ਮੋਹਾਲੀ (ਨਿਆਮੀਆਂ) - ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿਚ ਲੈਕਚਰਾਰਾਂ ਤੋਂ ਤਰੱਕੀ ਪ੍ਰਾਪਤ ਪ੍ਰਿੰਸੀਪਲਾਂ ਨੇ ਮੀਟਿੰਗ ਕੀਤੀ। ਜਥੇਬੰਦੀ ਦੇ ਆਗੂਆਂ ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਯਤਨਾਂ ਸਦਕਾ ਇਨ੍ਹਾਂ ਲੈਕਚਰਾਰਾਂ ਨੂੰ 20-22 ਸਾਲ ਦੀ ਸੇਵਾ ਨਿਭਾਉਣ ਉਪਰੰਤ ਤਰੱਕੀ ਮਿਲੀ ਹੈ।
ਜਸਵੀਰ ਸਿੰਘ ਗੋਸਲ ਜ਼ਿਲਾ ਪ੍ਰਧਾਨ ਮੋਹਾਲੀ ਨੇ ਦੱਸਿਆ ਕਿ 18 ਮਾਰਚ ਨੂੰ ਤਰੱਕੀ ਪ੍ਰਾਪਤ ਕਰ ਕੇ ਪ੍ਰਿੰਸੀਪਲਾਂ ਨੂੰ ਸਟੇਸ਼ਨ ਦੀ ਚੋਣ ਲਈ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਤਰੱਕੀ ਪ੍ਰਾਪਤ ਕਰਨ ਵਾਲੇ ਪ੍ਰਿੰਸੀਪਲਾਂ ਵਿਚ ਮੋਹਾਲੀ ਜ਼ਿਲੇ ਦੀ ਪਰਮਜੀਤ ਕੌਰ, ਸੁਦਾ ਰਾਣੀ, ਸੂਰਜ ਮੱਲ, ਜਸਜੀਤ ਕੌਰ ਸੰਧੂ, ਹਰਮਿੰਦਰ ਕੌਰ, ਗੁਰਪਿੰਦਰ ਕੌਰ, ਪੁਸ਼ਪਿੰਦਰ ਕੌਰ, ਹਰਜੀਤ ਸਿੰਘ ਲੈਕਚਰਾਰ ਵਰਗ ਅਤੇ ਸੁਨੀਤਾ ਚੋਪੜਾ, ਸੰਤੋਸ਼ ਕੁਮਾਰੀ, ਹਰਵਿੰਦਰ ਕੌਰ, ਬਲਜੀਤ ਸਿੰਘ ਵੋਕੇਸ਼ਨਲ ਮਾਸਟਰ/ਲੈਕਚਰਾਰ ਸ਼ਾਮਲ ਹਨ।
ਜਥੇਬੰਦੀ ਨੇ ਆਸ ਪ੍ਰਗਟ ਕੀਤੀ ਹੈ ਕਿ ਇਸ ਤਰੱਕੀ ਨਾਲ ਸਰਕਾਰੀ ਸਕੂਲਾਂ ਵਿਚ ਵਿੱਦਿਆ ਦੇ ਪੱਧਰ ਵਿਚ ਸੁਧਾਰ ਹੋਵੇਗਾ ਤੇ ਉਹ ਸੀਨੀਅਰ ਅਧਿਕਾਰੀਆਂ ਤੋਂ ਮੰਗ ਕਰਦੀ ਹੈ ਕਿ ਨਵੀਂ ਜਾਰੀ ਕੀਤੀ ਗਈ ਬਦਲੀ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਤਾਂ ਜੋ ਅਧਿਆਪਕ ਵਰਗ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਨਾਲ ਅਧਿਆਪਕ ਵਰਗ ਤੇ ਸਿੱਖਿਆ ਲੈ ਰਹੇ ਲੋੜਵੰਦ ਬੱਚਿਆਂ ਦਾ ਹੀ ਨੁਕਸਾਨ ਹੋਣਾ ਹੈ। ਇਸ ਮੌਕੇ ਮੇਜਰ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਲਲਿਤ ਕੁਮਾਰ, ਦਲਜੀਤ ਸਿੰਘ, ਅਨੂ ਰੋਲੀ, ਦਵਿੰਦਰ ਕੌਰ ਅਤੇ ਡਾ. ਭੁਪਿੰਦਰਪਾਲ ਸਿੰਘ ਹਾਜ਼ਰ ਸਨ।
ਕੋਹਾੜ ਦਾ ਕਿਲਾ ਢਾਹੁਣ 'ਚ ਜੁਟੀ ਕਾਂਗਰਸ
NEXT STORY