ਮਾਛੀਵਾੜਾ ਸਾਹਿਬ (ਟੱਕਰ) : ਇੱਥੇ ਪਿੰਡ ਝੂੰਗੀਆਂ ਵਿਖੇ ਰਾਜ ਕੁਮਾਰ ਨਾਂ ਦੇ ਨੌਜਵਾਨ ਵੱਲੋਂ ਲਿਵ-ਇਨ-ਰਿਲੇਸ਼ਨ 'ਚ ਰਹਿੰਦੀ ਆਪਣੀ ਸਾਥਣ ਸਰਿਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ 6 ਦਿਨਾਂ ਅੰਦਰ ਇਸ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਝੂੰਗੀਆਂ ਦੇ ਕਿਸਾਨ ਸੋਹਣ ਸਿੰਘ ਕੋਲ ਰਾਜ ਕੁਮਾਰ ਨੌਕਰੀ ਕਰਦਾ ਸੀ ਅਤੇ ਉੱਥੇ ਹੀ ਉਸ ਦੇ ਪਸ਼ੂਆਂ ਵਾਲੇ ਵਾੜੇ ਨਾਲ ਬਣੇ ਕਮਰੇ ’ਚ ਸਰਿਤਾ ਨਾਲ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਸੂਫੀ ਗਾਇਕ 'ਦਿਲਜਾਨ' ਦਾ ਅੰਤਿਮ ਸੰਸਕਾਰ ਅੱਜ, ਭਿਆਨਕ ਸੜਕ ਹਾਦਸੇ ਦੌਰਾਨ ਹੋਈ ਸੀ ਮੌਤ
ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਜ ਕੁਮਾਰ ਦੀ ਪਹਿਲੀ ਪਤਨੀ ਬਿਹਾਰ ਰਹਿੰਦੀ ਹੈ ਅਤੇ ਮ੍ਰਿਤਕਾ ਸਰਿਤਾ ਵੀ ਆਪਣੇ ਪਤੀ ਨੂੰ ਛੱਡ ਕੁੱਝ ਮਹੀਨਿਆਂ ਤੋਂ ਝੂੰਗੀਆਂ ਵਿਖੇ ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੇ ਸਨ। ਥਾਣਾ ਮੁਖੀ ਨੇ ਦੱਸਿਆ ਕਿ ਕਤਲ ਦੀ ਘਟਨਾ ਤੋਂ ਬਾਅਦ ਰਾਜ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਪੁਲਸ ਵੱਲੋਂ ਮੁਸਤੈਦੀ ਵਰਤਦਿਆਂ 6 ਦਿਨਾਂ ਅੰਦਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕਾ ਸਰਿਤਾ ਸ਼ਰਾਬ ਪੀਣ ਦੀ ਆਦੀ ਸੀ ਅਤੇ ਹੋਲੀ ਵਾਲੀ ਰਾਤ ਵੀ ਉਸ ਨੇ ਆਪਣੇ ਪਤੀ ਰਾਜ ਕੁਮਾਰ ਨਾਲ ਸ਼ਰਾਬ ਪੀਤੀ।
ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਇਨ੍ਹਾਂ 'ਬੱਸਾਂ' 'ਚ ਬੀਬੀਆਂ ਨੂੰ ਅਜੇ ਤੱਕ ਨਹੀਂ ਮਿਲੀ 'ਮੁਫ਼ਤ ਸਫ਼ਰ' ਦੀ ਸਹੂਲਤ, ਜਾਣੋ ਕਾਰਨ
ਸਰਿਤਾ ਸ਼ਰਾਬ ਪੀਣ ਤੋਂ ਬਾਅਦ ਅਕਸਰ ਰਾਜ ਕੁਮਾਰ ਨਾਲ ਕਾਫ਼ੀ ਝਗੜਾ ਕਰਦੀ ਸੀ ਅਤੇ ਘਟਨਾ ਵਾਲੀ ਰਾਤ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਅਤੇ ਉਹ ਹੋਰ ਸ਼ਰਾਬ ਮੰਗਣ ਲੱਗੀ। ਰਾਜ ਕੁਮਾਰ ਇੱਕ ਬੋਤਲ ਸ਼ਰਾਬ ਦੀ ਹੋਰ ਲੈ ਕੇ ਆਇਆ, ਜਿਸ ’ਤੇ ਉਸ ਨੇ ਸਰਿਤਾ ਨੂੰ ਜ਼ਿਆਦਾ ਸ਼ਰਾਬ ਪਿਲਾ ਦਿੱਤੀ ਅਤੇ ਆਪ ਘੱਟ ਪੀਤੀ। ਜਦੋਂ ਸਰਿਤਾ ਸ਼ਰਾਬ ਦੇ ਨਸ਼ੇ ’ਚ ਬੇਸੁੱਧ ਹੋ ਗਈ ਤਾਂ ਰਾਜ ਕੁਮਾਰ ਨੇ ਚਾਕੂ ਨਾਲ ਉਸ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ : 'ਲਿੰਗ' ਟੈਸਟ ਕਰਨ ਵਾਲੇ ਨਿੱਜੀ ਹਸਪਤਾਲ ਦਾ ਪਰਦਾਫਾਸ਼, Youtube ਰਾਹੀਂ ਵੀਡੀਓ ਦਿਖਾ ਕਰਦੇ ਸੀ ਇਹ ਕਾਰਾ
ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਕਥਿਤ ਦੋਸ਼ੀ ਰਾਜ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ’ਚ ਲੈਣ ਤੋਂ ਬਾਅਦ ਕਤਲ ਲਈ ਵਰਤਿਆ ਚਾਕੂ ਤੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਪੁਲਸ ਦੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਤੇ ਹੋਰ ਸਮੂਹ ਸਟਾਫ਼ ਨੇ ਇਸ ਕਥਿਤ ਦੋਸ਼ੀ ਨੂੰ ਫੜ੍ਹਨ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ।
ਨੋਟ : ਸਮਾਜ 'ਚ ਵਾਪਰ ਰਹੀਆਂ ਕਤਲ ਵਰਗੀਆਂ ਖ਼ੌਫਨਾਕ ਵਾਰਦਾਤਾਂ ਬਾਰੇ ਦਿਓ ਆਪਣੀ ਰਾਏ
ਲੁਧਿਆਣਾ ਇਮਾਰਤ ਹਾਦਸਾ, ਹੁਣ ਤਕ 3 ਦੀ ਮੌਤ, 37 ਮਜ਼ਦੂਰਾਂ ਨੂੰ ਕੱਢਿਆ ਗਿਆ ਬਾਹਰ (ਤਸਵੀਰਾਂ)
NEXT STORY