ਜਲੰਧਰ/ਬਲਾਚੌਰ (ਵੈੱਬ ਡੈਸਕ, ਬ੍ਰਹਮਪੁਰੀ) - ਚੰਡੀਗੜ੍ਹ ਅਤੇ ਪੰਜਾਬ ਵਿਚ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਵੇਖਣ ਨੂੰ ਮਿਲੀ ਉਂਝ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਪਾਇਆ ਗਿਆ। ਪੰਜਾਬ ਦੇ ਬਠਿੰਡਾ ਵਿੱਚ ਮੰਗਲਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਰਿਹਾ, ਜਦਕਿ ਫਰੀਦਕੋਟ ਵਿੱਚ ਤਾਪਮਾਨ 34.5 ਡਿਗਰੀ ਦਰਜ ਕੀਤਾ ਗਿਆ। ਉਥੇ ਹੀ ਚੰਡੀਗੜ੍ਹ ਵਿੱਚ ਤਾਪਮਾਨ 32.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਬਾਰਿਸ਼ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਮੰਗਲਵਾਰ ਨੂੰ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਸੀ ਪਰ ਬਾਰਿਸ਼ ਨਹੀਂ ਹੋਈ। ਹੁਣ ਅਗਲੇ ਇਕ ਹਫ਼ਤੇ ਤੱਕ ਕਿਤੇ ਵੀ ਬਾਰਿਸ਼ ਪੈਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਪ੍ਰਦੂਸ਼ਣ ਵਿੱਚ ਮਾਮੂਲੀ ਸੁਧਾਰ ਵੇਖਣ ਨੂੰ ਮਿਲਿਆ ਹੈ। ਜ਼ਿਆਦਾਤਰ ਸ਼ਹਿਰਾਂ ਦਾ ਹਵਾ ਪ੍ਰਦੂਸ਼ਣ 200 ਤੋਂ ਵੀ ਘੱਟ ਰਿਹਾ ਹੈ ਪਰ ਚੰਡੀਗੜ੍ਹ ਵਿੱਚ ਹਾਲੇ ਵੀ ਹਾਲਾਤ ਖ਼ਰਾਬ ਹਨ। ਇਥੇ ਔਸਤ AQI 200 ਨੂੰ ਪਾਰ ਕਰਕੇ 206 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, ਪਿਤਾ ਜਤਿੰਦਰਪਾਲ ਢਿੱਲੋਂ ਨੇ ਖੋਲ੍ਹੇ ਵੱਡੇ ਰਾਜ਼
ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ ਕਮੀ
ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਅੱਗ ਲੱਗਣ ਦੀਆਂ 219 ਤਾਜ਼ਾ ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਕਾਰਨ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਕੇ 2,356 ਹੋ ਗਈਆਂ ਹਨ, ਜੋਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜਿਆਂ ਨਾਲੋਂ ਲਗਭਗ 55 ਫ਼ੀਸਦੀ ਘੱਟ ਹਨ। ਪਿਛਲੇ ਸਾਲ ਇਸੇ ਸਮੇਂ ਦੌਰਾਨ ਅਜਿਹੀਆਂ 5,254 ਘਟਨਾਵਾਂ ਹੋਈਆਂ ਸਨ। ਸੂਬੇ ਵਿੱਚ 2022 ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ 12,112 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਅੱਜ ਮੰਗਲਵਾਰ ਨੂੰ ਸੂਬੇ 'ਚ 219 ਖੇਤਾਂ 'ਚ ਅੱਗ ਲੱਗਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਅੰਕੜਿਆਂ ਅਨੁਸਾਰ ਸਭ ਤੋਂ ਵੱਧ 45 ਘਟਨਾਵਾਂ ਫਿਰੋਜ਼ਪੁਰ ਵਿੱਚ ਦਰਜ ਹੋਈਆਂ ਹਨ। ਉਸ ਤੋਂ ਬਾਅਦ ਸੰਗਰੂਰ ਵਿੱਚ 38 ਅਤੇ ਪਟਿਆਲਾ ਵਿੱਚ 22 ਘਟਨਾਵਾਂ ਦਰਜ ਕੀਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਇਸ ਵਾਰ ਪਹਿਲੀ ਵਾਰ ਬਹੁਤ ਸਾਲਾਂ ਬਾਅਦ ਹੋਇਆ ਕਿ ਮੌਸਮ ਵਿਚ ਤਬਦੀਲੀ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਵਿਚ ਦੇਖਣ ਨੂੰ ਮਿਲੀ ਜੋ ਪਿਛਲੇ ਸਾਲਾਂ ਵਿਚ ਅਕਤੂਬਰ ਦੇ ਆਖ਼ਰੀ ਹਫ਼ਤੇ ਵੇਖਣ ਨੂੰ ਮਿਲਦੀ ਹੁੰਦੀ ਸੀ। ਇਸ ਵਾਰ ਵੱਧ ਤੋਂ ਵੱਧ 31 ਤਾਪਮਾਨ ਅਤੇ ਘੱਟ ਤੋਂ ਘੱਟ 15 ਰਿਹਾ ਜੋਕਿ ਪਿਛਲੇ ਸਾਲਾਂ ਨਾਲੋਂ ਬਹੁਤ ਫਰਕ ਹੈ।
ਇਸ ਤਬਦੀਲੀ ਦੀ ਬਦੌਲਤ ਹੀ ਗਰਮ ਕੱਪੜਿਆਂ ਦੀ ਤਿਆਰੀ ਜੋਰਾਂ ਨਾਲ ਚਾਲ ਪਈ ਹੈ। ਉਕਤ ਮੌਸਮ ਦਾ ਖ਼ੁਲਾਸਾ ਕਰਦਿਆਂ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ (ਜੋ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਖੋਜ ਕੇਂਦਰ ਹੈ ) ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਸ ਵਾਰ ਅਗੇਤਾ ਠੰਢ ਦਾ ਮੌਸਮ ਆ ਗਿਆ ਹ, ਜਿਸ ਨਾਲ ਪ੍ਰਕਿਰਤੀ ਵਿਚ ਕਾਫ਼ੀ ਬਦਲਾਅ ਆਵੇਗਾ ।
ਇਹ ਵੀ ਪੜ੍ਹੋ- ਪੰਜਾਬ ਦੇ ਇਹ ਮੁਲਾਜ਼ਮ ਦੋ ਦਿਨਾਂ ਦੀ ਛੁੱਟੀ 'ਤੇ
ਮੌਸਮ ਦਾ ਬਦਲਣ ਦਾ ਅਸਰ ਕਸਬਿਆਂ ਪਿੰਡਾਂ ਵਿਚ ਰਜਾਈਆਂ ਨਗੰਦਨ ਵਾਲਿਆਂ ਵੱਲੋਂ ਐਤਕਾਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਕਸਬਾ ਮਜਾਰੀ ਪੋਜੇਵਾਲ, ਬਲਾਚੌਰ ਆਦਿ ਵਿਚ ਰਜਾਈਆਂ ਨਗੰਦਨ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਪਹਿਲਾਂ ਘਰ ਦੇ ਵਿਹੜੇ ਵਿਚ ਕੰਬਲ ਖੇਸੀ ਲੈ ਕਿ ਰਾਤ ਲੰਘ ਜਾਂਦੀ ਸੀ ਹੁਣ ਰਜਾਈ ਦੀ ਲੋੜ ਪੈਣ ਲੱਗ ਪਈ ਜੋ ਗਰੀਬ ਲੋਕ ਪੁਰਾਣੀਆਂ ਰਜਾਈਆਂ ਨੂੰ ਮੁੜ ਰੂੰ ਨੂੰ ਪਿੰਝ ਕੇ ਨਵੀਆਂ ਰਜਾਈਆਂ ਤਿਆਰ ਕਰਵਾਉਣ ਲਗ ਪਏ। ਇਸ ਵਾਰ ਸਾਨੂੰ ਆਪਣੇ ਸੂਬੇ ਯੂ. ਪੀ. ਤੋਂ ਪਹਿਲਾਂ ਕਰੀਬ ਇਕ ਮਹੀਨਾ ਆਉਣਾ ਪਿਆ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਸਾਡੇ ਲੋਕਾਂ ਦਾ ਇਹ ਕਾਰੋਬਾਰ ਹੈ ਜੋ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ- ਮੁੜ ਗਰਮਾਉਣ ਲੱਗਾ ਢਿੱਲੋਂ ਬ੍ਰਦਰਜ਼ ਦਾ ਮਾਮਲਾ, ਸਾਬਕਾ ਇੰਸਪੈਕਟਰ ਨਵਦੀਪ ਸਿੰਘ ਬਾਰੇ ਹੋਏ ਅਹਿਮ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀ ਤਰ੍ਹਾਂ ਗਰਮ ਹੋਣ ਲੱਗਾ ਹਿਮਾਚਲ, ਅਕਤੂਬਰ 'ਚ 30-40 ਡਿਗਰੀ ਰਿਹਾ ਤਾਪਮਾਨ
NEXT STORY