ਚੰਡੀਗੜ੍ਹ (ਵੈੱਬ ਡੈਸਕ, ਅੰਕੁਰ) : ਪੰਜਾਬ ਸਰਕਾਰ ਵਲੋਂ ਗਣਤੰਤਰ ਦਿਹਾੜਾ 2025 'ਤੇ ਪੰਜਾਬ ਭਰ 'ਚ ਹੋਣ ਵਾਲੇ ਪ੍ਰੋਗਰਾਮਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਦੇ ਮੁਤਾਬਕ ਗਣਤੰਤਰ ਦਿਹਾੜੇ ਦਾ ਸੂਬਾ ਪੱਧਰੀ ਸਮਾਰੋਹ ਲੁਧਿਆਣਾ ਵਿਖੇ ਹੋਵੇਗਾ ਅਤੇ ਇੱਥੇ ਰਾਜਪਾਲ ਗੁਲਾਬ ਚੰਦ ਕਟਾਰੀਆ ਤਿਰੰਗਾ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਫ਼ਰੀਦਕੋਟ ਵਿਖੇ ਝੰਡਾ ਲਹਿਰਾਇਆ ਜਾਵੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜਲੰਧਰ ਵਿਖੇ ਝੰਡਾ ਲਹਿਰਾਉਣਗੇ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੋਹਾਲੀ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਰੂਪਨਗਰ 'ਚ ਤਿਰੰਗਾ ਲਹਿਰਾਉਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਕੰਮਕਾਰ ਨੂੰ ਲੈ ਕੇ ਵੱਡੀ ਖ਼ਬਰ, ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਇਹ ਪੜ੍ਹ ਲਓ
ਬਾਕੀ ਮੰਤਰੀਆਂ ਦੀ ਸੂਚੀ
ਹਰਪਾਲ ਸਿੰਘ ਚੀਮਾ ਸੰਗਰੂਰ
ਡਾ. ਬਲਜੀਤ ਕੌਰ ਬਰਨਾਲਾ
ਕੁਲਦੀਪ ਸਿੰਘ ਧਾਲੀਵਾਲ ਗੁਰਦਾਸਪੁਰ
ਡਾ. ਬਲਬੀਰ ਸਿੰਘ ਮੋਗਾ
ਹਰਦੀਪ ਸਿੰਘ ਮੁੰਡੀਆਂ ਬਠਿੰਡਾ
ਲਾਲ ਚੰਦ ਸ੍ਰੀ ਮੁਕਤਸਰ ਸਾਹਿਬ
ਲਾਲਜੀਤ ਸਿੰਘ ਭੁੱਲਰ ਫਾਜ਼ਿਲਕਾ
ਹਰਜੋਤ ਸਿੰਘ ਬੈਂਸ ਹੁਸ਼ਿਆਰਪੁਰ
ਇਹ ਵੀ ਪੜ੍ਹੋ : ਪੰਜਾਬ 'ਚ ਲੋਹੜੀ ਦੀਆਂ ਖ਼ੁਸ਼ੀਆਂ 'ਚ ਪਏ ਵੈਣ, ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ (ਤਸਵੀਰਾਂ)
ਹਰਭਜਨ ਸਿੰਘ ਫ਼ਿਰੋਜ਼ਪੁਰ
ਬਰਿੰਦਰ ਕੁਮਾਰ ਗੋਇਲ ਪਟਿਆਲਾ
ਤਰੁਣਪ੍ਰੀਤ ਸਿੰਘ ਸੌਂਦ ਅੰਮ੍ਰਿਤਸਰ
ਡਾ. ਰਵਜੋਤ ਸਿੰਘ ਮਲੇਰਕੋਟਲਾ
ਗੁਰਮੀਤ ਸਿੰਘ ਖੁੱਡੀਆਂ ਤਰਨਤਾਰਨ
ਮਹਿੰਦਰ ਭਗਤ ਐੱਸ. ਬੀ. ਐੱਸ. ਨਗਰ



ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਹੜੀ ਵਾਲੀ ਰਾਤ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 28 ਸਾਲਾ ਮੁੰਡੇ ਦਾ ਕਿਰਚਾਂ ਮਾਰ-ਮਾਰ ਕਤਲ
NEXT STORY