ਚੰਡੀਗੜ੍ਹ (ਬਿਊਰੋ)-ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਖਲ ਤੋਂ ਬਾਅਦ ਨਗਰ ਕੌਂਸਲਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 3 ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਮਿਲਣ ਨਾਲ ਵੱਡੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧ 'ਚ ਪਿਛਲੇ ਦਿਨੀਂ ਮਿਊਂਸੀਪਲ ਵਰਕਰਜ਼ ਫੈੱਡਰੇਸ਼ਨ ਦਾ ਵਫ਼ਦ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਮੰਤਰੀ ਸਿੱਧੂ ਨੂੰ ਮਿਲਿਆ ਸੀ, ਜਿਸ ਦੌਰਾਨ ਤਨਖਾਹਾਂ ਤੇ ਪੈਨਸ਼ਨਾਂ ਦਾ ਮਾਮਲਾ ਉਠਾਉਣ ਤੋਂ ਇਲਾਵਾ ਕਲਰਕਾਂ ਦੀਆਂ ਤਰੱਕੀਆਂ ਦਾ ਮਾਮਲਾ ਵੀ ਉਠਾਇਆ ਸੀ।
ਫੈੱਡਰੇਸ਼ਨ ਦੇ ਸੂਬਾਈ ਆਗੂਆਂ ਵਾਲੀਆ, ਨੈਬ ਸਿੰਘ ਜੈਤੋ, ਬਲਵੀਰ ਖਹਿਰਾ ਗੁਰਦਾਸਪੁਰ, ਮਨਪ੍ਰੀਤ ਸਾਹਨੇਵਾਲ, ਸਤਪਾਲ ਸੱਤੀ ਸੁਨਾਮ, ਮੁਹੰਮਦ ਹਨੀਫ਼ ਮਾਲੇਰਕੋਟਲਾ ਅਤੇ ਵਿਜੈ ਧਾਲੀਵਾਲ ਨੇ ਸਿੱਧੂ ਦਾ ਤਨਖਾਹਾਂ ਜਾਰੀ ਕਰਵਾਉਣ ਲਈ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਤਰੱਕੀਆਂ ਦਾ ਮਾਮਲਾ ਵੀ ਕੈਬਨਿਟ ਮੰਤਰੀ ਹੁਣ ਛੇਤੀ ਹੀ ਹੱਲ ਕਰਵਾਉਣਗੇ।
ਘਰ 'ਚ ਲੱਗੀ ਅੱਗ, ਬਜ਼ੁਰਗ ਦੀ ਮੌਤ
NEXT STORY