ਨੰਗਲ (ਜ.ਬ.) : ਨੰਗਲ-ਭਾਖੜਾ ਮੁੱਖ ਮਾਰਗ 'ਤੇ ਤੇਂਦੂਆ ਦੇਖੇ ਜਾਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਨੰਗਲ ਦੇ ਨਾਲ ਲੱਗਦੇ ਬੀ.ਬੀ. ਐੱਮ.ਬੀ. ਦੇ ਬਰਮਲਾ ਚੈੱਕ ਪੋਸਟ ਤੋਂ ਕੁਝ ਹੀ ਦੂਰੀ 'ਤੇ ਬੱਸ 'ਚ ਸਵਾਰ ਕੁਝ ਲੋਕਾਂ ਨੇ ਦਿਨ-ਦਿਹਾੜੇ ਪੁਲੀ ਨੰਬਰ 14 ਦੇ ਕੋਲ ਇਕ ਤੇਂਦੂਏ ਨੂੰ ਵੇਖਿਆ ਅਤੇ ਤੁਰੰਤ ਉਸਦੀ ਫੋਟੋ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। ਵੇਖਦੇ ਹੀ ਵੇਖਦੇ ਉਕਤ ਤੇਂਦੂਏ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਉਕਤ ਤੇਂਦੂਏ ਨੂੰ ਵੇਖੇ ਜਾਣ ਦੀ ਖਬਰ ਫੈਲਦੇ ਹੀ ਉਕਤ ਰਸਤੇ 'ਤੇ ਆਉਣ-ਜਾਣ ਵਾਲੇ ਅਤੇ ਨਾਲ ਲੱਗਦੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਚੁੱਕਾ ਹੈ।
ਜਿੱਥੇ ਤੇਂਦੂਏ ਨੂੰ ਵੇਖਿਆ ਗਿਆ ਉਸ ਤੋਂ ਕੁਝ ਹੀ ਦੂਰੀ 'ਤੇ ਸੰਘਣੀ ਆਬਾਦੀ ਹੈ ਅਤੇ ਨੇੜੇ-ਤੇੜੇ ਕਈ ਪਿੰਡ ਵੀ ਹਨ। ਉਕਤ ਰਸਤਾ 'ਤੇ ਸਵੇਰੇ ਅਤੇ ਸ਼ਾਮ ਦੀ ਸੈਰ ਕਰਨ ਵਾਲਿਆਂ ਦੀ ਵੀ ਭਾਰੀ ਗਿਣਤੀ ਹੁੰਦੀ ਹੈ। ਪਿੰਡ ਤਰਸੂਹ ਦੇ ਸਰਪੰਚ ਵਿਜੇ ਸ਼ਰਮਾ ਨੇ ਉਕਤ ਤੇਂਦੂਏ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਜੰਗਲਾਤ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਕਤ ਖੁੰਖਾਰ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਾਉਣ ਅਤੇ ਹੋਰ ਠੋਸ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ।
ਤ੍ਰਿਪਤ ਬਾਜਵਾ ਖਿਲਾਫ ਨਿਤਰੇ ਅਸ਼ਵਨੀ ਸੇਖੜੀ, ਲਗਾਇਆ ਧਰਨਾ (ਵੀਡੀਓ)
NEXT STORY