ਜਲੰਧਰ (ਚੋਪੜਾ)–ਪੀ. ਐੱਸ. ਐੱਮ. ਐੱਸ. ਯੂ. ਅਤੇ ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਦੇ ਸੱਦੇ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਕਲੈਰੀਕਲ ਸਟਾਫ਼ 2 ਦਿਨਾਂ ਦੀ ਸਮੂਹਿਕ ਛੁੱਟੀ ’ਤੇ ਚਲਾ ਗਿਆ ਹੈ, ਜਿਸ ਕਾਰਨ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਤ ਵਧੇਰੇ ਵਿਭਾਗਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪ ਰਿਹਾ। ਡੀ. ਸੀ. ਆਫਿਸ ਦੇ ਵਧੇਰੇ ਕਰਮਚਾਰੀ ਮੰਗਲਵਾਰ ਆਪਣੀ ਡਿਊਟੀ ’ਤੇ ਨਹੀਂ ਆਏ ਪਰ ਜਿਹੜੇ ਕਰਮਚਾਰੀ ਆਪਣੀਆਂ ਸੀਟਾਂ ’ਤੇ ਮੌਜੂਦ ਵੀ ਰਹੇ, ਉਨ੍ਹਾਂ ਵਿਚੋਂ ਵੀ ਕਈਆਂ ਨੇ ਕੋਈ ਵਿਭਾਗੀ ਕੰਮਕਾਜ ਨਹੀਂ ਨਿਪਟਾਇਆ।
ਕਲੈਰੀਕਲ ਸਟਾਫ਼ ਦੇ ਮੌਜੂਦ ਨਾ ਰਹਿਣ ਕਾਰਨ ਸਰਕਾਰੀ ਵਿਭਾਗਾਂ ਵਿਚ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਐੱਨ. ਆਰ. ਆਈ. ਅਜਿਹੇ ਵੀ ਸਨ, ਜਿਨ੍ਹਾਂ ਨੇ ਕੁਝ ਦਿਨਾਂ ਵਿਚ ਵਿਦੇਸ਼ ਵਾਪਸ ਮੁੜ ਜਾਣਾ ਹੈ ਪਰ ਸਮੂਹਿਕ ਛੁੱਟੀ ਕਾਰਨ ਉਨ੍ਹਾਂ ਦੇ ਕੰਮ ਵਿਚਾਲੇ ਲਟਕ ਗਏ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, MP ਅੰਮ੍ਰਿਤਪਾਲ ਸਿੰਘ ਦੇ ਸਾਥੀ ਸਣੇ 4 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਹਰ ਸਾਲ ਕਾਲੀ ਦੀਵਾਲੀ ਕਿਉਂ ਮਨਾਈਏ : ਕਰਮਚਾਰੀਆਂ ਦੇ ਇਕ ਵਰਗ ਨੇ ਸਮੂਹਿਕ ਛੁੱਟੀ ਦਾ ਵਿਰੋਧ ਕਰਕੇ ਸੰਭਾਲਿਆ ਵਿਭਾਗੀ ਕੰਮਕਾਜ
ਜਲੰਧਰ (ਚੋਪੜਾ)-ਪੰਜਾਬ ਦੇ ਸਰਕਾਰੀ ਕਰਮਚਾਰੀ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕਾਲੀ ਦੀਵਾਲੀ ਮਨਾਉਂਦੇ ਆ ਰਹੇ ਹਨ ਅਤੇ ਦੀਵਾਲੀ ਦੇ ਦਿਨਾਂ ਵਿਚ ਹੜਤਾਲ ’ਤੇ ਚਲੇ ਜਾਂਦੇ ਹਨ। ਇਸ ਸਾਲ ਵੀ ਦੀਵਾਲੀ ਦੇ ਤਿਉਹਾਰ ’ਤੇ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ।

ਇਸੇ ਸਿਲਸਿਲੇ ਵਿਚ ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਆਪਣੀ ਬ੍ਰਾਂਚ ਵਿਚ ਸਾਰਾ ਦਿਨ ਡਿਊਟੀ ’ਤੇ ਰਹੇ ਅਤੇ ਉਨ੍ਹਾਂ ਪਬਲਿਕ ਡੀਲਿੰਗ ਤੋਂ ਇਲਾਵਾ ਲੋਕਾਂ ਦੇ ਕੰਮ ਵੀ ਨਿਪਟਾਏ। ਦੂਜੇ ਪਾਸੇ ਸਬ-ਰਜਿਸਟਰਾਰ-1 ਅਤੇ 2 ਦੇ ਦਫਤਰਾਂ ਵਿਚ ਸਮੂਹਿਕ ਛੁੱਟੀ ਪੂਰੀ ਤਰ੍ਹਾਂ ਬੇਅਸਰ ਦਿਸੀ। ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਅਤੇ ਸਬ-ਰਜਿਸਟਰਾਰ-2 ਰਾਮ ਚੰਦ ਨੇ ਆਪਣੇ-ਆਪਣੇ ਸਟਾਫ਼ ਪ੍ਰਾਪਰਟੀ ਦੀਆਂ ਰਜਿਸਟਰੀਆਂ, ਵਸੀਅਤ, ਪਾਵਰ ਆਫ਼ ਅਟਾਰਿਨੀ, ਤਬਦੀਲ ਮਲਕੀਅਤ ਸਮੇਤ ਹੋਰਨਾਂ ਦਸਤਾਵੇਜ਼ਾਂ ਨੂੰ ਅਪਰੂਵਲ ਦੇਣ ਦਾ ਕੰਮ ਨਿਪਟਾਇਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਦਿਸੇਗਾ ਚੱਕਰਵਾਤੀ ਤੂਫਾਨ ਦਾ ਅਸਰ
ਯੂਨੀਅਨ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਦੇਸ਼ ਭਰ ਵਿਚ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕਰਮਚਾਰੀ ਯੂਨੀਅਨ ਇਸ ਮਹੱਤਵਪੂਰਨ ਤਿਉਹਾਰ ਨੂੰ ਕਾਲੀ ਦੀਵਾਲੀ ਦਾ ਨਾਂ ਦੇ ਕੇ ਕੰਮਕਾਜ ਤੋਂ ਕਿਨਾਰਾ ਕਰ ਰਹੀ ਹੈ, ਜਿਸ ਨਾਲ ਉਹ ਲੋਕ ਸਹਿਮਤ ਨਹੀਂ ਹਨ।
ਇਹ ਵੀ ਪੜ੍ਹੋ- ਮੁੜ ਗਰਮਾਉਣ ਲੱਗਾ ਢਿੱਲੋਂ ਬ੍ਰਦਰਜ਼ ਦਾ ਮਾਮਲਾ, ਸਾਬਕਾ ਇੰਸਪੈਕਟਰ ਨਵਦੀਪ ਸਿੰਘ ਬਾਰੇ ਹੋਏ ਅਹਿਮ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਮੌਕੇ ਮਕਸੂਦਾਂ ਪੁਲਸ ਨੇ ਕੀਤੀ ਵਿਸ਼ੇਸ਼ ਨਾਕਾਬੰਦੀ
NEXT STORY