ਬਠਿੰਡਾ (ਕੁਨਾਲ ਬਾਂਸਲ): ਕੋਰੋਨਾ ਮਹਾਮਾਰੀ ਕਾਰਨ ਬੇਸ਼ੱਕ ਦੁਨੀਆ 'ਚ ਤਰਥਲੀ ਮਚੀ ਹੋਈ ਹੈ ਪਰ ਕੋਰੋਨਾ ਕਾਰਨ ਕੁਦਰਤ ਤੇ ਸਮਾਜ 'ਚ ਕਈ ਚੰਗੀਆਂ ਤਬਦੀਲੀਆਂ ਵੀ ਹੋ ਰਹੀਆਂ ਹਨ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਵਿਆਹਾਂ 'ਚ ਲੱਖਾਂ ਦਾ ਖਰਚ ਕਰਨ ਵਾਲੇ ਲੋਕ ਸਾਦੇ ਵਿਆਹ ਨੂੰ ਤਰਜੀਤ ਦੇ ਰਹੇ ਹਨ। ਅਜਿਹਾ ਮਾਮਲਾ ਬਠਿੰਡਾ 'ਚ ਦੇਖਣ ਨੂੰ ਮਿਲਿਆ, ਜਿਥੇ ਰਾਮਪੂਰਾ ਦਾ ਜਤਿੰਦਰ , ਭਾਈਰੂਪਾ ਦੀ ਪ੍ਰਦੀਪ ਕੌਰ ਨੂੰ ਮੋਟਰਸਾਈਕਲ 'ਤੇ ਵਿਆਹ ਕੇ ਲਿਆਇਆ। ਇਸ ਮੌਕੇ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ 'ਚ ਲਾਂਵਾ ਲੈ ਕੇ ਵਿਆਹ ਕਰਵਾਇਆ ਗਿਆ ਹੈ ਤੇ ਇਸ ਸਾਦੇ ਢੰਗ ਨਾਲ ਹੋਏ ਵਿਆਹ ਤੋਂ ਉਹ ਬਹੁਤ ਖੁਸ਼ ਹਨ।
ਨਵ-ਵਿਆਹੇ ਜੋੜੇ ਨੇ ਕਿਹਾ ਕਿ ਘੱਟ ਬਾਰਾਤ ਲੈ ਜਾਣ ਨਾਲ ਜਿੱਥੇ ਕੁੜੀ ਦੇ ਪਰਿਵਾਰ ਦਾ ਖਰਚਾ ਘੱਟ ਹੁੰਦਾ ਹੈ, ਉੱਥੇ ਹੀ ਕੋਰੋਨਾ ਮਹਾਮਾਰੀ ਤੋਂ ਵੀ ਆਪਾਂ ਬੱਚ ਸਕਦੇ ਹਾਂ।ਤਾਲਾਬੰਦੀ 'ਚ ਸਾਦੇ ਵਿਆਹਾਂ ਦੀ ਗਿਣਤੀ ਵੱਧ ਗਈ ਹੈ, ਜੇਕਰ ਤਾਲਾਬੰਦੀ ਤੋਂ ਬਾਅਦ ਵੀ ਸਾਦੇ ਵਿਆਹਾਂ ਦਾ ਦੌਰ ਇੰਝ ਹੀ ਬਰਕਰਾਰ ਰਹਿੰਦਾ ਹੈ ਤਾਂ ਕੋਈ ਮਾਪੇ ਧੀਆਂ ਨੂੰ ਬੋਝ ਨਹੀਂ ਸਮਝਣਗੇ ਤੇ ਨਾ ਹੀ ਧੀਆਂ ਦਾ ਕੁੱਖ 'ਚ ਕਤਲ ਹੋਵੇਗਾ।
ਕਪੂਰਥਲਾ ਦੇ ਅਕਾਲੀ ਆਗੂਆਂ ਨੇ ਵਿਧਾਇਕ ਰਾਣਾ ਗੁਰਜੀਤ ਸਮੇਤ ਕਾਂਗਰਸੀ ਆਗੂਆਂ 'ਤੇ ਲਾਏ ਗੰਭੀਰ ਦੋਸ਼
NEXT STORY