ਲੁਧਿਆਣਾ (ਜ.ਬ.)- ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਪੰਜਾਬ ਦੀਆਂ ਵੱਡੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਅਤੇ ਬਸਪਾ ਤੋਂ ਇਲਾਵਾ ਹੋਰ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਹੋਏ ਸਨ, ਜਿਨ੍ਹਾਂ ਦੀ ਜਿੱਤ-ਹਾਰ ਦਾ ਪਤਾ ਅੱਜ ਲੱਗ ਜਾਵੇਗਾ। ਪਰ ਇਹ ਲੋਕ ਸਭਾ ਚੋਣਾਂ ਇਕ ਗੱਲ ਹੋਰ ਵੀ ਤੈਅ ਕਰਨਗੀਆਂ ਕਿ ਆਉਂਦੇ ਢਾਈ ਸਾਲਾਂ ਨੂੰ 2027 ’ਚ ਹੋਣ ਵਾਲੀਆਂ ਵਿਧਾਨ ਸਭਾ ’ਚ ਕਿਹੜੀ ਪਾਰਟੀ ਤੇ ਕਿਹੜਾ ਨੇਤਾ ਕਿੰਨੇ ਪਾਣੀ ’ਚ ਹਨ।
ਜਿਵੇਂ ਕਿ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਉਮੀਦਵਾਰਾਂ ਲਈ ਦਿਨ-ਰਾਤ ਇਕ ਕੀਤਾ ਤੇ ਆਪਣੀ ਸਰਕਾਰ ਦੇ ਕੰਮ ਗਿਣਾਏ ਹਨ। ਇਸ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਦਲ ਦੇ ਨੇਤਾ ਬਾਜਵਾ ਨੇ ਆਪਣੀ ਅਤੇ ਆਪਣੀ ਪਾਰਟੀ ਦੀ ਗੱਲ ਰੱਖੀ ਹੈ।
ਇਸ ਤੋਂ ਬਾਅਦ ਗਠਜੋੜ ਤੋੜ ਕੇ ਅਕਾਲੀ ਦਲ ਅਤੇ ਭਾਜਪਾ ਇਸ ਵਾਰ ਇੱਕਲੇ-ਇੱਕਲੇ ਚੋਣ ਲੜੇ ਹਨ ਤੇ ਇਨ੍ਹਾਂ ’ਚੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੱਢੀ ਅਤੇ ਇੱਕਲਿਆਂ ਹੀ ਪ੍ਰਚਾਰ ਕਰਨ ’ਚ ਰੁੱਝੇ ਰਹੇ।
ਉੱਥੇ ਹੀ ਭਾਜਪਾ ਸਾਰੀਆਂ ਚੋਣਾਂ ’ਚ ਖਾਸ ਕਰ ਕੇ ਪੇਂਡੂ ਹਲਕਿਆਂ ’ਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੀ ਰਹੀ। ਸ਼ਹਿਰਾਂ ਅਤੇ ਕਸਬਿਆਂ ’ਚ ਆਪਣਾ ਪ੍ਰਚਾਰ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ।
ਇਨ੍ਹਾਂ ਚੋਣਾਂ ਦੇ ਆਉਣ ਵਾਲੇ ਨਤੀਜੇ ਇਹ ਸਾਫ਼ ਕਰ ਦੇਣਗੇ ਕਿ ਭਗਵੰਤ ਮਾਨ, ਸੁਖਬੀਰ ਬਾਦਲ, ਰਾਜਾ ਵੜਿੰਗ ਅਤੇ ਸੁਨੀਲ ਜਾਖੜ ਦਾ ਭਵਿੱਖ ਕੀ ਹੈ ਤੇ ਉਨ੍ਹਾਂ ਦੀ ਪਾਰਟੀ ਕਿੱਥੇ ਖੜ੍ਹੀ ਹੈ। ਇਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਖੁਦ ਸੰਗਰੂਰ ਅਤੇ ਹੋਰ ਥਾਵਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ ਉਨ੍ਹਾਂ ਦੀ ਜਿੱਤ-ਹਾਰ ਨਾਲ ਉਨ੍ਹਾਂ ਦੀ ਤਸਵੀਰ ਵੀ ਸਾਹਮਣੇ ਆ ਜਾਵੇਗੀ।
ਇਸੇ ਤਰ੍ਹਾਂ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਬਾਰੇ ਜੋ ਸੋਸ਼ਲ ਮੀਡੀਆ ’ਤੇ ਧੂਆਂਧਾਰ ਪ੍ਰਚਾਰ ਹੋਇਆ ਹੈ, ਉਸ ਦਾ ਵੀ ਸੱਚ ਦੇਖਣ ਅਤੇ ਸੁਣਨ ਨੂੰ ਮਿਲੇਗਾ। ਬਾਕੀ ਹੁਣ ਦੇਖਦੇ ਹਾਂ ਕਿ ਜੋ ਸਰਵਿਆਂ ’ਚ ਸੀਟਾਂ ਪਾਰਟੀਆਂ ਨੂੰ ਦੱਸੀਆਂ ਜਾ ਰਹੀਆਂ ਹਨ, ਉਹ ਕਿਥੇ ਟਿਕਦੀਆਂ ਹਨ, ਜਾਂ ਫਿਰ ਉਲਟ-ਪੁਲਟ ਹੋ ਕੇ ਆਪਣੇ ਰੰਗ ਦਿਖਾਉਂਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼
NEXT STORY