ਚੰਡੀਗੜ੍ਹ : ਭਾਰੀ ਮੀਂਹ ਕਾਰਨ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਲਈ ਮੌਸਮ ਵਿਭਾਗ ਵਲੋਂ ਚੰਗੀ ਖ਼ਬਰ ਆਈ ਹੈ। ਦਰਅਸਲ ਮੌਸਮ ਵਿਭਾਗ ਵਲੋਂ ਹੁਣ 9 ਤਾਰੀਖ਼ ਤੱਕ ਭਾਰੀ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਅੱਜ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸੂਰਜ ਦੀ ਤਿੱਖੀ ਧੁੱਪ ਦੇਖ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ ਇਨ੍ਹਾਂ ਤਾਰੀਖ਼ਾਂ ਦੌਰਾਨ ਕੁੱਝ ਜ਼ਿਲ੍ਹਿਆਂ 'ਚ ਹਲਕਾ-ਫੁਲਕਾ ਮੀਂਹ ਪੈ ਸਕਦਾ ਹੈ ਪਰ ਤਬਾਹੀ ਮਚਾਉਣ ਵਾਲੇ ਮੀਂਹ ਦੀ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ, ਜਾਰੀ ਹੋਈਆਂ ਹਦਾਇਤਾਂ
ਮੌਸਮ ਵਿਭਾਗ ਵਲੋਂ 5 ਸਤੰਬਰ ਤੋਂ ਲੈ ਕੇ 9 ਸਤੰਬਰ ਤੱਕ ਮੌਸਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਹੈ, ਜਦੋਂ ਕਿ 10 ਸਤੰਬਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਪੰਜਾਬ 'ਚ ਮੀਂਹ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ
ਖੇਤਾਂ 'ਚ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਸੜਕਾਂ ਅਤੇ ਪੁਲ ਟੁੱਟ ਚੁੱਕੇ ਹਨ। ਕਈ ਗਰੀਬ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ। ਹੁਣ ਮੌਸਮ ਵਿਭਾਗ ਵਲੋਂ ਅਗਲੇ ਕੁੱਝ ਦਿਨਾਂ ਲਈ ਰਾਹਤ ਦੀ ਗੱਲ ਕੀਤੀ ਗਈ ਹੈ ਤਾਂ ਲੋਕਾਂ 'ਚ ਵੀ ਉਮੀਦ ਜਾਗੀ ਹੈ ਕਿ ਹਾਲਾਤ ਹੌਲੀ-ਹੌਲੀ ਸੰਭਲ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੱਕ ਦਿਨ ਦੀ ਰਾਹਤ ਤੋਂ ਬਾਅਦ ਸੋਨੇ ਨੇ ਫਿਰ ਮਾਰੀ ਛਾਲ, 10 ਗ੍ਰਾਮ ਸੋਨੇ ਦੀ ਕੀਮਤ ਜਾਣ ਹੋ ਜਾਓਗੇ ਹੈਰਾਨ
NEXT STORY