ਜੈਤੋ (ਜਿੰਦਲ) : ਪਿੰਡ ਕੋਠੇ ਸੰਪੂਰਨ ਸਿੰਘ ਵਾਲਾ ਵਿਖੇ ਤਿੰਨ ਸਾਲਾ ਲੜਕਾ ਆਪਣੇ ਘਰ ਦੇ ਬਾਹਰ ਨਹਿਰ ਦੇ ਕੰਢੇ ਖੇਡ ਰਿਹਾ ਸੀ। ਖੇਡਦੇ ਹੋਏ ਉਸਦਾ ਪੈਰ ਤਿਲਕ ਗਿਆ ਅਤੇ ਬੱਚਾ ਨਹਿਰ 'ਚ ਡਿੱਗ ਗਿਆ। ਬੱਚੇ ਨੂੰ ਬਾਹਰ ਕੱਢਣ ਲਈ ਉਸਦੇ ਘਰ ਵਾਲਿਆਂ ਨੇ ਬਹੁਤ ਰੌਲਾ ਪਾਇਆ ਪਰ ਬੱਚੇ ਨੂੰ ਬਾਹਰ ਤਾਂ ਸਿਰਫ਼ ਪਾਣੀ 'ਚ ਤੈਰਨ ਵਾਲਾ ਵਿਅਕਤੀ ਹੀ ਕੱਢ ਸਕਦਾ ਸੀ। ਆਖਰ ਉਨ੍ਹਾਂ ਨੇ ਗੌਮੁਖ ਸਹਾਰਾ ਲੰਗਰ ਕਮੇਟੀ ਜੈਤੋ ਦੇ ਪ੍ਰਧਾਨ ਨਵਦੀਪ ਸਪਰਾ ਨੂੰ ਐਮਰਜੈਂਸੀ ਨੰਬਰ 'ਤੇ ਫ਼ੋਨ ਕੀਤਾ।
ਇਸ ਦੌਰਾਨ ਤੁਰੰਤ ਸਹਾਰਾ ਟੀਮ ਮੈਂਬਰ ਘਟਨਾ ਸਥਾਨ 'ਤੇ ਪਹੁੰਚੇ ਅਤੇ ਨਹਿਰ 'ਚ ਡਿੱਗੇ ਬੱਚੇ ਦੀ ਤਲਾਸ਼ ਕੀਤੀ। ਕਰੀਬ ਤਿੰਨ ਕਿਲੋਮੀਟਰ ਦੂਰ ਨਹਿਰ 'ਚੋਂ ਬੱਚੇ ਦੀ ਲਾਸ਼ ਮਿਲੀ। ਸਹਾਰਾ ਟੀਮ ਬੱਚੇ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਲੈ ਕੇ ਆਏ। ਮੌਜੂਦ ਡਾਕਟਰਾਂ ਦੀ ਟੀਮ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੜਕੇ ਦਾ ਪਿਤਾ ਦਿਹਾੜੀ ਕਰਦਾ ਹੈ। ਉਸਦਾ ਦਾਦਾ ਪਿੰਡ ਰੋਮਾਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਹੈ।
Punjab Wrap Up : ਪੜ੍ਹੋ 5 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY