ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਬੀਤੇ ਦਿਨੀਂ ਪਿੰਡ ਬਾਦਲ ਵਿਖੇ ਫੜ੍ਹੀ ਗਈ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਦੇ ਮਾਮਲੇ ’ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਐੱਸ.ਆਈ.ਟੀ. ਵਿਚ ਇਕ ਐੱਸ.ਪੀ., ਇਕ ਡੀ.ਐੱਸ.ਪੀ. ਅਤੇ ਸੀ.ਆਈ.ਏ. ਇੰਚਾਰਜ ਨੂੰ ਲਾਇਆ ਗਿਆ ਜੋ ਆਪਣੀ ਰਿਪੋਰਟ ਜਾਂਚ ਉਪਰੰਤ ਜ਼ਿਲ੍ਹਾ ਪੁਲਸ ਮੁਖੀ ਨੂੰ ਦੇਣਗੇ। ਇਸ ਐੱਸ.ਆਈ.ਟੀ. ’ਚ ਐੱਸ.ਪੀ. ਕੁਲਵੰਤ ਰਾਏ, ਡੀ.ਐੱਸ.ਪੀ. ਜਸਮੀਤ ਸਿੰਘ ਅਤੇ ਸੀ.ਆਈ.ਏ. ਇੰਚਾਰਜ ਸੁਖਜੀਤ ਸਿੰਘ ਸ਼ਾਮਲ ਹਨ।
ਵਰਨਣਯੋਗ ਹੈ ਕਿ ਇਸ ਸ਼ਰਾਬ ਫੈਕਟਰੀ ਦੇ ਮਾਮਲੇ ’ਚ ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਲੰਬੀ ਥਾਣੇ ਸਾਹਮਣੇ ਧਰਨਾ ਵੀ ਦਿੱਤਾ ਸੀ। ਉਧਰ ਦੂਜੇ ਪਾਸੇ ਇਸ ਮਾਮਲੇ ’ਚ ਕਥਿਤ ਦੋਸ਼ੀ ਜਿਨ੍ਹਾਂ ਤਿੰਨਾਂ ਨੂੰ ਕਾਬੂ ਕੀਤਾ ਗਿਆ ਸੀ ਜਿਸ ’ਚ ਆਨੰਦ ਸ਼ਰਮਾ, ਪ੍ਰਗਟ ਸਿੰਘ ਅਤੇ ਜਸ਼ਨ ਸ਼ਾਮਲ ਹਨ ਦੀ ਜ਼ਮਾਨਤ ਅਰਜੀ ਨੂੰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਮਾਣਯੋਗ ਅਦਾਲਤ ਨੇ ਰੱਦ ਕਰ ਦਿੱਤਾ ਹੈ।
ਮੋਹਾਲੀ 'ਚ 'ਸੁਖਬੀਰ' ਤੇ ਸੀਨੀਅਰ ਆਗੂਆਂ ਸਣੇ 200 ਲੋਕਾਂ ਖ਼ਿਲਾਫ਼ ਮਾਮਲਾ ਦਰਜ
NEXT STORY