ਫਰੀਦਕੋਟ - ਵੀਰਵਾਰ ਨੂੰ ਫ਼ਰੀਦਕੋਟ ਵਿਚ ਹੋਏ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਹੁਣ ਦਵਿੰਦਰ ਬੰਬੀਹਾ ਗਰੁੱਪ ਨੇ ਵੱਡੀ ਚਿਤਾਵਨੀ ਦਿੱਤੀ ਹੈ। ਦਵਿੰਦਰ ਬੰਬੀਹਾ ਨਾਂ ਦੇ ਫੇਸਬੁੱਕ ਪੇਜ ’ਤੇ ਲਿਖਿਆ ਗਿਆ ਹੈ ਕਿ ਜੋ ਮਨੀ ਜੈਤੋਂ ਸੁਰਜੀਤ ਬਾਊਂਸਰ ਤੇ ਗੁਰਲਾਲ ਬਰਾੜ ਦਾ ਕਤਲ ਹੋਇਆ, ਇਹ ਸਾਡੇ ਵੀਰ ਲੱਕੀ ਜੈਤੋਂ ਦੇ ਕਹਿਣ ’ਤੇ ਸਾਡੇ ਵੀਰ ਚਸਕਾ ਵੈਲੀ ਜੈਤੋਂ ਤੇ ਮਾਨ ਜੈਤੋਂ ਨੇ ਕੀਤਾ ਸੀ। ਕਲ ਜਿਹੜਾ ਇਨ੍ਹਾਂ ਨੇ ਫ਼ਰੀਦਕੋਟ ਵਿਚ ਗੁਰਲਾਲ ਭਲਵਾਨ ਦਾ ਕਤਲ ਕੀਤਾ, ਉਹ ਬਿਲਕੁਲ ਨਜਾਇਜ਼ ਸੀ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਗੁਰਲਾਲ ਭਲਵਾਨ ਦੇ ਕਤਲ ਦੀ ਵੀਡੀਓ ਆਈ ਸਾਹਮਣੇ
ਪੋਸਟ ਵਿਚ ਲਿਖਿਆ ਗਿਆ ਹੈ ਕਿ ਗੁਰਲਾਲ ਭਲਵਾਨ ਦਾ ਉਨ੍ਹਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਇਥੇ ਹੀ ਬਸ ਨਹੀਂ ਇਸ ਪੋਸਟ ਵਿਚ ਗੈਂਗਸਟਰਾਂ ਵਲੋਂ ਭਾਜੀ ਮੋੜਨ ਦੀ ਚਿਤਾਵਨੀ ਦਿੱਤੀ ਗਈ ਹੈ। ਗੈਂਗਸਟਰਾਂ ਵਲੋਂ ਕਾਨੂੰਨ ਅਤੇ ਪੁਲਸ ਦੀ ਖੌਫ਼ ਤੋਂ ਬਿਨਾਂ ਸ਼ਰੇਆਮ ਦਿੱਤੀਆਂ ਜਾ ਰਹੀਆਂ ਅਜਿਹੀਆਂ ਧਮਕੀਆਂ ਚਿੰਤਾ ਦਾ ਵਿਸ਼ਾ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਇਕ ਵਾਰ ਗੈਂਗਵਾਰ ਦਾ ਖ਼ਤਰਾ ਵੱਧ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ-ਲੁਧਿਆਣਾ ਮਾਰਗ 'ਤੇ ਵਾਪਰਿਆ ਭਿਆਨਕ ਹਾਦਸਾ, ਦੋ ਨੌਜਵਾਨਾਂ ਦੀ ਮੌਤ
ਕੈਪਟਨ ਵਲੋਂ ਕਾਰਵਾਈ ਦੇ ਹੁਕਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲੈਂਦੇ ਹੋਏ ਡੀ. ਜੀ. ਪੀ. ਨੂੰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਆਖਿਆ ਕਿ ਗੁਰਲਾਲ ਸਿੰਘ ਦੇ ਕਤਲ ਨਾਲ ਸਦਮਾ ਪਹੁੰਚਿਆ ਹੈ। ਘਟਨਾ ਦੀ ਤੇਜ਼ ਜਾਂਚ ਨੂੰ ਯਕੀਨੀ ਬਨਾਉਣ ਅਤੇ ਇਸ ਘਿਨਾਉਣੇ ਕੰਮ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਫੜਨ ਲਈ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਆਖਿਆ ਕਿ ਇਸ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਗੁਰਲਾਲ ਭਲਵਾਨ ਕਤਲ ਮਾਮਲੇ ’ਚ ਮੁੱਖ ਮੰਤਰੀ ਵਲੋਂ ਸਖ਼ਤ ਕਾਰਵਾਈ ਦੇ ਹੁਕਮ
ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਗੁਰਲਾਲ ਭਲਵਾਨ 'ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ 'ਤੇ ਇਕ ਪੋਸਟ ਪਾ ਕੇ ਲਈ ਹੈ। ਲਾਰੈਂਸ ਬਿਸ਼ਨੋਈ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਫਰੀਦਕੋਟ 'ਚ ਗੁਰਲਾਲ ਭਲਵਾਨ ਦਾ ਕਤਲ ਹੋਇਆ ਹੈ, ਜਿਸ ਦੀ ਜ਼ਿੰਮੇਵਾਰੀ ਮੈਂ (ਬਿਸ਼ਨੋਈ) ਅਤੇ ਗੋਲਡੀ ਬਰਾੜ ਲੈਂਦੇ ਹਾਂ। ਫੇਸਬੁੱਕ 'ਤੇ ਲਿਖਿਆ ਹੈ ਕਿ ਗੁਰਲਾਲ ਨੂੰ ਕਈ ਵਾਰ ਸਮਝਾਇਆ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖੇ ਪਰ ਹਰ ਕਿਸੇ ਨੂੰ ਸ਼ਬਦਾਂ 'ਚ ਸਮਝਾਇਆ ਨਹੀਂ ਜਾ ਸਕਦਾ। ਸਾਡੇ ਭਰਾ ਗੁਰਲਾਲ ਬਰਾੜ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਸਿਰਫ ਹਵਾਬਾਜ਼ੀ ਖ਼ਾਤਰ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਜਦੋਂ ਤੱਕ ਗੁਰਲਾਲ ਭਰਾ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਨਾ ਹੀ ਜਿਊਂਗਾ ਅਤੇ ਨਾ ਹੀ ਜਿਊਣ ਦੇਵਾਂਗਾ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, ਪੰਜ ਵਿਭਾਗਾਂ 'ਚ ਅਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ
ਜੋਗਿੰਦਰ ਸਿੰਘ ਉਗਰਾਹਾਂ ਦੇ ਮੂੰਹੋਂ ਸੁਣੋ ਪੰਜਾਬ 'ਚ ਕਿਉਂ ਕੀਤੀਆਂ ਜਾ ਰਹੀਆਂ ਨੇ 'ਮਹਾਂਪੰਚਾਇਤਾਂ' (ਵੀਡੀਓ)
NEXT STORY