ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਕਿਹਾ ਹੈ ਕਿ ਕਿਸੇ ਵੀ ਜ਼ਿਲੇ ਦਾ ਡਿਪਟੀ ਕਮਿਸ਼ਨਰ ਜ਼ਿਲੇ 'ਚ ਵਾਪਰੀ ਘਟਨਾ ਲਈ ਕਸੂਰਵਾਰ ਨਹੀਂ ਹੁੰਦਾ। ਨਕੋਦਰ ਗੋਲੀ ਕਾਂਡ 'ਤੇ ਬੋਲਦਿਆਂ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਉਨ੍ਹਾਂ ਨਾ ਤਾਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ ਤੇ ਨਾ ਹੀ ਉਹ ਘਟਨਾ ਵਾਲੀ ਥਾਂ 'ਤੇ ਮੋਜੂਦ ਸਨ, ਉਨ੍ਹਾਂ ਮੀਡੀਆ ਨੂੰ ਵੀ ਤੱਥਾਂ ਦੇ ਆਧਾਰ 'ਤੇ ਲਿਖਣ ਦੀ ਸਲਾਹ ਦਿੱਤੀ ਹੈ। ਗੁਰੂ ਨੇ ਕਿਹਾ ਕਿ ਉਹ ਚੈਲੰਜ ਕਰਦੇ ਹਨ ਕਿ ਕੋਈ ਇਹ ਸਾਬਤ ਕਰੇ ਕਿ ਜਦੋਂ ਗੋਲੀ ਚੱਲੀ ਸੀ ਤਾਂ ਉਹ ਘਟਨਾ ਸਥਾਨ 'ਤੇ ਮੋਜੂਦ ਸਨ ਜਾਂ ਉਨ੍ਹਾਂ ਪੁਲਸ ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਵੀ ਸਾਫ ਕਰ ਦਿੱਤਾ ਸੀ ਕਿ ਜਿਸ ਪੁਲਸ ਅਫਸਰ ਨੇ ਗੋਲੀ ਚਲਾਈ ਸੀ, ਉਸ ਨੇ ਨਾ ਤਾਂ ਜ਼ਿਲੇ ਦੇ ਐੱਸ. ਐੱਸ. ਪੀ. ਨੂੰ ਪੁਛਿਆ ਸੀ ਤੇ ਨਾ ਹੀ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਸੀ।
ਪੰਜਾਬ ਸਰਕਾਰ 'ਤੇ ਧਾਵਾ ਬੋਲਦਿਆਂ ਗੁਰੂ ਨੇ ਕਿਹਾ ਕਿ ਕੈਪਟਨ ਸਰਕਾਰ ਝੂਠੇ ਵਾਅਦਿਆਂ ਦੀ ਸਰਕਾਰ ਸਾਬਤ ਹੋਈ ਹੈ ਤੇ ਘਰ-ਘਰ ਨੌਕਰੀ ਦੇਣ ਦਾ ਕੀਤਾ ਵਾਅਦਾ ਪੂਰਾ ਕਰਨ ਲਈ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ ਫਾਰਮ ਭਰਵਾਉਣ ਵਾਲੀ ਸਰਕਾਰ ਹੈ ਕਿਉਂਕਿ ਜਦੋਂ ਵੀ ਚੋਣਾਂ ਨਜ਼ਦੀਕ ਆਉਂਦੀਆਂ ਹਨ, ਭਾਵੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਹੋਵੇ ਜਾਂ ਨੌਜਵਾਨਾਂ ਨੂੰ ਨੋਕਰੀਆ ਜਾਂ ਸਮਾਰਟ ਫੋਨ ਦੇਣ ਦੀ ਕਾਂਗਰਸ ਸਿਰਫ ਫਾਰਮ ਹੀ ਭਰਵਾਉਂਦੀ ਹੈ।
ਖੇਡਦੇ ਹੋਏ ਬੱਚੇ ਦੀ ਨਹਿਰ 'ਚ ਡਿੱਗਣ ਕਾਰਨ ਮੌਤ
NEXT STORY