ਜੈਤੋ (ਰਘੁਨੰਦਨ ਪਰਾਸ਼ਰ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਗਰਵਾਲ ਸਭਾ ਬਠਿੰਡਾ ਦੇ ਸੰਸਥਾਪਕ ਸਰਪ੍ਰਸਤ ਸਾਧੂ ਰਾਮ ਕੁਸ਼ਲਾ ਨੂੰ ਆਪਣਾ ਓ.ਐਸ.ਡੀ. ਨਿਯੁਕਤ ਕੀਤਾ ਹੈ। ਨਵਨਿਯੁਕਤ ਓ.ਐੱਸ.ਡੀ. ਸਾਧੂ ਰਾਮ ਕੁਸ਼ਲਾ ਨੇ ਕਿਹਾ ਕਿ ਉਹ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੇ ਤਨ–ਮਨ ਨਾਲ ਨਿਭਾਉਣਗੇ ਅਤੇ ਲੋਕ ਭਲਾਈ ਲਈ ਆਪਣਾ ਯੋਗਦਾਨ ਜਾਰੀ ਰੱਖਣਗੇ।
ਇਸ ਮੌਕੇ ਅਗਰਵਾਲ ਸਭਾ ਬਠਿੰਡਾ ਦੇ ਪ੍ਰਧਾਨ ਨਰੇਸ਼ ਅਗਰਵਾਲ, ਸਰਪ੍ਰਸਤ ਅਨਿਲ ਭੋਲਾ, ਮਹਾਂਸਚਿਵ ਰਾਮ ਸਿੰਗਲਾ, ਸਚਿਵ ਵਿਨੋਦ ਗੁਪਤਾ, ਖਜ਼ਾਨਚੀ ਦੇਵਰਾਜ, ਪ੍ਰੈੱਸ ਸਚਿਵ ਸੁਖਦੇਵ ਬੰਸਲ ਅਤੇ ਕਾਰਜਕਾਰੀ ਮੈਂਬਰ ਨਰੇਂਦਰ ਗੁਪਤਾ ਸਮੇਤ ਹੋਰ ਮੈਂਬਰਾਂ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਧੂ ਰਾਮ ਕੁਸ਼ਲਾ ਇਕ ਮਾਣਯੋਗ ਸਮਾਜਸੇਵੀ ਤੇ ਮਿਲਨਸਾਰ ਸ਼ਖ਼ਸੀਅਤ ਹਨ, ਜਿਨ੍ਹਾਂ ਦਾ ਸਮਾਜ ਵਿਚ ਵਿਸ਼ੇਸ਼ ਮਕਾਮ ਹੈ।
ਕੁੱਤੇ ਰੱਖਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ! ਲੱਗ ਗਈਆਂ ਵੱਡੀਆਂ ਪਾਬੰਦੀਆਂ, ਹੁਕਮ ਨਾ ਮੰਨੇ ਤਾਂ...
NEXT STORY