ਮੋਗਾ (ਵਿਪਨ)—ਜਿੱਥੇ ਅੱਜ ਦੇਸ਼ 'ਚ 17ਵੀਂ ਲੋਕ ਸਭਾ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਉੱਥੇ 7ਵੇਂ ਪੜਾਅ 'ਚ ਪੰਜਾਬ ਦੀਆਂ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਲੋਕ ਸਭਾ ਹਲਕਾ ਫਰੀਦਕੋਟ ਤੋਂ ਹੁਣ ਤੱਕ ਪੰਜਾਬ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਜਿਨ੍ਹਾਂ 'ਚੋਂ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ। ਉੱਥੇ ਗੁਲਜਾਰ ਸਿੰਘ ਰਣੀਕੇ ਨੇ ਆਪਣਾ ਚੋਣ ਪ੍ਰਚਾਰ ਬਾਘਾਪੁਰਾਣਾ ਤੋਂ ਸ਼ੁਰੂ ਕਰ ਦਿੱਤਾ ਹੈ। ਅੱਜ ਗੁਲਜਾਰ ਸਿੰਘ ਰਣੀਕੇ ਨੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਲਹਾ ਨੂੰ ਨਾਲ ਲੈ ਕੇ ਹਲਕੇ ਦੇ 9 ਪਿੰਡਾਂ 'ਚ ਨੁਕੜ ਮੀਟਿੰਗ ਕਰਕੇ ਲਈ ਕਾਫਲਾ ਚਲਾਇਆ ਸੀ। ਇਸ ਮੌਕੇ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਜੋ ਪਾਰਟੀ ਦੀ ਵਲੋਂ ਉਨ੍ਹਾਂ ਨੂੰ ਜ਼ਿੰਮੇਦਾਰੀ ਦਿੱਤੀ ਗਈ ਹੈ ਉਹ ਉਸ ਨੂੰ ਪੂਰਾ ਕਰਨਗੇ ਅਤੇ ਪਾਰਟੀ ਨੂੰ ਫਰੀਦਕੋਟ ਦੀ ਸੀਟ ਜਿੱਤ ਕੇ ਦੇਣਗੇ।
ਰਣੀਕੇ ਨੇ ਕਿਹਾ ਕਿ ਸਾਡੀ ਕਾਂਗਰਸ ਪਾਰਟੀ ਨਾਲ ਹੀ ਟੱਕਰ ਹੈ। ਕਾਂਗਰਸ ਨੇ ਜਨਤਾ ਨੂੰ ਝੂਠੇ ਵਾਅਦੇ ਦਿਖਾ ਕੇ ਸੱਤਾ ਹਾਸਲ ਕੀਤੀ ਹੈ ਅਤੇ ਜੋ ਜਨਤਾ ਨਾਲ ਵਾਅਦੇ ਕੀਤੇ ਉਹ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ਸਰਕਾਰ ਤੋਂ ਹਰ ਵਰਗ ਦੁਖੀ ਅਤੇ ਪਰੇਸ਼ਾਨ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜੋ ਲਗਾਤਾਰ ਪੰਜਾਬ 'ਚ 10 ਸਾਲ ਰਾਜ਼ ਕੀਤਾ ਹੈ ਉਹ ਵੀ ਜਨਤਾ ਜਾਣਦੀ ਹੈ। ਜੋ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਦੇ ਕੰਮ ਕਰਵਾਏ ਹਨ। ਉਹ ਸਾਰੇ ਲੋਕਾਂ ਨੂੰ ਪਤਾ ਹੈ।
ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁੰਵਰ ਪ੍ਰਤਾਪ ਸਿੰਘ ਬਦਲੀ ਦੀ ਬਦਲੀ ਦਾ ਫੈਸਲਾ ਚੋਣ ਕਮਿਸ਼ਨ ਦਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਲਹਾ ਨੇ ਕਿਹਾ ਕਿ ਗੁਲਜਾਰ ਸਿੰਘ ਰਣੀਕੇ ਬਹੁਤ ਹੀ ਈਮਾਨਦਾਰ ਅਤੇ ਮਿਹਨਤੀ ਉਮੀਦਵਾਰ ਹਨ। ਉਹ ਪਹਿਲਾਂ ਪੰਜਾਬ ਸਰਕਾਰ 'ਚ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਕੇਂਦਰ 'ਚ ਉਹ ਪੰਜਾਬ ਦੀ ਜਨਤਾ ਦੀ ਆਵਾਜ਼ ਨੂੰ ਚੁੱਕਣਗੇ।
ਇਨਸਾਨੀਅਤ ਸ਼ਰਮਸਾਰ : ਨਰਾਤਿਆਂ 'ਚ ਮਾਂ ਨੇ ਕੀਤਾ ਸ਼ਰਮਨਾਕ ਕਾਰਾ
NEXT STORY