ਜਲੰਧਰ (ਸੋਨੂੰ) : ਜਲੰਧਰ ਦੇ ਗਰੀਨ ਮਾਡਲ ਟਾਊਨ 'ਚ ਸਥਿਤ ਕੋਠੀ 'ਚ ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਘਰ ਦੇ ਮਾਲਕ ਖਿਲਾਫ ਬੋਲਦਿਆਂ ਕਿਹਾ ਕਿ ਉਸ ਦਾ ਮਾਲਕ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਕੰਮ ਛੱਡਣ ਦੇ 84 ਹਜ਼ਾਰ ਰੁਪਏ ਮੰਗ ਰਿਹਾ ਹੈ। ਨੌਜਵਾਨ ਨੇ ਲਾਈਵ ਹੋ ਕੇ ਰੋਂਦਿਆਂ ਹੋਇਆਂ ਮਾਲਕ ਦੇ ਜ਼ੁਲਮਾਂ ਦੀ ਕਹਾਣੀ ਬਿਆਨ ਕੀਤੀ। ਉਸ ਨੇ ਕਿਹਾ ਕਿ ਜਿਊਂਦੇ ਜੀਅ ਤਾਂ ਉਸ ਨੂੰ ਇਨਸਾਫ ਨਹੀਂ ਮਿਲਿਆ, ਸ਼ਾਇਦ ਮਰਨ ਦੇ ਬਾਅਦ ਮਿਲ ਜਾਵੇ।
ਇਹ ਵੀ ਪੜ੍ਹੋ : ਮੋਹਾਲੀ 'ਚ ਵੱਡੀ ਵਾਰਦਾਤ, ਫੋਰਟਿਸ ਹਸਪਤਾਲ ਦੇ ਮੇਲ ਨਰਸ ਦਾ ਬੇਰਹਿਮੀ ਨਾਲ ਕਤਲ
ਜਾਣਕਾਰੀ ਮੁਤਾਬਕ ਮ੍ਰਿਤਕ ਗੁਰਪ੍ਰੀਤ ਦੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਗੁਰਪ੍ਰੀਤ 2 ਸਾਲ ਪਹਿਲਾਂ ਕੰਮ ਕਰਨ ਲਈ ਗਰੀਨ ਮਾਡਲ ਟਾਊਨ ਦੇ ਇਕ ਘਰ 'ਚ ਆਇਆ ਸੀ ਅਤੇ ਇੱਥੇ ਹੀ ਇਕ ਕਮਰੇ 'ਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਉਸ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਗੁਰਪ੍ਰੀਤ ਉਸ ਦੇ ਕੋਲ ਆਇਆ ਸੀ ਅਤੇ ਉਸ ਨੇ ਉਸ ਦੇ ਸਾਹਮਣੇ ਪੂਰਾ ਹਾਲ ਬਿਆਨ ਕੀਤਾ। ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਮਾਲਕ ਜ਼ੋਰ-ਜ਼ਬਰਦਸਤੀ ਨਾਲ ਉਸ ਕੋਲੋਂ ਕੰਮ ਕਰਵਾਉਂਦਾ ਹੈ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਹੈ। ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਮਾਲਕ ਕਹਿੰਦਾ ਹੈ ਕਿ ਜੇਕਰ ਉਹ ਉੱਥੋਂ ਨਾ ਗਿਆ ਤਾਂ ਉਹ ਉਸ 'ਤੇ ਚੋਰੀ ਦਾ ਇਲਜ਼ਾਮ ਲਾ ਦੇਵੇਗਾ।
ਇਹ ਵੀ ਪੜ੍ਹੋ : ਕੋਰੋਨਾ 'ਤੇ ਭਾਰੂ ਪਿਆ ਪੰਜਾਬੀਆਂ ਦਾ ਅਵੱਲਾ ਸ਼ੌਂਕ, ਪੁਆਏ ਪਟਾਕੇ
ਲਵਪ੍ਰੀਤ ਨੇ ਦੱਸਿਆ ਕਿ ਘਰ ਜਾਣ ਤੋਂ ਪਹਿਲਾਂ ਗੁਰਪ੍ਰੀਤ ਕੋਲੋਂ ਉਸ ਦੇ ਮਾਲਕ ਨੇ ਇਕ ਲੱਖ ਰੁਪਿਆ ਕਿਰਾਇਆ ਵੀ ਮੰਗਿਆ। ਗੁਰਪ੍ਰੀਤ ਦੀ ਪਤਨੀ ਦਾ ਕਹਿਣਾ ਹੈ ਕਿ ਮਾਲਕ ਉਸ ਨੂੰ ਸਵੇਰੇ 6-7 ਵਜੇ ਬੁਲਾ ਲੈਂਦਾ ਸੀ ਅਤੇ ਫਿਰ ਰਾਤ ਦੇ 9 ਵਜੇ ਤੱਕ ਕੰਮ ਕਰਵਾਉਂਦਾ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪਤੀ ਨੂੰ ਮਾਰਿਆ ਵੀ ਗਿਆ ਸੀ, ਜਿਸ ਕਾਰਨ ਉਹ ਕਾਫੀ ਦੁਖੀ ਸੀ ਅਤੇ ਉਸ ਨੇ ਇਸ ਦੁੱਖ ਕਾਰਨ ਹੀ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ, ਮਿੱਟੀ ਦਾ ਤੇਲ ਪਾ ਖੁਦ ਨੂੰ ਸਾੜਿਆ
ਮੋਹਾਲੀ 'ਚ ਵੱਡੀ ਵਾਰਦਾਤ, ਹਸਪਤਾਲ ਦੇ ਮੇਲ ਨਰਸ ਦਾ ਬੇਰਹਿਮੀ ਨਾਲ ਕਤਲ
NEXT STORY