ਜਲੰਧਰ, (ਨਰੇਸ਼ ਕੁਮਾਰ)— ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜ ਸਭਾ ਦੇ ਉਪ ਚੇਅਰਮੈਨ ਦੀ ਚੋਣ ਰਾਹੀਂ ਵਿਰੋਧੀ ਧਿਰ ਦੇ ਸਾਹਮਣੇ ਪਹਿਲੀ ਵਾਰ ਭਾਜਪਾ ਵਿਰੁੱਧ ਇਕਜੁੱਟ ਹੋਣ ਦਾ ਮੌਕਾ ਬਣ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਵਿਰੋਧੀ ਧਿਰ ਨੇ ਇਕਜੁੱਟਤਾ ਦਿਖਾਈ ਸੀ, ਜੋ ਸਿਰਫ ਤਸਵੀਰ ਵਿਚ ਸੀ ਪਰ ਹੁਣ ਵਿਰੋਧੀ ਧਿਰ ਇਕ ਹੋ ਸਕਦੀ ਹੈ। ਕਾਂਗਰਸ ਦੇ ਪੀ. ਜੇ. ਕੁਰੀਅਨ ਰਿਟਾਇਰ ਹੋਏ ਹਨ ਅਤੇ ਉਨ੍ਹਾਂ ਦੀ ਖਾਲੀ ਹੋਈ ਸੀਟ ਲਈ 18 ਜਲਾਈ ਤੋਂ ਸ਼ੁਰੂ ਹੋ ਰਹੇ ਮਾਨਸੂਨ ਇਜਲਾਸ ਦੌਰਾਨ ਚੋਣ ਹੋਣੀ ਹੈ। ਰਾਜ ਸਭਾ ਦੀ ਵੈੱਬਸਾਈਟ 'ਤੇ ਜਾਰੀ ਜਾਣਕਾਰੀ ਅਨੁਸਾਰ ਭਾਜਪਾ 69 ਮੈਂਬਰਾਂ ਨਾਲ ਰਾਜ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਹੈ ਪਰ ਉਸ ਕੋਲ ਆਪਣੇ ਉਮੀਦਵਾਰ ਨੂੰ ਜਿਤਾਉੁਣ ਲਈ ਬਹੁਮਤ ਨਹੀਂ ਹੈ ਜਦ ਕਿ ਕਾਂਗਰਸ ਕੋਲ ਰਾਜ ਸਭਾ ਵਿਚ 50 ਮੈਂਬਰ ਹਨ। ਕਾਂਗਰਸ ਵੀ ਸਿੱਧੀ ਟੱਕਰ ਵਿਚ ਆਪਣਾ ਉਮੀਦਵਾਰ ਜਿਤਾਉਣ ਦੀ ਹਾਲਤ ਵਿਚ ਨਹੀਂ ਹੈ।
ਵਿਰੋਧੀ ਧਿਰ ਦਾ ਗਣਿਤ |
''ਕੁੱਲ ਵੋਟ” 240 |
ਜਿੱਤ ਲਈ ਜ਼ਰੂਰੀ ਵੋਟ 121 |
ਕਾਂਗਰਸ 50 |
ਐੱਨ. ਡੀ. ਏ. ਦਾ ਗਣਿਤ |
ਬੀਜੂ ਜਨਤਾ ਦਲ 9 |
ਰਾਸ਼ਟਰੀ ਜਨਤਾ ਦਲ 5 |
ਭਾਜਪਾ 69 |
ਟੀ. ਆਰ. ਐੱਸ. 6 |
ਨੈਸ਼ਨਲਿਸਟ ਕਾਂਗਰਸ ਪਾਰਟੀ 4 |
ਸ਼ਿਵ ਸੈਨਾ 3 |
ਵਾਈ. ਆਰ. ਐੱਸ. ਕਾਂਗਰਸ 2 |
ਸਮਾਜਵਾਦੀ ਪਾਰਟੀ 13 |
ਜਨਤਾ ਦਲ ਯੂ 6 |
ਏ. ਆਈ. ਏ. ਡੀ. ਐੱਮ. ਕੇ. 13 |
ਬਸਪਾ 4 |
ਸ਼੍ਰੋਮਣੀ ਅਕਾਲੀ ਦਲ 3 |
ਡੀ. ਐੱਮ. ਕੇ. 4 |
ਤ੍ਰਿਣਮੂਲ ਕਾਂਗਰਸ 13 |
ਨਾਗਾ ਪੀਪਲ ਫਰੰਟ 1 |
ਨਾਮਜ਼ਦ 4 |
ਸੀ. ਪੀ. ਆਈ. 2 |
ਰਿਪਬਲਿਕਨ ਪਾਰਟੀ ਆਫ ਇੰਡੀਆ 1 |
ਆਜ਼ਾਦ ਅਤੇ ਹੋਰ 6 |
ਸੀ. ਪੀ. ਆਈ. ਐੱਮ 5 |
ਬੋਡੋਲੈਂਡ ਪੀਪਲ ਫਰੰਟ 1 |
ਪੀ. ਡੀ. ਪੀ. 2 |
ਕੇਰਲ ਕਾਂਗਰਸ 1 |
ਸਿੱਕਮ ਡੈਮੋਕ੍ਰੇਟਿਕ ਫਰੰਟ 1 |
ਆਈ. ਐੱਨ. ਐੱਲ. ਡੀ. 1 |
ਜੇ. ਡੀ. ਐੱਸ. 1 |
ਕੁੱਲ 85 |
ਮੁਸਲਿਮ ਲੀਗ 1 |
ਆਮ ਆਦਮੀ ਪਾਰਟੀ 3 |
|
ਕੁੱਲ 54 |
ਕੁਲ 101 |
|
|
54 ਵੋਟਾਂ ਨਿਭਾਉਣਗੀਆਂ ਅਹਿਮ ਭੂਮਿਕਾ
ਰਾਜ ਸਭਾ ਵਿਚ ਕੁਲ 240 ਮੈਂਬਰ ਹਨ ਅਤੇ ਚੋਣ ਹੋਣ ਦੀ ਸਥਿਤੀ ਵਿਚ ਜੇ ਸਾਰੇ ਮੈਂਬਰ ਵੋਟ ਪਾਉਣ ਤਾਂ ਜਿੱਤ ਲਈ 121 ਮੈਂਬਰਾਂ ਦੀ ਵੋਟ ਜ਼ਰੂਰੀ ਹੋਵੇਗੀ। ਯੂ. ਪੀ. ਏ. ਕੋਲ 101 ਵੋਟਾਂ ਹਨ ਲਿਹਾਜ਼ਾ ਉਸ ਨੂੰ 20 ਵੋਟਾਂ ਹੋਰ ਪਾਰਟੀਆਂ ਤੋਂ ਤੋੜਨ ਦੀ ਜ਼ਰੂਰਤ ਪਵੇਗੀ ਜਦਕਿ ਐੱਨ. ਡੀ. ਏ. ਕੋਲ 85 ਵੋਟਾਂ ਹਨ ਹੋਰ ਪਾਰਟੀਆਂ ਕੋਲ 54 ਵੋਟਾਂ ਹਨ। 54 ਵੋਟਾਂ ਹਾਰ-ਜਿੱਤ ਵਿਚ ਅਹਿਮ ਭੂਮਿਕਾ ਅਦਾ ਕਰਨਗੀਆਂ ਪਰ ਜੇ ਚੋਣਾਂ ਦੌਰਾਨ ਕੁਝ ਪਾਰਟੀਆਂ ਵਾਕ ਆਊਟ ਕਰ ਗਈਆਂ ਤਾਂ ਜਿੱਤ ਲਈ ਜ਼ਰੂਰੀ ਵੋਟਾਂ ਦਾ ਅੰਕੜਾ ਘੱਟ ਹੋ ਸਕਦਾ ਹੈ।
ਭਾਜਪਾ ਵਲੋਂ ਫਿਲਹਾਲ ਅਧਿਕਾਰਕ ਤੌਰ 'ਤੇ ਇਸ ਬਾਰੇ ਵਿਚ ਕੋਈ ਗੱਲ ਨਹੀਂ ਹੋਈ ਹੈ ਪਰ ਜੇ ਪਾਰਟੀ ਮੈਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਮੈਂ ਅਨੁਸ਼ਾਸਿਤ ਸਿਪਾਹੀ ਦੀ ਤਰ੍ਹਾਂ ਪਾਰਟੀ ਦੇ ਆਦੇਸ਼ ਦੀ ਪਾਲਣਾ ਕਰਾਂਗਾ।
-ਨਰੇਸ਼ ਗੁਜਰਾਲ, ਰਾਜ ਸਭਾ ਸੰਸਦ ਮੈਂਬਰ, ਸ਼੍ਰੋਮਣੀ ਅਕਾਲੀ ਦਲ
ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ ਜਿੱਤਣ ਲਈ ਨਾ ਤਾਂ ਕਾਂਗਰਸ ਕੋਲ ਪੂਰੀਆਂ ਵੋਟਾਂ ਹਨ ਅਤੇ ਨਾ ਹੀ ਭਾਜਪਾ ਕੋਲ, ਬਤੌਰ ਗਠਜੋੜ ਨਾ ਇਹ ਚੋਣ ਐੱਨ. ਡੀ. ਏ. ਜਿੱਤ ਸਕਦੀ ਹੈ ਅਤੇ ਨਾ ਹੀ ਯੂ. ਪੀ. ਏ., ਅਜਿਹੇ ਵਿਚ ਸ਼੍ਰੋਮਣੀ ਅਕਾਲੀ ਦਲ ਅਜਿਹੀ ਇਕੱਲੀ ਪਾਰਟੀ ਹੈ, ਜਿਸ ਦਾ ਸਾਰੀਆਂ ਖੇਤਰੀ ਪਾਰਟੀਆਂ ਨਾਲ ਮਿਲਵਰਤਣ ਹੈ ਅਤੇ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਅਤੇ ਹੋਰ ਸਾਰੇ ਵਰਗਾਂ ਦਾ ਸਾਥ ਦਿੱਤਾ ਹੈ। ਲਿਹਾਜ਼ਾ ਅਕਾਲੀ ਦਲ ਨੂੰ ਐੱਨ. ਡੀ. ਏ. ਦੇ ਬਾਹਰ ਤੋਂ ਵੀ ਵੋਟਾਂ ਮਿਲ ਸਕਦੀਆਂ ਹਨ ਅਤੇ ਪਾਰਟੀ ਦਾ ਉਮੀਦਵਾਰ ਇਹ ਚੋਣ ਜਿੱਤ ਸਕਦਾ ਹੈ।
—ਪ੍ਰੇਮ ਸਿੰਘ ਚੰਦੂਮਾਜਰਾ, ਸੰਸਦ ਮੈਂਬਰ ਅਕਾਲੀ ਦਲ
ਕਾਂਗਰਸ-ਭਾਜਪਾ ਦੋਵੇਂ ਸਮਝੌਤਾ ਕਰਨਗੇ?
ਹਾਲਾਂਕਿ ਭਾਜਪਾ ਇਸ ਅਹੁਦੇ ਲਈ ਆਪਣਾ ਉਮੀਦਵਾਰ ਮੈਦਾਨ ਵਿਚ ਉਤਾਰਨਾ ਚਾਹੁੰਦੀ ਸੀ ਪਰ ਚੋਣ ਹੋਣ ਦੀ ਹਾਲਤ ਵਿਚ ਉਸ ਨੂੰ ਆਪਣੇ ਸਹਿਯੋਗੀਆਂ ਦੇ ਇਲਾਵਾ ਬੀਜੂ ਜਨਤਾ ਦਲ (9 ਮੈਂਬਰ), ਟੀ. ਆਰ. ਐੱਸ. (6 ਮੈਂਬਰ) ਅਤੇ ਵਾਈ. ਐੱਸ. ਆਰ. ਕਾਂਗਰਸ (2 ਮੈਂਬਰ) ਦੇ ਸਮਰਥਨ ਦੀ ਵੀ ਜ਼ਰੂਰਤ ਪਵੇਗੀ। ਭਾਜਪਾ ਦੀ ਆਪਣੇ ਸਹਿਯੋਗੀ ਸ਼ਿਵ ਸੈਨਾ (3 ਮੈਂਬਰ) ਅਤੇ ਜਨਤਾ ਦਲ ਯੂ (6 ਮੈਂਬਰ) ਦੇ ਨਾਲ ਵੀ ਖਿੱਚੋਤਾਣ ਚੱਲ ਰਹੀ ਹੈ, ਲਿਹਾਜ਼ਾ ਇਹ ਦੋਵੇਂ ਪਾਰਟੀਆਂ ਭਾਜਪਾ ਦੇ ਉਮੀਦਵਾਰ ਨੂੰ ਸਮਰਥਨ ਦੇਣ ਦੀ ਕੀਮਤ ਅਗਲੀਆਂ ਲੋਕ ਸਭਾ ਚੋਣਾਂ ਵਿਚ ਸੀਟਾਂ ਦੀ ਗਿਣਤੀ ਵਧਾਉਣ ਦੇ ਰੂਪ ਵਿਚ ਮੰਗ ਸਕਦੀਆਂ ਹਨ।
ਭਾਜਪਾ ਦੇ ਰਣਨੀਤੀਕਾਰ ਆਪਣੇ ਉਮੀਦਵਾਰ ਨੂੰ ਸਮਰਥਨ ਨਾ ਮਿਲਦਾ ਦੇਖ ਕੇ ਅਕਾਲੀ ਦਲ ਦੇ ਉਮੀਦਵਾਰ ਨੂੰ ਮੈਦਾਨ ਵਿਚ Àੁਤਾਰਨ ਦੀ ਤਿਆਰੀ ਕਰ ਰਹੇ ਹਨ ਅਤੇ ਅਕਾਲੀ ਦਲ ਵਲੋਂ ਇਸ ਅਹੁਦੇ ਲਈ ਨਰੇਸ਼ ਗੁਜਰਾਲ ਦਾ ਨਾਂ ਅੱਗੇ ਵਧਾਇਆ ਗਿਆ ਹੈ। ਅਕਾਲੀ ਦਲ ਵਲੋਂ ਨਰੇਸ਼ ਗੁਜਰਾਲ ਦੇ ਇਲਾਵਾ ਬਲਵਿੰਦਰ ਸਿੰਘ ਭੂੰਦੜ ਅਤੇ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਦੇ ਮੈਂਬਰ ਹਨ ਪਰ ਪਾਰਟੀ ਇਸ ਅਹੁਦੇ ਲਈ ਨਰੇਸ਼ ਗੁਜਰਾਲ ਦੇ ਚਿਹਰੇ 'ਤੇ ਦਾਅ ਖੇਡ ਰਹੀ ਹੈ। ਉਧਰ ਕਾਂਗਰਸ ਵੀ ਇਸ ਵਾਰ ਵਿਰੋਧੀ ਏਕਤਾ ਦੀ ਕੀਮਤ 'ਤੇ ਮੈਦਾਨ ਵਿਚੋਂ ਪਿੱਛੇ ਨਾ ਹਟਣ ਦੇ ਬਦਲ 'ਤੇ ਵੀ ਕੰਮ ਕਰ ਰਹੀ ਹੈ। ਕਾਂਗਰਸ ਜੇ ਪਿੱਛੇ ਹਟਦੀ ਹੈ ਤਾਂ ਤ੍ਰਿਣਮੂਲ ਕਾਂਗਰਸ ਵਲੋਂ ਸੁਖੇਂਦੂ ਸ਼ੇਖਰ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ। ਸੁਖੇਂਦੂ ਸ਼ੇਖਰ ਦੇ ਨਾਂ 'ਤੇ ਤ੍ਰਿਣਮੂਲ ਕਾਂਗਰਸ ਨੂੰ ਟੀ. ਆਰ. ਐੱਸ. ਦਾ ਸਮਰਥਨ ਵੀ ਮਿਲ ਸਕਦਾ ਹੈ ਕਿਉਂਕਿ ਟੀ. ਆਰ. ਐੱਸ. ਦੇ ਮੁਖੀ ਚੰਦਰਸ਼ੇਖਰ ਰਾਓ ਨੇ ਹੀ ਮਮਤਾ ਬੈਨਰਜੀ ਨਾਲ ਮਿਲ ਕੇ ਸੰਘੀ ਮੋਰਚਾ ਬਣਾਉਣ ਦੀ ਪਹਿਲੀ ਕੀਤੀ ਸੀ।
ਜਾਂਚ ਰਿਪੋਰਟਾਂ ਬਾਰੇ ਹਾਈ ਕੋਰਟ ਦੀ ਚਿੰਤਾ ਨੂੰ ਗੰਭੀਰਤਾ ਨਾਲ ਲਿਆ ਮੁੱਖ ਮੰਤਰੀ ਨੇ
NEXT STORY