ਲੁਧਿਆਣਾ (ਮਹਿਰਾ): ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਮਿੱਟੀ ਦਾ ਤੇਲ ਪਾ ਕੇ ਇਕ 16 ਸਾਲਾ ਬੱਚੀ ਨੂੰ ਸਾੜ ਕੇ ਮਾਰਨ ਦੇ ਦੋਸ਼ ਵਿਚ 7 ਮੁਲਜ਼ਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਇਨ੍ਹਾਂ 7 ਮੁਲਜ਼ਮਾਂ ਮੁਹੰਮਦ ਅਨਵਰ, ਮੁਹੰਮਦ ਸ਼ਹਿਜ਼ਾਦ, ਮੁਹੰਮਦ ਨਿਆਜ ਉਰਫਟ ਛੋਟੂ, ਬਿੰਦਰ ਭਾਰਤੀ, ਅਮਰਜੀਤ ਸਿੰਘ, ਬੱਬੂ ਭਾਰਤੀ ਤੇ ਵਿਕਾਸ ਕੁਮਾਰ ਸਿਨਹਾ ਨੂੰ 25-25 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਹਿਮਾਚਲ ਤੋਂ ਪਰਿਵਾਰ ਸਮੇਤ ਪੰਜਾਬ ਆਇਆ ਨੌਜਵਾਨ, ਫ਼ਿਰ ਜੋ ਹੋਇਆ ਉਹ ਸੋਚਿਆ ਵੀ ਨਾ ਸੀ
ਇਸ ਸਬੰਧੀ ਪੁਲਸ ਥਾਣਾ ਫੋਕਲ ਪੁਆਇੰਟ ਵੱਲੋਂ 4 ਦਸੰਬਰ 2014 ਨੂੰ ਸ਼ਿਕਾਇਤਕਰਤਾ ਸ਼ਹਿਨਾਜ਼ ਖਾਤੂਨ ਵਾਸੀ ਪ੍ਰੇਮ ਨਗਰ ਲੁਧਿਆਣਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤ ਬਿਆਨਾਂ ਵਿਚ ਦੋਸ਼ ਲਗਾਇਆ ਸੀ ਕਿ ਉਸ ਦਾ ਮੁਲਜ਼ਮਾਂ ਦੇ ਨਾਲ ਪਹਿਲਾਂ ਵੀ ਇਕ ਮੁਕੱਦਮਾ ਚੱਲ ਰਿਹਾ ਸੀ ਜਿਸ ਦੇ ਚਲਦੇ ਮੁਲਜ਼ਮ ਉਸ ਦੇ ਘਰ ਵਿਚ ਆਏ ਅਤੇ ਉਨ੍ਹਾਂ ਨੇ ਉਸ 'ਤੇ ਇਹ ਕਹਿੰਦੇ ਹੋਏ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਕਿ ਉਹ ਆਪਣੇ ਮੁਕੱਦਮਾ ਨੂੰ ਵਾਪਸ ਨਹੀਂ ਲੈ ਰਹੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਨਸਨੀਖੇਜ਼ ਵਾਰਦਾਤ! ਕੁੜੀ ਨਾਲ ਵਿਆਹ ਵਾਲੇ ਦਿਨ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼
ਬਾਅਦ ਵਿਚ ਪੀੜਤਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਪੀੜਤਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਉਸ ਦੀ ਮੌਤ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਤੋਂ ਪਰਿਵਾਰ ਸਮੇਤ ਪੰਜਾਬ ਆਇਆ ਨੌਜਵਾਨ, ਫ਼ਿਰ ਜੋ ਹੋਇਆ ਉਹ ਸੋਚਿਆ ਵੀ ਨਾ ਸੀ
NEXT STORY