ਚੰਡੀਗੜ੍ਹ : ਲਾਕ ਡਾਊਨ ਕਾਰਨ ਘੱਟ ਹੋਏ ਪ੍ਰਦੂਸ਼ਣ ਤੋਂ ਪਹਿਲਾਂ ਤਾਂ ਮੌਸਮ ਕਾਫੀ ਖੁਸ਼ਗਵਾਰ ਹੋ ਗਿਆ ਸੀ ਪਰ ਹੁਣ ਮਈ ਦੇ ਅਖੀਰਲੇ ਹਫਤੇ ਗਰਮੀ ਦਾ ਕਹਿਰ ਵੱਧ ਗਿਆ ਹੈ। ਗਰਮ ਹਵਾਵਾਂ ਅਤੇ ਤਪਸ਼ ਕਾਰਨ ਅੱਜ ਪੰਜਾਬ ਵਿਚ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਪੂਰੇ ਉਤਰ ਭਾਰਤ ਵਿਚ ਗਰਮੀ ਦਾ ਕਹਿਰ ਹੋਰ ਵੱਧ ਸਕਦਾ ਹੈ। ਉਤਰ ਭਾਰਤ ਦੇ ਕਈ ਹਿੱਸਿਆਂ ਵਿਚ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ
ਇਸ ਦੇ ਚੱਲਦੇ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਤੋਂ ਅੱਜ ਤਾਪਮਾਨ 44 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਦੋ-ਤਿੰਨ ਦਿਨ ਤਕ ਪਾਰਾ 47 ਡਿਗਰੀ ਤਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਜਦੋਂ ਗਰਮੀਆਂ ਵਿਚ ਗਰਮੀ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਕੋਈ ਰਾਹਤ ਦੇ ਆਸਾਰ ਨਹੀਂ ਹਨ। ਅਜੇ ਗਰਮੀ ਆਪਣਾ ਪ੍ਰਕੋਪ ਹੋਰ ਵਧਾ ਸਕਦੀ ਹੈ। ਹਾਲਾਂਕਿ ਮਈ ਦੇ ਅਖੀਰ ਵਿਚ ਮੀਂਹ ਪੈਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਦੋ ਸਾਲ ਤਕ ਭਤੀਜੀ ਦੀ ਪੱਤ ਰੋਲਦਾ ਰਿਹਾ ਫੁੱਫੜ, ਕੁੜੀ ਨੇ ਇੰਝ ਸਾਹਮਣੇ ਲਿਆਂਦੀ ਕਰਤੂਤ
'ਕੋਰੋਨਾ ਮੁਕਤ' ਨਾ ਰਹਿ ਸਕਿਆ ਮੋਹਾਲੀ, ਨਵਾਂ ਮਾਮਲਾ ਆਇਆ ਸਾਹਮਣੇ
NEXT STORY