ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ’ਚ ਨੇਤਾਵਾਂ ਵੱਲੋਂ ਪਾਰਟੀਆਂ ਬਦਲਣ ਦਾ ਰਿਕਾਰਡ ਕਾਇਮ ਕੀਤਾ ਗਿਆ ਹੈ। ਇਨ੍ਹਾਂ ’ਚ ਪੰਜਾਬ ਦੇ ਨੇਤਾ ਵੀ ਪਿੱਛੇ ਨਹੀਂ ਰਹੇ, ਜਿਨ੍ਹਾਂ ’ਚ ਕਈ ਨੇਤਾ ਦੂਜੀਆਂ ਪਾਰਟੀਆਂ ’ਚ ਜਾ ਕੇ ਟਿਕਟ ਹਾਸਲ ਕਰਨ ’ਚ ਵੀ ਕਾਮਯਾਬ ਰਹੇ। ਇਸੇ ਤਰ੍ਹਾਂ ਦੇ ਨੇਤਾਵਾਂ ਦੀ ਜਿੱਤ ਹਾਰ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਉਨ੍ਹਾਂ ’ਚੋਂ ਸਿਰਫ 3 ਦਲ ਬਲਦੂਆਂ ਨੂੰ ਸਫਲਤਾ ਮਿਲੀ ਹੈ, ਜਿਨ੍ਹਾਂ ’ਚ ਮੁੱਖ ਤੌਰ ’ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਗਏ ਮੌਜੂਦਾ ਵਿਧਾਇਕ ਰਾਜ ਕੁਮਾਰ ਚੱਬੇਵਾਲ ਦਾ ਨਾਂ ਸ਼ਾਮਲ ਹੈ, ਜੋ ਹੁਸ਼ਿਆਰਪੁਰ ਤੋਂ ਜਿੱਤ ਦਰਜ ਕਰਨ 'ਚ ਕਾਮਯਾਬ ਰਹੇ ਹਨ।
ਇਸੇ ਤਰ੍ਹਾਂ ਪਹਿਲਾਂ ਆਮ ਆਦਮੀ ਪਾਰਟੀ ’ਚ ਰਹੇ ਪਟਿਆਲਾ ਦੇ ਧਰਮਵੀਰ ਗਾਂਧੀ ਨੇ ਇਸ ਵਾਰ ਕਾਂਗਰਸ ’ਚ ਸ਼ਾਮਲ ਹੋ ਕੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਜਿੱਤਣ ਵਾਲੇ ਸ਼ੇਰ ਸਿੰਘ ਘੁਬਾਇਆ ਵੀ ਪਹਿਲਾਂ ਅਕਾਲੀ ਦਲ ’ਚ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਫੇਲ੍ਹ ਹੋਇਆ ਮਿਸ਼ਨ '13-0', ਭਾਜਪਾ ਦਾ ਖਾਤਾ ਵੀ ਨਾ ਖੁੱਲ੍ਹਿਆ, ਕਾਂਗਰਸ ਦੇ 'ਹੱਥ' ਲੱਗੀ ਸਫ਼ਲਤਾ
ਕਾਂਗਰਸ ਪਾਰਟੀ ਛੱਡਣ ਵਾਲਿਆਂ ਨੂੰ ਕਾਂਗਰਸੀਆਂ ਨੇ ਹੀ ਹਰਾਇਆ
ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਖਾਸ ਗੱਲ ਇਹ ਰਹੀ ਕਿ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ’ਚ ਸ਼ਾਮਲ ਹੋ ਕੇ ਚੋਣ ਲੜਨ ਵਾਲਿਆਂ ਨੂੰ ਕਾਂਗਰਸੀਆਂ ਨੇ ਹੀ ਹਰਾਇਆ ਹੈ। ਇਨ੍ਹਾਂ ’ਚੋਂ ਸਭ ਤੋਂ ਵੱਡਾ ਨਾਂ ਰਵਨੀਤ ਬਿੱਟੂ ਦਾ ਹੈ, ਜੋ ਕਿ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ ਤੇ ਜਿਨ੍ਹਾਂ ਨੂੰ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਹਰਾਇਆ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਪਰਨੀਤ ਕੌਰ ਨੂੰ ਧਰਮਵੀਰ ਗਾਂਧੀ ਤੇ ਫਿਰੋਜ਼ਪੁਰ ਤੋਂ ਰਾਣਾ ਸੋਢੀ ਨੂੰ ਸ਼ੇਰ ਸਿੰਘ ਘੁਬਾਇਆ ਨੇ ਹਰਾਇਆ ਹੈ।
ਇਸ ਤੋਂ ਇਲਾਵਾ ਜਲੰਧਰ ਤੋਂ ਚਰਨਜੀਤ ਨੇ ਇਕੱਠੇ ਕਾਂਗਰਸ ਛੱਡਣ ਵਾਲੇ 2 ਨੇਤਾਵਾਂ ਸੁਸ਼ੀਲ ਰਿੰਕੂ, ਮਹਿੰਦਰ ਕੇ.ਪੀ. ਅਤੇ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਨੇ ਗੁਰਪ੍ਰੀਤ ਜੀ.ਪੀ. ਅਤੇ ਗੇਜਾ ਰਾਮ ਨੂੰ ਹਰਾਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਗੱਠਜੋੜ ਤੋਂ ਬਿਨਾਂ ਅਕਾਲੀ ਦਲ ਤੇ ਭਾਜਪਾ ਦੇ ਹੱਥ ਰਹੇ ਖ਼ਾਲੀ, ਪਰ ਬਾਦਲਾਂ ਨੇ ਬਚਾਇਆ 'ਗੜ੍ਹ'
ਇਨ੍ਹਾਂ ਦਲ ਬਦਲੂਆਂ ਨੂੰ ਵੀ ਕਰਨਾ ਪਿਆ ਹਾਰ ਦਾ ਸਾਹਮਣਾ, ਜਲੰਧਰ ’ਚ ਹਨ ਸਭ ਤੋਂ ਜ਼ਿਆਦਾ
-ਅੰਮ੍ਰਿਤਸਰ ’ਚ ਭਾਜਪਾ ਛੱਡ ਕੇ ਅਕਾਲੀ ਦਲ ’ਚ ਗਏ ਅਨਿਲ ਜੋਸ਼ੀ
-ਖਡੂਰ ਸਾਹਿਬ ’ਚ ਅਕਾਲੀ ਦਲ ਛੱਡ ਕੇ ਭਾਜਪਾ ’ਚ ਗਏ ਮਨਜੀਤ ਸਿੰਘ ਮੀਆਂਵਿੰਡ
-ਜਲੰਧਰ ’ਚ ਅਕਾਲੀ ਦਲ ਛੱਡ ਕੇ ‘ਆਪ’ ’ਚ ਗਏ ਪਵਨ ਟੀਨੂ, ‘ਆਪ’ ਤੋਂ ਭਾਜਪਾ ’ਚ ਗਏ ਸੁਸ਼ੀਲ ਰਿੰਕੂ, ਕਾਂਗਰਸ ਤੋਂ ਅਕਾਲੀ ਦਲ ’ਚ ਗਏ ਮਹਿੰਦਰ ਸਿੰਘ ਕੇ.ਪੀ.
-ਹੁਸ਼ਿਆਰਪੁਰ ’ਚ ‘ਆਪ’ ਤੋਂ ਕਾਂਗਰਸ ’ਚ ਗਈ ਯਾਮਿਨੀ ਗੋਮਰ
-ਫਰੀਦਕੋਟ ’ਚ ਅਕਾਲੀ ਦਲ ਤੋਂ ਕਾਂਗਰਸ ’ਚ ਗਈ ਅਮਰਜੀਤ ਕੌਰ ਸਾਹੋਕੇ
-ਬਠਿੰਡਾ ’ਚ ਅਕਾਲੀ ਦਲ ਤੋਂ ਭਾਜਪਾ ’ਚ ਗਈ ਪਰਮਪਾਲ ਕੌਰ ਮਲੂਕਾ ਅਤੇ ਕਾਂਗਰਸ ’ਚ ਗਏ ਜੀਤ ਮਹਿੰਦਰ ਸਿੱਧੂ
-ਸੰਗਰੂਰ ’ਚ ਕਾਂਗਰਸ ਛੱਡ ਕੇ ਭਾਜਪਾ ’ਚ ਗਏ ਅਰਵਿੰਦ ਖੰਨਾ
ਇਹ ਵੀ ਪੜ੍ਹੋ- ਲੁਧਿਆਣਾ ਤੋਂ BJP ਉਮੀਦਵਾਰ ਬਿੱਟੂ ਨੇ ਕਬੂਲੀ ਹਾਰ, ਵੋਟਰਾਂ ਦਾ ਕੀਤਾ ਧੰਨਵਾਦ, PM ਮੋਦੀ ਨੂੰ ਦਿੱਤੀਆਂ ਵਧਾਈਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ ਤੋਂ BJP ਉਮੀਦਵਾਰ ਬਿੱਟੂ ਨੇ ਕਬੂਲੀ ਹਾਰ, ਵੋਟਰਾਂ ਦਾ ਕੀਤਾ ਧੰਨਵਾਦ, PM ਮੋਦੀ ਨੂੰ ਦਿੱਤੀਆਂ ਵਧਾਈਆਂ
NEXT STORY