ਚੰਡੀਗੜ੍ਹ (ਸੁਸ਼ੀਲ) : ਲਾਰੈਂਸ ਬਿਸ਼ਨੋਈ ਦੇ ਭਗੌੜੇ ਸਾਥੀ ਅਤੇ ਸੋਨੂ ਸ਼ਾਹ ਦੇ ਚਚੇਰੇ ਭਰਾ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਥਿਆਰਾਂ ਸਮੇਤ ਸੈਕਟਰ-44/45 ਲਾਈਟ ਪੁਆਇੰਟ ਕੋਲ ਮੰਗਲਵਾਰ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਹਿਚਾਣ ਬੁੜੈਲ ਨਿਵਾਸੀ ਮੌਂਟੀ ਸ਼ਾਹ ਉਰਫ਼ ਓਜੰਸ ਦੇ ਰੂਪ 'ਚ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ 32 ਬੋਰ ਦਾ ਦੇਸੀ ਪਿਸਟਲ, ਡਬਲ ਬੈਰਲ ਗੰਨ ਅਤੇ 19 ਕਾਰਤੂਸ ਬਰਾਮਦ ਹੋਏ ਹਨ। ਜਾਂਚ 'ਚ ਸਾਹਮਣੇ ਆਇਆ ਕਿ ਮੌਂਟੀ ਸ਼ਾਹ ਕਾਫ਼ੀ ਸਮੇਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ 'ਚ ਸੀ। ਉਸ 'ਤੇ ਬੁੜੈਲ ਦੇ ਹੋਟਲ ਸੰਚਾਲਕਾਂ ਤੋਂ ਵਸੂਲੀ ਦੇ, ਹੱਤਿਆ ਦੀ ਕੋਸ਼ਿਸ਼, ਆਰਮਜ਼ ਐਕਟ ਅਤੇ ਟ੍ਰੈਸ ਪਾਸਿੰਗ ਦੇ ਸੱਤ ਅਪਰਾਧਿਕ ਮਾਮਲੇ ਦਰਜ ਹਨ। ਕ੍ਰਾਈਮ ਬ੍ਰਾਂਚ ਨੇ ਮੌਂਟੀ ਸ਼ਾਹ 'ਤੇ ਸੈਕਟਰ-34 ਥਾਣੇ 'ਚ ਆਰਮਜ਼ ਐਕਟ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਸੈਕਟਰ-44/45 ਲਾਈਟ ਪੁਆਇੰਟ 'ਤੇ ਕੀਤਾ ਕਾਬੂ
ਡੀ.ਐੱਸ.ਪੀ. ਕ੍ਰਾਈਮ ਰਾਜੀਵ ਕੁਮਾਰ ਅਬਸਤਾ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਇੰਚਾਰਜ ਇੰੰਸਪੈਕਟਰ ਰਣਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੌਂਟੀ ਸ਼ਾਹ ਹਥਿਆਰ ਲੈ ਕੇ ਸੈਕਟਰ-44 ਹੋ ਕੇ ਬੁੜੈਲ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ 'ਚ ਸਬ ਇੰਸਪੈਕਟਰ ਗੁਰਜੀਵਨ ਸਿੰਘ, ਹੈੱਡ ਕਾਂਸਟੇਬਲ ਅਮਰਜੀਤ ਸਿੰਘ ਅਤੇ ਕਾਂਸਟੇਬਲ ਵਰਿੰਦਰ ਸਿੰਘ ਸੈਕਟਰ-44/45 ਲਾਈਟ ਪੁਆਇੰਟ ਕੋਲ ਪਹੁੰਚ ਗਏ। ਪੁਲਸ ਟੀਮ ਨੇ ਮੌਂਟੀ ਸ਼ਾਹ ਨੂੰ ਸੈਕਟਰ-44 ਸੀ ਵਲੋਂ ਆਉਂਦਾ ਦੇਖਦੇ ਹੀ ਲਾਈਟ ਪੁਆਇੰਟ ਕੋਲ ਫੜ ਲਿਆ।
ਸੋਨੂ ਸ਼ਾਹ ਮਰਡਰ ਕੇਸ 'ਚ ਵੀ ਹੋਵੇਗੀ ਪੁੱਛਗਿੱਛ
ਜਾਂਚ 'ਚ ਸਾਹਮਣੇ ਆਇਆ ਕਿ 2015 'ਚ ਮੌਂਟੀ ਸ਼ਾਹ 'ਤੇ ਬੁੜੈਲ ਦੇ ਹੋਟਲ ਮਿਲਨ ਦੇ ਸੰਚਾਲਕ ਨੂੰ ਧਮਕਾ ਕੇ ਦਸ ਹਜ਼ਾਰ ਰੁਪਏ ਦੀ ਵਸੂਲੀ ਅਤੇ ਦੋ ਐੱਲ.ਸੀ.ਡੀ. ਲਿਜਾਣ ਦਾ ਮਾਮਲਾ ਵੀ ਦਰਜ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਹੁਣ ਕ੍ਰਾਈਮ ਬ੍ਰਾਂਚ ਸੋਨੂ ਸ਼ਾਹ ਦੀ ਹੱਤਿਆ ਮਾਮਲੇ 'ਚ ਵੀ ਮੌਂਟੀ ਸ਼ਾਹ ਤੋਂ ਪੁੱਛਗਿੱਛ ਕਰੇਗੀ ਕਿਉਂਕਿ ਸੋਨੂ ਸ਼ਾਹ ਦੀ ਹੱਤਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੇ ਗੈਂਗਸਟਰ ਤੋਂ ਕਰਵਾਈ ਸੀ।
ਮੌਂਟੀ ਸ਼ਾਹ 'ਤੇ ਸੈਕਟਰ-34 ਥਾਣੇ 'ਚ ਦਰਜ ਕੇਸ
- 22 ਜੂਨ, 2010 ਨੂੰ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ
- 12 ਅਗਸਤ, 2012 ਨੂੰ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ
- 17 ਅਕਤੂਬਰ, 2013 ਨੂੰ ਆਰਮਜ਼ ਐਕਟ ਅਤੇ ਜਾਨੋਂ ਮਾਰਨ ਦਾ ਮਾਮਲਾ ਦਰਜ ਹੋਇਆ
- 14 ਜੂਨ, 2015 ਨੂੰ ਵਸੂਲੀ, ਆਰਮਜ਼ ਐਕਟ, ਟ੍ਰੈਸ ਪਾਸਿੰਗ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ
- 3 ਜੁਲਾਈ, 2015 ਨੂੰ ਡਿਊਟੀ 'ਚ ਅੜਚਨ ਪਹੁੰਚਾਉਣ, ਹੱਤਿਆ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ
- 6 ਜੁਲਾਈ, 2015 ਨੂੰ ਹੱਤਿਆ ਦੀ ਕੋਸ਼ਿਸ਼, ਆਰਮਜ਼ ਐਕਟ ਦਾ ਮਾਮਲਾ ਦਰਜ
-24 ਨਬੰਵਰ, 2018 ਨੂੰ ਸੈਕਟਰ-34 ਥਾਣਾ ਪੁਲਸ ਨੇ ਆਰਮਜ਼ ਐਕਟ ਅਤੇ ਟ੍ਰੈਸ ਪਾਸਿੰਗ ਦਾ ਮਾਮਲਾ ਦਰਜ ਕੀਤਾ।
ਜੰਗਲ 'ਚ ਲੁਕਾਈ ਹੋਈ ਸੀ ਡਬਲ ਬੈਰਲ ਗੰਨ
ਤਲਾਸ਼ੀ ਦੌਰਾਨ ਉਸ ਕੋਲ 32 ਬੋਰ ਦੀ ਦੇਸੀ ਪਿਸਟਲ ਅਤੇ ਪੰਜ ਕਾਰਤੂਸ ਬਰਾਮਦ ਹੋਏ। ਮੁਲਜ਼ਮ ਮੌਂਟੀ ਸ਼ਾਹ ਨੇ ਦੱਸਿਆ ਕਿ ਉਸ ਨੇ ਇਕ ਡਬਲ ਬੈਰਲ ਗੰਨ ਸੈਕਟਰ-44 ਡੀ ਦੇ ਜੰਗਲ 'ਚ ਲੁਕਾਈ ਹੋਈ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੌਂਟੀ ਸ਼ਾਹ ਦੀ ਨਿਸ਼ਾਨਦੇਹੀ 'ਤੇ ਜੰਗਲ ਤੋਂ ਡਬਲ ਬੈਰਲ ਗੰਨ ਅਤੇ 13 ਕਾਰਤੂਸ ਬਰਾਮਦ ਕੀਤੇ ਹਨ।
ਬੁੜੈਲ ਚੌਕੀ ਅਤੇ ਥਾਣਾ ਪੁਲਸ ਮਿਹਰਬਾਨ
2018 ਤੋਂ ਭਗੌੜੇ ਐਲਾਨੇ ਮੌਂਟੀ ਸ਼ਾਹ 'ਤੇ ਬੁੜੈਲ ਚੌਕੀ ਅਤੇ ਥਾਣਾ ਪੁਲਸ ਮਿਹਰਬਾਨ ਸੀ। ਪੀ. ਓ. ਹੋਣ ਦੇ ਬਾਵਜੂਦ ਪੁਲਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਸੀ। ਹੈਰਾਨੀ ਇਹ ਹੈ ਕਿ ਜਿਸ ਕੇਸ 'ਚ ਮੌਂਟੀ ਸ਼ਾਹ ਭਗੌੜਾ ਸੀ, ਉਹ ਕੇਸ ਵੀ ਸੈਕਟਰ-34 ਥਾਣਾ ਪੁਲਸ ਨੇ ਦਰਜ ਕੀਤਾ ਸੀ। ਇਸ ਤੋਂ ਇਲਾਵਾ ਸਾਊਥ ਡਵੀਜ਼ਨ ਦੀ ਥਾਣਾ ਪੁਲਸ ਨੇ ਚਚੇਰੇ ਭਰਾ ਸੋਨੂ ਸ਼ਾਹ ਦੀ ਹੱਤਿਆ ਮਾਮਲੇ 'ਚ ਮੌਂਟੀ ਸ਼ਾਹ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਸੀ। ਪੀ.ਓ. ਹੋਣ ਦੇ ਬਾਵਜੂਦ ਉਸ ਨੇ ਭਰਾ ਦੀ ਹੱਤਿਆ ਮਾਮਲੇ 'ਚ ਕਈ ਵਾਰ ਪੁਲਸ ਅਫ਼ਸਰਾਂ ਅਤੇ ਇੰਸਪੈਕਟਰ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਬਾਵਜੂਦ ਪੁਲਸ ਨੇ ਵਸੂਲੀ ਅਤੇ ਆਰਮਜ਼ ਮਾਮਲੇ 'ਚ ਭਗੌੜੇ ਮੌਂਟੀ ਸ਼ਾਹ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ।
ਵਟਸਐਪ ਕਾਲ 'ਤੇ ਹੁੰਦੀ ਸੀ ਲਾਰੈਂਸ ਨਾਲ ਗੱਲ
ਕ੍ਰਾਈਮ ਬ੍ਰਾਂਚ ਵਲੋਂ ਪੁੱਛਗਿੱਛ 'ਚ ਮੌਂਟੀ ਸ਼ਾਹ ਨੇ ਦੱਸਿਆ ਕਿ ਉਹ ਮੋਬਾਇਲ ਫੋਨ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ 'ਚ ਸੀ। ਰਾਜਸਥਾਨ ਦੀ ਭਰਤਪੁਰ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਦੀ ਉਸ ਨਾਲ ਵਟਸਐਪ 'ਤੇ ਗੱਲ ਹੁੰਦੀ ਸੀ। ਲਾਰੈਂਸ ਦੇ ਕਹਿਣ 'ਤੇ ਉਹ ਵਾਰਦਾਤ ਨੂੰ ਅੰਜਾਮ ਦਿੰਦਾ ਸੀ।
ਜੇਲਰ ਨੂੰ ਲਿਖਿਆ ਪੱਤਰ
ਕ੍ਰਾਈਮ ਬ੍ਰਾਂਚ ਦੇ ਡੀ.ਐੱਸ.ਪੀ. ਨੇ ਦੱਸਿਆ ਕਿ ਲਾਰੈਂਸ ਜੇਲ 'ਚ ਮੋਬਾਇਲ ਫੋਨ ਇਸਤੇਮਾਲ ਕਰਦਾ ਹੈ ਅਤੇ ਵਟਸਐਪ ਰਾਹੀਂ ਕਾਲ ਕਰਦਾ ਹੈ। ਇਸ ਨੂੰ ਲੈ ਕੇ ਕ੍ਰਾਈਮ ਬ੍ਰਾਂਚ ਨੇ ਭਰਤਪੁਰ ਜੇਲ ਦੇ ਜੇਲਰ ਨੂੰ ਪੱਤਰ ਲਿਖਿਆ ਹੈ। ਪੱਤਰ 'ਚ ਕ੍ਰਾਈਮ ਬ੍ਰਾਂਚ ਨੇ ਲਾਰੈਂਸ ਬਿਸ਼ਨੋਈ ਵਲੋਂ ਕਾਲ ਕਰਨ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।
ਅਧਿਆਪਕਾ ਦੇ ਕਤਲ ਸਬੰਧੀ ਗ੍ਰਿਫਤਾਰ ਹਰਵਿੰਦਰ ਦੀ ਮਾਂ ਦਾ 5 ਦਿਨਾ ਪੁਲਸ ਰਿਮਾਂਡ
NEXT STORY