ਚੰਡੀਗੜ੍ਹ (ਰਮਨਜੀਤ ਸਿੰਘ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੇ ਸਵਾਲਾਂ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਗਾਤਾਰ ਟਾਲਣ ਤੇ ਘੁਮਾ ਫਿਰਾ ਕੇ ਜਵਾਬ ਦੇਣ ਦੀ ਨੀਤੀ ਅਪਣਾਈ ਹੋਈ ਹੈ। ਪੁਲਸ ਵੱਲੋਂ ਉਸ ਕੋਲੋਂ ਦੂਸਰੇ ਦਿਨ ਵੀ ਕਈ ਘੰਟੇ ਤੱਕ ਲਗਾਤਾਰ ਪੁੱਛਗਿੱਛ ਕੀਤੀ ਗਈ ਪਰ ਉਸ ਵਿਚ ਵੀ ਪੁਲਸ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਮਾਛੀਵਾੜਾ 'ਚ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, ਹਵਾ 'ਚ ਉੱਛਲਦਾ ਸੜਕ 'ਤੇ ਡਿਗਿਆ ਸ਼ਟਰ (ਤਸਵੀਰਾਂ)
ਸੂਤਰਾਂ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਕੋਲੋਂ ਇਸ ਕਤਲਕਾਂਡ ਨਾਲ ਸਬੰਧਿਤ ਸਾਰੇ ਲੋਕਾਂ ਦੀਆਂ ਕੜੀਆਂ ਜੋੜਦਿਆਂ 50 ਦੇ ਕਰੀਬ ਸਵਾਲ ਕੀਤੇ ਗਏ, ਜਿਨਾਂ ਵਿਚ ਦਿੱਲੀ ਪੁਲਸ ਵੱਲੋਂ ਫੜ੍ਹੇ ਗਏ ਗੈਂਗਸਟਰ ਸ਼ਾਹਰੁਖ ਵੱਲੋਂ ਮੂਸੇਵਾਲਾ ਦੇ ਘਰ ਦੀ ਰੇਕੀ ਕਰਨ ਦੇ ਕਬੂਲਨਾਮੇ ਤੋਂ ਲੈ ਕੇ ਗੋਲਡੀ ਬਰਾੜ ਰਾਹੀਂ ਸ਼ੂਟਰਾਂ ਨੂੰ ਵਾਹਨ ਵਗੈਰਾ ਮੁਹੱਈਆ ਕਰਵਾਉਣ ਤੇ ਕਤਲ ਲਈ ਵਰਤੀ ਗਈ ਏ. ਐੱਨ.- 94 ਰਾਈਫਲ ਵਰਗੇ ਹਥਿਆਰ ਕਿੱਥੋਂ ਮੁਹੱਈਆ ਕਰਵਾਏ ਗਏ, ਵਰਗੇ ਮੁੱਦਿਆਂ ਨਾਲ ਸਬੰਧਿਤ ਰਹੇ।
ਇਹ ਵੀ ਪੜ੍ਹੋ : ਭਰਾ-ਭਰਜਾਈ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 2 ਸਾਲ ਪਹਿਲਾਂ ਹੋਇਆ ਸੀ ਵਿਆਹ
ਸੂਤਰਾਂ ਮੁਤਾਬਕ ਪੰਜਾਬ ਪੁਲਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜ਼ਿਆਦਾਤਰ ਸਵਾਲਾਂ ਦੇ ਜਵਾਬ ਨਹੀਂ ਦੇ ਤੌਰ ’ਤੇ ਦਿੱਤੇ ਗਏ ਤੇ ਕੁੱਝ ਵਿਚ ਘੁਮਾ-ਫਿਰਾ ਕੇ ਗੱਲ ਨੂੰ ਕਬੂਲ ਕੀਤਾ ਗਿਆ ਪਰ ਪੰਜਾਬ ਪੁਲਸ ਇਸ ਸਭ ਤੋਂ ਸੰਤੁਸ਼ਟ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਰਾ-ਭਰਜਾਈ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 2 ਸਾਲ ਪਹਿਲਾਂ ਹੋਇਆ ਸੀ ਵਿਆਹ
NEXT STORY