ਚੰਡੀਗੜ੍ਹ (ਪਾਲ) : ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਸ਼ਹਿਰ ’ਚ ਚੰਗੀ ਧੁੱਪ ਰਹੀ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਵੀ ਵੱਧ ਗਿਆ, ਜੋ 22.5 ਡਿਗਰੀ ਦਰਜ ਹੋਇਆ। ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਅਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਾਨ ਦਰਜ ਹੋਇਆ। 30 ਜਨਵਰੀ 2024 ਨੂੰ ਤਾਪਮਾਨ 22.4 ਡਿਗਰੀ ਰਿਹਾ ਸੀ। ਉੱਥੇ ਹੀ, ਬੀਤੀ ਰਾਤ ਦਾ ਤਾਪਮਾਨ 7 ਡਿਗਰੀ ਰਿਹਾ। ਸਵੇਰੇ ਨੂੰ ਸੰਘਣੀ ਧੁੰਦ ਕਾਰਨ ਦਿਸਣ ਹੱਦ 60 ਮੀਟਰ ਤੱਕ ਦਰਜ ਕੀਤੀ ਗਈ।
ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਤੇ ਧੁੱਪ ਨਿਕਲੀ। ਚੰਡੀਗੜ੍ਹ ਮੌਸਮ ਕੇਂਦਰ ਨੇ ਚਾਰ ਦਿਨਾਂ ਲਈ ਸਵੇਰੇ-ਸ਼ਾਮ ਨੂੰ ਸੰਘਣੀ ਧੁੰਦ ਦੀ ਸੰਭਾਵਨਾ ਪ੍ਰਗਟਾਈ ਹੈ। ਬੁੱਧਵਾਰ ਤੋਂ ਇਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ। ਵਿਭਾਗ ਅਨੁਸਾਰ ਤਿੰਨ ਦਿਨ ਸ਼ਹਿਰ ਵਿਚ ਬੱਦਲਵਾਈ ਰਹੇਗੀ। ਤੇਜ਼ ਹਵਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਹੈ। ਵਿਭਾਗ ਦੀ ਭਵਿੱਖਬਾਣੀ ’ਤੇ ਨਜ਼ਰ ਮਾਰੀਏ ਤਾਂ ਦਿਨ ਦੇ ਤਾਪਮਾਨ ’ਚ ਜ਼ਿਆਦਾ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ। ਇਹ 21 ਤੋਂ 20 ਡਿਗਰੀ ਤੱਕ ਰਹਿ ਸਕਦਾ ਹੈ। ਘੱਟ ਤੋਂ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ।
25 ਕਰੋੜ ਦੀ ਹੈਰੋਇਨ ਸਣੇ ਤਸਕਰ ਕਾਬੂ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਉਂਦਾ ਸੀ ਨਸ਼ਾ
NEXT STORY