ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕਾਲਸ ਖੁਰਦ ਵਿਖੇ ਨਾਜਾਇਜ਼ ਸ਼ਰਾਬ ਦੀਆਂ 69 ਬੋਤਲਾਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਹੁਸ਼ਿਆਰ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਮਿਤ ਗੋਇਲ ਨੂੰ ਜਾਣਕਾਰੀ ਮਿਲੀ ਕਿ ਹੁਸ਼ਿਆਰ ਸਿੰਘ ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦਾ ਹੈ। ਐਕਸਾਈਜ਼ ਵਿਭਾਗ ਦੀ ਟੀਮ ਅਤੇ ਕੂੰਮਕਲਾਂ ਪੁਲਸ ਵਲੋਂ ਸਾਂਝੇ ਤੌਰ ’ਤੇ ਛਾਪੇਮਾਰੀ ਕੀਤੀ ਗਈ ਤਾਂ ਮੁਲਜ਼ਮ ਹੁਸ਼ਿਆਰ ਸਿੰਘ ਦੇ ਤੂੜੀ ਵਾਲੇ ਕਮਰੇ ਦੀ ਫਰੋਲਾ ਫਰਾਲੀ ਕੀਤੀ ਗਈ।
ਪੁਲਸ ਤੋਂ ਬਚਾਅ ਲਈ ਤੂੜੀ ਵਿਚ ਢੋਲੀਆਂ ’ਚ ਦਬਾ ਕੇ ਇਹ ਨਾਜਾਇਜ਼ ਸ਼ਰਾਬ ਦੱਬੀ ਹੋਈ ਸੀ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਮਿਤ ਗੋਇਲ ਨੇ ਤੂੜੀ ਵਿਚ ਦੱਬੀ ਇਕੱਲੀ ਇਕੱਲੀ ਬੋਤਲ ਬਾਹਰ ਕੱਢ ਲਈ। ਵਿਭਾਗ ਦੇ ਇੰਸਪੈਕਟਰ ਅਮਿਤ ਗੋਇਲ ਨੇ ਦੱਸਿਆ ਕਿ ਇਹ 69 ਬੋਤਲਾਂ ਬਰਾਮਦ ਹੋਈਆਂ ਹਨ, ਉਹ ਪੰਜਾਬ ਵਿਚ ਨਾ ਵਿਕਣਯੋਗ ਹਨ। ਉਨ੍ਹਾਂ ਦੱਸਿਆ ਕਿ ਕੂੰਮਕਲਾਂ ਪੁਲਸ ਵਲੋਂ ਸ਼ਰਾਬ ਆਪਣੇ ਕਬਜ਼ੇ ’ਚ ਲੈ ਕੇ ਹੁਸ਼ਿਆਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਨਾਜਾਇਜ਼ ਸ਼ਰਾਬ ਉਸ ਨੂੰ ਕੌਣ ਸਪਲਾਈ ਕਰਦਾ ਹੈ। ਇੰਸਪੈਕਟਰ ਅਮਿਤ ਗੋਇਲ ਅਨੁਸਾਰ ਸਰਕਾਰ ਦੀਆਂ ਹਦਾਇਤਾਂ ਹਨ ਕਿ ਨਕਲੀ ਤੇ ਨਾਜਾਇਜ਼ ਸ਼ਰਾਬ ਵਾਲੇ ਬਖਸ਼ੇ ਨਾ ਜਾਣ ਜਿਸ ਤਹਿਤ ਪੁਲਸ ਤੇ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਮਿਲ ਕੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਪੁਲਸ ਦੇ ASI ਵੱਲੋਂ ਸਾਥੀ ਦਾ ਕਤਲ, ਸਰਵਿਸ ਰਿਵਾਲਵਰ ਨਾਲ ਮਾਰੀ ਗੋਲ਼ੀ
NEXT STORY