ਜਲੰਧਰ (ਜਤਿੰਦਰ, ਭਾਰਦਵਾਜ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ 2 ਵਕੀਲ ਮੈਂਬਰਾਂ ਆਰ. ਕੇ. ਬਜਾਜ ਅਤੇ ਵਿਸ਼ਾਲ ਬਜਾਜ ਦੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤੇ ਜਾਣ ਦੇ ਰੋਸ ਵਜੋਂ ਵਕੀਲਾਂ ਵੱਲੋਂ ਅੱਜ ‘ਨੋ ਵਰਕ ਡੇ’ ਰੱਖਿਆ ਗਿਆ। ਇਸ ਸਬੰਧੀ ਪ੍ਰਧਾਨ ਅਦਿਤਿਆ ਜੈਨ ਅਤੇ ਸਕੱਤਰ ਰੋਹਿਤ ਗੰਭੀਰ ਅਤੇ ਸੀਨੀਅਰ ਵਾਇਸ ਪ੍ਰਧਾਨ ਰਾਮ ਛਾਬੜਾ ਨੇ ਦੱਸਿਆ ਕਿ ਵਕੀਲਾਂ ਦੇ ਖਿਲਾਫ ਝੂੱਠਾ ਮੁਕੱਦਮਾ ਦਰਜ ਕਰਨ ਨੂੰ ਲੈ ਕੇ ਸਾਰੇ ਵਕੀਲ ਮੈਂਬਰਾਂ ਵਿੱਚ ਕਾਫੀ ਰੋਸ ਹੈ ਅਤੇ ਅੱਜ ਇਸੇ ਵਜੋਂ ਕੰਮ ਕਾਜ ਠੱਪ ਰੱਖਿਆ ਗਿਆ ਹੈ।
ਇਸ ਮੌਕੇ ਹੋਰਨਾਂ ਵਕੀਲਾਂ ਵਿਚ ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਲੱਕੀ, ਓਮ ਪ੍ਰਕਾਸ਼ ਸ਼ਰਮਾ, ਰਤਨ ਦੂਆ ਅਸ਼ੋਕ ਖੰਨਾ, ਸੂਰਜ ਪ੍ਰਤਾਪ ਸਿੰਘ ਜੂਨੀਆਰ ਮੀਤ ਪ੍ਰਧਾਨ, ਸਾਹਿਲ ਮਲਹੋਤਰਾ, ਸੋਨਾਲਿਕਾ ਅਸਿਸਟੈਂਟ ਸੈਕਟਰੀ, ਅਮਾਨਤ ਭਗਤ, ਮੇਹੁਲ ਖੰਨਾ, ਨੇਹਾ ਅਤਰੀ, ਪਾਰਸ ਚੌਧਰੀ, ਮਿਸ ਪਾਇਲ, ਪ੍ਰਭੂਧੀਰ, ਵਿਜੇ ਮਿਸ਼ਰਾ, ਗੁੰਨਦੀਪ ਸਿੰਘ ਸੋਢੀ, ਮਨਿੰਦਰ ਸਚਦੇਵਾ, ਸੰਦੀਪ ਕੁਮਾਰ, ਸੰਜੀਵ ਕੌਂਡਲ ਸਮੇਤ ਹੋਰ ਵਕੀਲ ਮੈਂਬਰ ਵੀ ਮੌਜੂਦ ਸਨ।
ਅਮਰਾਵਤੀ ਮਾਲ ਦੇ ਬਾਹਰ ਫਾਇਰਿੰਗ; ਇਕ ਦੀ ਮੌਤ
NEXT STORY