ਲੁਧਿਆਣਾ (ਰਾਮ)- ਥਾਣਾ ਮੋਤੀ ਨਗਰ ਅਧੀਨ ਪੈਂਦੀ ਧੱਕਾ ਕਾਲੋਨੀ ’ਚ ਡੇਢ ਮਹੀਨਾ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਆਖਿਰਕਾਰ ਹੱਲ ਹੋ ਗਈ ਹੈ। ਪੁਲਸ ਨੇ ਇਸ ਸਨਸਨੀਖੇਜ਼ ਮਾਮਲੇ ’ਚ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਉਸ ਦਾ ਇਕ ਸਾਥੀ ਅਜੇ ਵੀ ਫਰਾਰ ਹੈ। ਜਾਣਕਾਰੀ ਮੁਤਾਬਕ ਲਗਭਗ ਡੇਢ ਮਹੀਨਾ ਪਹਿਲਾਂ 4 ਨੌਜਵਾਨ ਇਕੱਠੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਕਿਸੇ ਗੱਲ ਕਰ ਕੇ ਉਨ੍ਹਾਂ ’ਚ ਬਹਿਸਬਾਜ਼ੀ ਹੋ ਗਈ, ਜਿਸ ਨੇ ਇੰਨਾ ਤੂਲ ਫੜਿਆ ਕਿ ਏ. ਐੱਸ. ਆਈ. ਨੇ ਗੁੱਸੇ ’ਚ ਆ ਕੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਗੋਲੀ ਗੋਰਾ ਨਾਂ ਦੇ ਨੌਜਵਾਨ ਨੂੰ ਲੱਗੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਰੱਦ ਹੋ ਗਈਆਂ ਛੁੱਟੀਆਂ! ਜਾਣੋ ਕਿਉਂ ਲਿਆ ਗਿਆ ਫ਼ੈਸਲਾ
ਕਤਲ ਨੂੰ ਲੁਕੋਣ ਲਈ ਏ. ਐੱਸ. ਆਈ. ਨੇ ਲਾਸ਼ ਆਪਣੀ ਗੱਡੀ ’ਚ ਰੱਖ ਕੇ ਸਾਥੀ ਦੀ ਮਦਦ ਨਾਲ ਮੋਰਿੰਡਾ ਵੱਲ ਲਿਜਾ ਕੇ ਨਹਿਰ ’ਚ ਸੁੱਟ ਦਿੱਤੀ। ਇਸ ਤੋਂ ਬਾਅਦ ਦੋਵੇਂ ਫਰਾਰ ਹੋ ਗਏ। ਮ੍ਰਿਤਕ ਦੇ ਘਰਵਾਲਿਆਂ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਅਤੇ ਲਗਾਤਾਰ ਕੀਤੀ ਜਾ ਰਹੀ ਛਾਣਬੀਨ ਤੋਂ ਪੁਲਸ ਨੂੰ ਇਸ ਕਤਲ ਕਾਂਡ ਦੀਆਂ ਪਰਤਾਂ ਖੋਲ੍ਹਣ ’ਚ ਮਦਦ ਮਿਲੀ।
ਜਾਂਚ ’ਚ ਪਤਾ ਲੱਗਾ ਕਿ ਗੋਰਾ ਆਪਣੇ 3 ਸਾਥੀਆਂ ਨਾਲ ਘਰੋਂ ਨਿਕਲਿਆ ਸੀ ਅਤੇ ਚਾਰਾਂ ਨੇ ਮਿਲ ਕੇ ਸ਼ਰਾਬ ਪੀਤੀ ਸੀ। ਇਸੇ ਦੌਰਾਨ ਕਤਲ ਦੀ ਇਹ ਵਾਰਦਾਤ ਹੋਈ। ਪੁਲਸ ਨੇ ਏ. ਐੱਸ. ਆਈ. ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਹੈ। ਉਸ ਦੇ ਫਰਾਰ ਸਾਥੀ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਕਤਲ ’ਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ। ਫੋਰੈਂਸਿਕ ਲੈਬ ਦੀ ਟੀਮ ਨੇ ਗੱਡੀ ਤੋਂ ਫਿੰਗਰ ਪ੍ਰਿੰਟਸ ਵੀ ਇਕੱਠੇ ਕੀਤੇ ਹਨ। ਇਸ ਤੋਂ ਇਲਾਵਾ ਜਿਸ ਸਰਵਿਸ ਰਿਵਾਲਵਰ ਨਾਲ ਗੋਲੀ ਚਲਾਈ ਗਈ ਸੀ, ਉਹ ਵੀ ਪੁਲਸ ਨੇ ਕਬਜ਼ੇ ’ਚ ਲੈ ਲਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰ ਦੀ ਲਪੇਟ ’ਚ ਆਉਣ ਕਾਰਨ ਸਫ਼ਾਈ ਮੁਲਾਜ਼ਮ ਦੀ ਮੌਤ
NEXT STORY