ਭਵਾਨੀਗੜ੍ਹ (ਵਿਕਾਸ ਮਿੱਤਲ) : ਲੋਹੜੀ ਦੀ ਰਾਤ ਨੂੰ ਚੋਰਾਂ ਨੇ ਪਿੰਡ ਗਹਿਲਾਂ ਦੀ ਕੋਆਪ੍ਰੇਟਿਵ ਸੋਸਾਇਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਥੋਂ ਐੱਲ. ਈ. ਡੀ., ਕੰਪਿਊਟਰ ਅਤੇ ਹੋਰ ਸਮਾਨ ਚੋਰੀ ਕਰ ਲਿਆ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਕੋਆਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਜਸਕਰਨ ਸਿੰਘ ਵਾਸੀ ਸਕਰੌਦੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ 13 ਜਨਵਰੀ ਦੀ ਸ਼ਾਮ ਨੂੰ ਉਹ ਸੋਸਾਇਟੀ ਬੰਦ ਕਰਕੇ ਚਲਾ ਗਿਆ ਸੀ ਤੇ ਅਗਲੀ ਸਵੇਰ ਡਿਊਟੀ ’ਤੇ ਆਉਣ 'ਤੇ ਉਸਨੇ ਦੇਖਿਆ ਕਿ ਸੋਸਾਇਟੀ ਦੇ ਗੇਟ ਦਾ ਤਾਲਾ ਟੁੱਟਿਆ ਪਿਆ ਸੀ ਤੇ ਅਣਪਛਾਤੇ ਚੋਰ ਦਫ਼ਤਰ ਅੰਦਰ ਲੱਗੇ ਐੱਲ.ਈ.ਡੀ., ਕੰਪਿਊਟਰ, ਡੀ.ਵੀ.ਆਰ., ਪ੍ਰਿੰਟਰ ਆਦਿ ਚੋਰੀ ਕਰਕੇ ਲੈ ਗਏ। ਪੁਲਸ ਨੇ ਜਸਕਰਨ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਹਿਰ 'ਚ ਲਗਾਤਾਰ ਦੂਜੇ ਦਿਨ ਨਿਕਲੀ ਧੁੱਪ, ਦਿਨ ਦੇ ਪਾਰੇ 'ਚ ਹੋਇਆ ਵਾਧਾ
NEXT STORY