ਤਰਨ ਤਾਰਨ (ਰਮਨ) : ਖਡੂਰ ਸਾਹਿਬ ਸੀਟ 'ਤੇ ਕਿੰਨੀ ਸਖਤ ਟੱਕਰ ਹੈ ਅਤੇ ਅਕਾਲੀਆਂ 'ਤੇ ਇਸ ਸੀਟ ਨੂੰ ਲੈ ਕੇ ਕਿੰਨਾ ਕ ਦਬਾਅ ਹੈ, ਇਸਦਾ ਨਜ਼ਾਰਾ ਗੋਇੰਦਰਵਾਲ ਸਾਹਿਬ ਵਿਖੇ ਹੋਈ ਰੈਲੀ 'ਚ ਵੇਖਣ ਨੂੰ ਮਿਲਿਆ। ਮਾਈਕ 'ਤੇ ਬੋਲਣ ਨੂੰ ਲੈ ਕੇ ਦੋ ਅਕਾਲੀ ਲੀਡਰ ਬੀਬੀ ਜਗੀਰ ਕੌਰ ਦੇ ਸਾਹਮਣੇ ਹੀ ਸਟੇਜ 'ਤੇ ਭਿੜ ਗਏ। ਇਹ ਸਨ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਹਲਕਾ ਬਾਬਾ ਬਕਾਲਾ ਤੋਂ ਪਰਗਟ ਸਿੰਘ। ਸਟੇਜ 'ਤੇ ਹੀ ਹੋਈ ਜ਼ੁਬਾਨੀ ਜੰਗ ਤੋਂ ਬਾਅਦ ਦੋਵੇਂ ਜਦੋਂ ਇਕ ਦੂਜੇ ਵੱਲ ਵਧੇ ਤਾਂ ਸਟੇਜ 'ਤੇ ਮੌਜੂਦ ਹੋਰ ਲੀਡਰਾਂ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ।
ਇਸ ਘਟਨਾ ਸੰਬੰਧੀ ਜਦੋਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਇਕ ਮਾਮੂਲੀ ਘਟਨਾ ਕਰਾਰ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਦੋਵਾਂ ਲੀਡਰਾਂ ਨਾਲ ਗੱਲਬਾਤ ਕਰਕੇ ਦੋਵਾਂ ਨੂੰ ਸਮਝਾ ਦਿੱਤਾ ਗਿਆ ਹੈ।
ਭਾਰਤ-ਪਾਕਿ ਜੰਗਾਂ ਦੀ ਗਵਾਹੀ ਭਰਦੀਆਂ ਸੁੰਦਰਬਨੀ ਦੀਆਂ ਪਹਾੜੀਆਂ
NEXT STORY