ਲੁਧਿਆਣਾ (ਹਿਤੇਸ਼)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਆਪਣੀ ਵਰਕਿੰਗ ਨੂੰ ਲੈ ਕੇ ਆਮ ਕਰ ਕੇ ਚਰਚਾ 'ਚ ਰਹਿੰਦੇ ਹਨ, ਜਿਸ ਵਿਚ ਉਨ੍ਹਾਂ ਵੱਲੋਂ ਹੋਮ ਮਨਿਸਟਰੀ ਮੰਗਣ ਤੋਂ ਬਾਅਦ ਹੁਣ ਆਪਣੀ ਜੇਬ ਤੋਂ ਮੁਆਵਜ਼ੇ ਤੇ ਗ੍ਰਾਂਟ ਵੰਡਣ ਦਾ ਪਹਿਲੂ ਵੀ ਸ਼ਾਮਲ ਹੈ, ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪੁਜ਼ੀਸ਼ਨ ਦੇ ਡਾਊਨ ਹੋਣ ਦੇ ਚਰਚੇ ਸ਼ੁਰੂ ਹੋ ਗਏ ਹਨ।
ਜੇਕਰ ਕੈਪਟਨ ਤੇ ਸਿੱਧੂ ਦੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਦੋਵੇਂ ਚਾਹੇ ਜਿੰਨੇ ਮਰਜ਼ੀ ਚੰਗੇ ਸੰਬੰਧ ਹੋਣ ਦੇ ਦਾਅਵੇ ਕਰ ਲੈਣ ਪਰ ਅੰਦਰ ਖਾਤੇ ਸਭ ਕੁਝ ਠੀਕ ਨਹੀਂ ਹੈ, ਜੋ ਸਿਲਸਿਲਾ ਸਿੱਧੂ ਦੇ ਕਾਂਗਰਸ 'ਚ ਆਉਣ ਸਮੇਂ ਤੋਂ ਹੀ ਚੱਲ ਰਿਹਾ ਹੈ। ਜਦੋਂ ਕੈਪਟਨ ਨੇ ਖੁੱਲ੍ਹੇਆਮ ਵਿਰੋਧ ਕੀਤਾ ਸੀ। ਉਨ੍ਹਾਂ ਦੇ ਦਖਲ ਨਾਲ ਹੀ ਇਕ ਟਿਕਟ ਇਕ ਪਰਿਵਾਰ ਦਾ ਫਾਰਮੂਲਾ ਲਾਗੂ ਹੋਣ ਕਾਰਨ ਸਿੱਧੂ ਦੀ ਪਤਨੀ ਚੋਣ ਨਹੀਂ ਲੜ ਸਕੀ ਤੇ ਫਿਰ ਕੈਪਟਨ ਨੇ ਸਿੱਧੂ ਨੂੰ ਡਿਪਟੀ ਸੀ. ਐੱਮ. ਅਤੇ ਦੂਜੇ ਨੰਬਰ ਦਾ ਮੰਤਰੀ ਵੀ ਨਹੀਂ ਬਣਨ ਦਿੱਤਾ। ਇੱਥੋਂ ਤੱਕ ਕਿ ਸਿੱਧੂ ਦਾ ਲੋਕਲ ਬਾਡੀਜ਼ ਦੇ ਨਾਲ ਸ਼ਹਿਰੀ ਕਾਂਗਰਸ ਵਿਕਾਸ ਮੰਤਰਾਲੇ ਕਲੱਬ ਦਾ ਸੁਪਨਾ ਵੀ ਪੂਰਾ ਨਹੀਂ ਹੋਇਆ।
ਜੇਕਰ ਗੱਲ ਸਰਕਾਰ ਬਣਨ ਤੋਂ ਬਾਅਦ ਦੀ ਕਰੀਏ ਤਾਂ ਫਾਸਟਵੇਅ ਕੇਬਲ ਦੇ ਖਿਲਾਫ ਐਕਸ਼ਨ ਕਰਨ ਨੂੰ ਲੈ ਕੇ ਸਿੱਧੂ ਦੀ ਕੈਪਟਨ ਦੇ ਨਾਲ ਖੂਬ ਤਨਾਤਨੀ ਰਹੀ ਕਿਉਂਕਿ ਕੈਪਟਨ ਨੇ ਸਿੱਧੂ ਦੇ ਐਲਾਨਾਂ 'ਤੇ ਇਕ ਤੋਂ ਬਾਅਦ ਇਕ ਕਰ ਕੇ ਪਾਣੀ ਫੇਰ ਦਿੱਤਾ ਤੇ ਹੁਣ ਤਾਂ ਸਿੱਧੂ ਨੂੰ ਫਾਸਟਵੇਅ ਦਾ ਨਾਂ ਲੈਣਾ ਹੀ ਬੰਦ ਕਰਨਾ ਪਿਆ ਹੈ। ਇਸੇ ਤਰ੍ਹਾਂ ਸਿੱਧੂ ਨੇ ਜੋ ਅਕਾਲੀਆਂ ਖਾਸ ਕਰਕੇ ਸੁਖਬੀਰ ਅਤੇ ਮਜੀਠੀਆ 'ਤੇ ਕਾਰਵਾਈ ਕਰਨ ਬਾਰੇ ਚੋਣਾਂ 'ਚ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਹੋਮ ਮਨਿਸਟਰੀ ਮੰਗੀ ਤਾਂ ਅਕਾਲੀਆਂ ਵੱਲੋਂ ਇਸ ਨੂੰ ਕੈਪਟਨ ਦੀ ਵਰਕਿੰਗ 'ਤੇ ਸਵਾਲੀਆ ਨਿਸ਼ਾਨ ਲਾਉਣ ਦੀ ਸੰਗਿਆ ਦੇਣ 'ਤੇ ਸਰਕਾਰ ਦੀ ਕਾਫੀ ਕਿਰਕਿਰੀ ਹੋਈ।
ਹੁਣ ਸਿੱਧੂ ਵੱਲੋਂ ਜੇਬ ਤੋਂ ਗ੍ਰਾਂਟਾਂ ਵੰਡਣ ਦਾ ਪੈਂਤੜਾ ਚਰਚਾ ਵਿਚ ਹੈ, ਜਿਸ ਦੀ ਸ਼ੁਰੂਆਤ ਤਾਂ ਉਨ੍ਹਾਂ ਨੇ ਕਾਫੀ ਦੇਰ ਪਹਿਲਾਂ ਹੀ ਅੱਗ ਲੱਗਣ ਨਾਲ ਫਸਲ ਦਾ ਨੁਕਸਾਨ ਹੋਣ 'ਤੇ ਇਕ ਕਿਸਾਨ ਨੂੰ ਨਿੱਜੀ ਖਾਤੇ ਵਿਚੋਂ ਚੈੱਕ ਦੇ ਕੇ ਕਰ ਦਿੱਤੀ ਸੀ ਪਰ ਹੁਣ ਸ਼ਹੀਦ ਭਗਤ ਸਿੰਘ ਦੇ ਘਰ ਦਾ ਬਿਜਲੀ ਦਾ ਬਿੱਲ ਦੇਣ ਸਮੇਤ ਇਕ ਕਿਸਾਨ ਨੂੰ ਜੇਬ ਤੋਂ ਮੁਆਵਜ਼ਾ ਦੇਣ ਦਾ ਮਾਮਲਾ ਜ਼ਿਆਦਾ ਗਰਮਾ ਗਿਆ ਹੈ, ਕਿਉਂਕਿ ਉਸ ਨਾਲ ਖ਼ਜ਼ਾਨਾ ਖਾਲੀ ਹੋਣ ਦੀ ਗੱਲ 'ਤੇ ਮੋਹਰ ਲੱਗ ਗਈ ਹੈ ਤੇ ਵਿਰੋਧੀ ਨੂੰ ਹਮਲਾ ਕਰਨ ਦਾ ਮੌਕਾ ਮਿਲ ਗਿਆ, ਜਿਸ ਨੂੰ ਕੈਪਟਨ 'ਤੇ ਲੱਗ ਰਹੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ਾਂ ਦੇ ਦੌਰ ਨੂੰ ਆਪਣੇ ਹੱਕ ਵਿਚ ਕਰਨ ਲਈ ਸਿੱਧੂ ਦੀ ਚਾਲ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਨਸ਼ਿਆਂ ਦੇ ਮੁੱਦਿਆਂ 'ਤੇ ਕੈਪਟਨ ਦੀ ਸਹੁੰ ਨੂੰ ਲੈ ਕੇ ਕਿਹਾ, ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ
ਸਿੱਧੂ ਦੇ ਕੈਪਟਨ ਦੇ ਨਾਲ ਖਰਾਬ ਸੰਬੰਧਾਂ ਦੀ ਇਕ ਤਸਵੀਰ ਉਸ ਸਮੇਂ ਵੀ ਦੇਖਣ ਨੂੰ ਮਿਲੀ ਜਦੋਂ ਉਨ੍ਹਾਂ ਤੋਂ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਸਰਕਾਰ ਵਿਚ ਆਉਣ 'ਤੇ ਇਕ ਮਹੀਨੇ ਦੇ ਅੰਦਰ ਨਸ਼ੇ ਖਤਮ ਕਰਨ ਬਾਰੇ ਖਾਧੀ ਸਹੁੰ ਬਾਰੇ ਪੁੱਛਿਆ ਗਿਆ ਤਾਂ ਸਿੱਧੂ ਦਾ ਜਵਾਬ ਸੀ ਕਿ ਇਹ ਤਾਂ ਉਹੀ ਦੱਸ ਸਕਦੇ ਹਨ, ਜਿਨ੍ਹਾਂ ਨੇ ਸਹੁੰ ਖਾਧੀ ਕਿਉਂਕਿ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ। ਜਦੋਂ ਕਿ ਅਜਿਹੇ ਸਵਾਲਾਂ 'ਤੇ ਆਮ ਤੌਰ 'ਤੇ ਕੈਪਟਨ ਵੱਲੋਂ ਇਹੀ ਜਵਾਬ ਦਿੱਤਾ ਜਾਂਦਾ ਹੈ ਕਿ ਸਖ਼ਤੀ ਵਰਤਣ ਕਾਰਨ ਨਸ਼ਿਆਂ ਵਿਚ ਭਾਰੀ ਕਮੀ ਆਈ ਹੈ। ਅਜਿਹੇ ਹੀ ਜਵਾਬ ਦੀ ਆਸ ਸਿੱਧੂ ਤੋਂ ਵੀ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਵੱਲੋਂ ਦਿੱਤੇ ਜਵਾਬ ਨਾਲ ਇਹ ਸਵਾਲ ਖੜ੍ਹਾ ਹੋਣਾ ਲਾਜ਼ਮੀ ਹੈ ਕਿ ਕੀ ਪੰਜਾਬ ਵਿਚ ਨਸ਼ਾ ਘੱਟ ਨਹੀਂ ਹੋਇਆ।
ਮੰਤਰੀ ਧਰਮਸੌਤ ਵੱਲੋਂ ਕਿਸ਼ਤੀਆਂ ਤੇ ਟਰੈਕਟਰਾਂ ਰਾਹੀਂ ਸਰਹੱਦੀ ਪਿੰਡਾਂ 'ਚ ਜਾਖੜ ਦੇ ਹੱਕ 'ਚ ਪ੍ਰਚਾਰ ਜਾਰੀ
NEXT STORY