ਬਠਿੰਡਾ (ਸੁਖਵਿੰਦਰ) : ਬੰਦ ਕਮਰੇ 'ਚ ਅੰਗੀਠੀ ਬਾਲਣਾ ਬੇਹੱਦ ਖ਼ਤਰਨਾਕ ਹੈ, ਜਿਸ ਸਬੰਧੀ ਸਿਹਤ ਵਿਭਾਗ ਵਲੋਂ ਵੀ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਸੀਤ ਲਹਿਰ ਚੱਲ ਰਹੀ ਹੈ ਅਤੇ ਲੋਕ ਠੰਡ ਤੋਂ ਬਚਣ ਲਈ ਬੰਦ ਕਮਰੇ 'ਚ ਅੰਗੀਠੀ ਬਾਲ ਲੈਦੇ ਹਨ, ਜੋ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਮਰੇ 'ਚ ਅੰਗੀਠੀ ਬਾਲਣ ਨਾਲ ਕਮਰੇ ਵਿਚਲੀ ਹਵਾ 'ਚੋਂ ਨਮੀ ਖ਼ਤਮ ਹੋ ਜਾਦੀ ਹੈ।
ਇਸ ਲਈ ਜਦੋਂ ਕਮਰੇ 'ਚ ਹੀਟਰ ਜਾਂ ਅੰਗੀਠੀ ਲਗਾਉਣ ਸਮੇਂ ਕਮਰੇ ਵਿਚ ਸਾਈਡ 'ਤੇ ਗਿੱਲੇ ਕੱਪੜੇ ਸੁੱਕਣੇ ਪਾ ਦੇਣੇ ਚਾਹੀਦੇ ਹਨ, ਬਾਲਟੀ ਜਾਂ ਟੱਬ ਪਾਣੀ ਦਾ ਭਰ ਕੇ ਰੱਖ ਲੈਣ ਨਾਲ ਹੀਟਰ ਕਰਕੇ ਜੋ ਨਮੀ ਹਵਾ 'ਚ ਖ਼ਤਮ ਹੁੰਦੀ ਹੈ, ਪਾਣੀ ਵਾਲੇ ਟੱਬ ਜਾਂ ਬਾਲਟੀ ਤੋਂ ਨਮੀ ਪੂਰੀ ਹੋ ਜਾਂਦੀ ਹੈ। ਬਾਥ ਗੀਜ਼ਰ ਬਿਜਲਈ/ਗੈਸ ਗੀਜਰ ਬਾਥਰੂਮ ਤੋਂ ਬਾਹਰ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਦ ਰੁੱਤ ਦੇ ਮੌਸਮ 'ਚ ਲਗਾਤਾਰ ਘੱਟ ਰਹੇ ਤਾਪਮਾਨ 'ਚ ਸਿਹਤ ਪ੍ਰਤੀ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸੀਤ ਲਹਿਰ ਦੌਰਾਨ ਹੋ ਸਕੇ ਤਾਂ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਬਾਹਰ ਜਾਣਾ ਹੋਵੇ ਤਾਂ ਪੂਰੇ ਸਰੀਰ ਨੂੰ ਢੱਕਣ ਵਾਲੇ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੂੰਹ, ਨੱਕ ਵੀ ਢੱਕ ਕੇ ਬਾਹਰ ਨਿਕਲਣਾ ਚਾਹੀਦਾ ਹੈ।
ਸੂਬੇ ਦਾ ਖਜ਼ਾਨਾ ਬਰਬਾਦ ਕਰ ਰਹੀ ਪੰਜਾਬ ਸਰਕਾਰ : ਸੁਖਪਾਲ ਖਹਿਰਾ
NEXT STORY