਾਰੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ...
ਕਿਹੜੇ ਸੁਧਾਰ ਕੀਤੇ ਜਾ ਸਕਦੇ ਹਨ?
ਵਿਦਿਆਰਥੀ ਦੇ ਮਾਤਾ-ਪਿਤਾ ਦੇ ਨਾਂ ’ਚ ਤਬਦੀਲੀ ਜਾਂ ਸਪੈਲਿੰਗ ਸੁਧਾਰ
ਜਨਮ ਮਿਤੀ ’ਚ ਸੁਧਾਰ (ਸੀ. ਬੀ. ਐੱਸ. ਈ. ਨਿਯਮਾਂ ਅਤੇ ਵੈਧ ਦਸਤਾਵੇਜ਼ਾਂ ਅਨੁਸਾਰ)
ਫੋਟੋ ਸੰਪਾਦਨ
ਸਿੰਗਲ ਚਾਈਲਡ ਦੀ ਸਥਿਤੀ ’ਚ ਤਬਦੀਲੀ
ਲਿੰਗ ਸੁਧਾਰ
ਹਾਲਾਂਕਿ, ਵਿਦਿਆਰਥੀ ਦੀ ਸ਼੍ਰੇਣੀ (ਜਿਵੇਂ ਕਿ ਜਨਰਲ, ਓ. ਬੀ. ਸੀ.) ’ਚ ਕੋਈ ਬਦਲਾਅ ਮਨਜ਼ੂਰ ਨਹੀਂ ਕੀਤਾ ਜਾਵੇਗਾ
17 ਅਪ੍ਰੈਲ ਤੋਂ ਬਾਅਦ ਦੂਜਾ ਮੌਕਾ ਨਹੀਂ ਮਿਲੇਗਾ
ਸੀ. ਬੀ. ਐੱਸ. ਈ. ਨੇ ਸਪੱਸ਼ਟ ਕੀਤਾ ਹੈ ਕਿ 17 ਅਪ੍ਰੈਲ ਤੋਂ ਬਾਅਦ ਕੋਈ ਵੀ ਸੁਧਾਰ ਬੇਨਤੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਬੋਰਡ ਨੇ ਇਹ ਵੀ ਦੱਸਿਆ ਕਿ ਇਹ ਸਹੂਲਤ ਉਨ੍ਹਾਂ ਸਕੂਲਾਂ ਦੀ ਮੰਗ ’ਤੇ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਨੇ ਪਹਿਲਾਂ ਗਲਤੀ ਨਾਲ ਗਲਤ ਡਾਟਾ ਜਮ੍ਹਾਂ ਕਰ ਦਿੱਤਾ ਸੀ। ਹੁਣ ਇਹ ਸਕੂਲਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਵਿਦਿਆਰਥੀ ਦੇ ਵੇਰਵੇ ਨੂੰ ਸਕੂਲ ਦੇ ਦਾਖ਼ਲਾ ਅਤੇ ਐਗਜ਼ਿਟ ਰਜਿਸਟਰ ਨਾਲ ਮਿਲਾ ਕੇ ਸਹੀ ਫਾਰਮ ਜਮ੍ਹਾਂ ਕਰਵਾਉਣ, ਤਾਂ ਜੋ ਨਤੀਜੇ ਅਤੇ ਮਾਰਕ ਸ਼ੀਟਾਂ ਗਲਤੀ ਰਹਿਤ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਕਣਕ ਦੀ ਵਾਢੀ ਦੌਰਾਨ ਐਡਵਾਈਜ਼ਰੀ ਜਾਰੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ...
NEXT STORY