ਚੰਡੀਗੜ੍ਹ (ਸੁਸ਼ੀਲ) : ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ 'ਚ ਸ਼ਨੀਵਾਰ ਨੂੰ ਰਾਸ਼ਟਰੀ ਲੋਕ ਅਦਾਲਤ 'ਚ 2132 ਕੇਸਾਂ ਦਾ ਨਿਬੇੜਾ ਕੀਤਾ ਗਿਆ। ਇਸ ਮੌਕੇ ਰਾਜ ਕਾਨੂੰਨੀ ਸੇਵਾ ਅਥਾਰਟੀ ਦੇ ਕਾਰਜਕਾਰੀ ਪ੍ਰਧਾਨ ਨਿਆਂਮੂਰਤੀ ਰਿਤੁ ਬਾਹਰੀ, ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਠ, ਰਾਜ ਕਾਨੂੰਨੀ ਸੇਵਾ ਅਥਾਰਟੀ, ਯੂ. ਟੀ. ਦੇ ਸਕੱਤਰ ਸੁਰਿੰਦਰ ਕੁਮਾਰ ਅਤੇ ਅਸ਼ੋਕ ਕੁਮਾਰ ਮਾਨ ਮੌਜੂਦ ਸਨ। ਜ਼ਿਲ੍ਹਾ ਅਦਾਲਤ 'ਚ 14 ਬੈਂਚ ਨੇ ਸੁਣਵਾਈ ਕਰਦਿਆਂ ਕ੍ਰਿਮੀਨਲ ਕੰਪਾਊਂਡੇਬਲ ਕੇਸ, ਐੱਨ.ਆਈ. ਐਕਟ ਦੀ ਧਾਰਾ 138 ਦੇ ਤਹਿਤ ਕੇਸ, ਬੈਂਕ ਰਿਕਵਰੀ ਕੇਸ, ਐੱਮ. ਏ. ਸੀ. ਟੀ. ਕੇਸ, ਵਿਆਹੁਤਾ ਵਿਵਾਦ, ਕਿਰਤ ਵਿਵਾਦ, ਆਰਬਿਟ੍ਰੇਸ਼ਨ ਮਾਮਲੇ, ਹੋਰ ਸਿਵਲ ਕੇਸ, ਮਿਊਂਸੀਪਲ ਮਾਮਲੇ, ਟ੍ਰੈਫਿਕ ਅਤੇ ਪਾਰਟੀਆਂ ਦੀ ਸਹਿਮਤੀ ਨਾਲ ਨਿਪਟਾਇਆ ਗਿਆ।
ਲੋਕ ਅਦਾਲਤ 'ਚ ਟ੍ਰੈਫਿਕ ਨਿਯਮ ਤੋੜਨ ਵਾਲੇ 2535 ਚਲਾਨ ਤੋਂ 21 ਲੱਖ 4 ਹਜ਼ਾਰ 500 ਰੁਪਏ ਜੁਰਮਾਨਾ ਵਸੂਲਿਆ ਗਿਆ। ਚੈੱਕ ਬਾਊਂਸ ਦੇ ਇਕ ਹਜ਼ਾਰ 655 ਕੇਸਾਂ ਦਾ ਨਬੇੜਾ ਕਰ ਕੇ ਤਿੰਨ ਕਰੋੜ 9 ਲੱਖ 99 ਹਜ਼ਾਰ 251 ਰੁਪਏ ਦੀ ਰਾਸ਼ੀ ਪ੍ਰਾਪਤ ਹੋਈ। ਇਸ ਤੋਂ ਇਲਾਵਾ 24 ਅਪਰਾਧਿਕ ਕੰਪਾਊਂਡੇਬਲ ਮਾਮਲਿਆਂ ਵਿਚ 1 ਲੱਖ 65 ਹਜ਼ਾਰ 260 ਰੁਪਏ ਦੀ ਰਾਸ਼ੀ, 49 ਮੋਟਰ ਦੁਰਘਟਨਾ ਵਾਲੇ ਐਕਟ ਦੇ ਮਾਮਲੇ ਵਿਚ 6 ਕਰੋੜ 48 ਲੱਖ 13 ਹਜ਼ਾਰ ਰੁਪਏ ਦੀ ਰਾਸ਼ੀ, 116 ਸਿਵਲ ਸੂਟ ਅਤੇ ਕਿਰਾਏ ਦੇ ਮਾਮਲੇ ਵਿਚ 33,98,663 ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ।
ਖਿੜੀ ਧੁੱਪ ’ਚ ਠੰਡੀਆਂ ਹਵਾਵਾਂ ਨੇ ਬਰਕਰਾਰ ਰੱਖੀ ਸੀਤ, ਅਗਲੇ ਪੰਜ ਦਿਨ ਮੌਸਮ ਰਹੇਗਾ ਖੁਸ਼ਕ
NEXT STORY