ਚੰਡੀਗੜ੍ਹ : ਕੁੱਤੇ ਰੱਖਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ ਹੈ। ਦਰਅਸਲ ਹੁਣ ਜਿੱਥੇ ਖ਼ਤਰਨਾਕ ਨਸਲ ਵਾਲੇ ਕੁੱਤੇ ਰੱਖਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ, ਉੱਥੇ ਹੀ ਘਰ 'ਚ ਕੁੱਤਾ ਰੱਖਣ ਲਈ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਨੂੰ ਨਾ ਮੰਨਣਾ ਬਹੁਤ ਮਹਿੰਗਾ ਪੈ ਸਕਦਾ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ 'ਚ ਅਮਰੀਕਨ ਬੁੱਲ ਡੌਗ, ਅਮਰੀਕਨ ਪਿਟਬੁੱਲ, ਪਿਟਬੁੱਲ ਟੈਰੀਅਰ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਜਾਂ ਰੋਟਵੀਲਰ ਨਸਲ ਦੇ ਕੁੱਤਿਆਂ ਨੂੰ ਰੱਖਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਾਰੇ ਸਕੂਲਾਂ ਦਾ ਬਦਲਿਆ ਸਮਾਂ, Timing ਨੂੰ ਲੈ ਕੇ ਨਵੀਂ ਨੋਟੀਫਿਕੇਸ਼ਨ ਜਾਰੀ
ਇਹ ਪਾਬੰਦੀ ਚੰਡੀਗੜ੍ਹ ਪੈੱਟ ਐਂਡ ਕਮਿਊਨਿਟੀ ਡੌਗ ਬਾਇਲਾਜ਼ ਦੇ ਤਹਿਤ ਲਾਈ ਗਈ ਹੈ। ਨਵੇਂ ਨਿਯਮਾਂ ਤਹਿਤ ਨਗਰ ਨਿਗਮ 'ਚ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਇਸ ਦੇ ਲਈ 500 ਰੁਪਏ ਦੇਣੇ ਪੈਣਗੇ। ਹਰ 5 ਸਾਲ ਬਾਅਦ ਕੁੱਤਿਆਂ ਦੀ ਰਜਿਸਟ੍ਰੇਸ਼ਨ ਰਿਨਿਊ ਹੋਵੇਗੀ। ਇਸ ਤੋਂ ਇਲਾਵਾ ਰੋਜ਼ ਗਾਰਡਨ, ਰਾਕ ਗਾਰਡਨ, ਸ਼ਿਵਾਲਿਕ ਗਾਰਡਨ, ਜਾਪਾਨੀ ਪਾਰਕ, ਬੋਟੈਨੀਕਲ ਪਾਰਕ ਅਤੇ ਨਿਗਰ ਨਿਗਮ ਨਾਲ ਸਬੰਧਿਤ ਪਾਰਕਾਂ 'ਚ ਕੁੱਤਿਆਂ ਦੇ ਦਾਖ਼ਲੇ 'ਤੇ ਪਾਬੰਦੀ ਲਾਈ ਗਈ ਹੈ। ਨਿਰਧਾਰਿਤ ਥਾਵਾਂ 'ਤੇ ਹੀ ਕੁੱਤਿਆਂ ਨੂੰ ਖਾਣਾ ਪਾਇਆ ਜਾ ਸਕੇਗਾ। ਕੁੱਤਿਆਂ ਨੂੰ ਇੱਧਰ-ਉੱਧਰ ਖਾਣਾ ਪਾਉਣ 'ਤੇ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਜੇਕਰ ਗੁਆਂਢੀ ਨੂੰ ਇਤਰਾਜ਼ ਹੈ ਤਾਂ ਉਸ ਦੇ ਘਰ ਬਾਹਰ ਕੁੱਤਾ ਨਹੀਂ ਘੁੰਮਾ ਸਕੋਗੇ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਨੂੰ Fake Encounter ਦਾ ਡਰ! ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਪੰਜਾਬ
ਕੁੱਤੇ ਨੂੰ ਸੈਰ ਕਰਵਾਉਂਦੇ ਸਮੇਂ ਉਸ ਦੇ ਮਲ-ਮੂਤਰ ਨੂੰ ਚੁੱਕਣ ਲਈ ਉਪਕਰਣ ਰੱਖਣੇ ਪੈਣਗੇ। ਨਿਯਮ ਤੋੜਨ 'ਤੇ ਕੁੱਤੇ ਨੂੰ ਜਬ਼ਤ ਕਰ ਲਿਆ ਜਾਵੇਗਾ ਅਤੇ 10 ਦਿਨਾਂ 'ਚ ਜੁਰਮਾਨਾ ਨਾ ਭਰਿਆ ਤਾਂ ਕੁੱਤੇ ਦੀ ਨਿਲਾਮੀ ਕਰ ਦਿੱਤੀ ਜਾਵੇਗੀ। ਜੁਰਮਾਨਾ ਨਾ ਭਰਨ 'ਤੇ ਪਾਣੀ ਦੇ ਬਿੱਲ ਜਾਂ ਪ੍ਰਾਪਰਟੀ ਟੈਕਸ ਨਾਲ ਜੁੜ ਕੇ ਜੁਰਮਾਨਾ ਆਵੇਗਾ। ਇਸ ਤੋਂ ਇਲਾਵਾ 5 ਮਰਲੇ ਵਾਲੇ ਘਰ 'ਚ ਸਿਰਫ ਇਕ ਕੁੱਤਾ, ਤਿੰਨ ਮੰਜ਼ਿਲਾ ਘਰ 'ਚ ਪ੍ਰਤੀ ਮੰਜ਼ਿਲ ਇਕ ਕੁੱਤਾ, 10 ਮਰਲੇ ਘਰ 'ਚ 2 ਕੁੱਤੇ, 12 ਮਰਲੇ ਘਰ 'ਚ 3 ਕੁੱਤੇ ਅਤੇ 1 ਕਨਾਲ ਘਰ 'ਚ 4 ਕੁੱਤੇ ਰੱਖਣ ਦੀ ਇਜਾਜ਼ਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਯਾਤਰੀਆਂ ਬਾਰੇ ਅਹਿਮ ਖ਼ਬਰ! ਦਰਜਨ ਤੋਂ ਵੱਧ ਟਰੇਨਾਂ ਅਸਥਾਈ ਤੌਰ ’ਤੇ ਰਹਿਣਗੀਆਂ ਰੱਦ
NEXT STORY