ਜਲੰਧਰ, (ਪੁਨੀਤ)–ਕੋਰੋਨਾ ਦਾ ਕਹਿਰ ਭਾਵੇਂ ਖਤਮ ਨਹੀਂ ਹੋਇਆ ਹੈ ਪਰ ਸਰਕਾਰ ਵਲੋਂ ਜਨ-ਜੀਵਨ ਨੂੰ ਪਟੜੀ ’ਤੇ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਵਿਚ ਕੁਵੈਤ, ਆਬੂਧਾਬੀ, ਦੁਬਈ, ਆਕਲੈਂਡ, ਦੋਹਾ, ਮਸਕਟ ਤੋਂ ਫਲਾਈਟਾਂ ਲਗਾਤਾਰ ਆ ਰਹੀਆਂ ਹਨ। ਇਸੇ ਤਰ੍ਹਾਂ ਹੁਣ ਵੱਡੇ ਦੇਸ਼ਾਂ ਤੋਂ ਫਲਾਈਟਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਲੰਡਨ, ਕੈਨੇਡਾ ਸਮੇਤ ਕੁਵੈਤ ਦੇ ਯਾਤਰੀ ਪੰਜਾਬ ਪਹੁੰਚਣਗੇ।
ਲੰਡਨ, ਕੈਨੇਡਾ ਦੀਆਂ ਫਲਾਈਟਾਂ ਸਿੱਧੀਆਂ ਅੰਮ੍ਰਿਤਸਰ ਨਹੀਂ ਆਉਣਗੀਆਂ। ਫਲਾਈਟਾਂ ਪਹਿਲਾਂ ਦਿੱਲੀ ਉਤਰਨਗੀਆਂ, ਜਿਸ ਤੋਂ ਬਾਅਦ ਇਨ੍ਹਾਂ ਨੂੰ ਬਦਲ ਕੇ ਅੰਮ੍ਰਿਤਸਰ ਭੇਜਿਆ ਜਾਵੇਗਾ। ਇਥੋਂ ਯਾਤਰੀਆਂ ਨੂੰ ਉਨ੍ਹਾਂ ਦੇ ਸ਼ਹਿਰਾਂ ਵੱਲ ਰਵਾਨਾ ਕਰ ਦਿੱਤਾ ਜਾਵੇਗਾ, ਜਿਥੇ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ। ਅਧਿਕਾਰੀ ਦੱਸਦੇ ਹਨ ਕਿ ਐੱਨ. ਆਰ. ਆਈਜ਼ ਪ੍ਰਸ਼ਾਸਨ ਵਲੋਂ ਨਿਰਧਾਰਿਤ ਧਰਮਸ਼ਾਲਾਵਾਂ , ਸਰਾਵਾਂ, ਧਾਰਮਿਕ ਸਥਾਨਾਂ, ਡੇਰਿਆਂ ਆਦਿ ਵਿਚ ਨਹੀਂ ਰਹਿਣਾ ਚਾਹੁੰਦੇ, ਉਹ ਆਪਣੇ ਖਰਚੇ ’ਤੇ ਹੋਟਲ ਵਿਚ ਵੀ ਰੁਕ ਸਕਦੇ ਹਨ। ਉਥੇ ਹੀ ਅੱਜ ਕੁਵੈਤ ਤੋਂ ਆਉਣ ਵਾਲੀ ਫਲਾਈਟ ਦੇ ਯਾਤਰੀਆਂ ਨੂੰ ਲੈਣ ਲਈ ਬੱਸਾਂ ਅੰਮ੍ਰਿਤਸਰ ਏਅਰਪੋਰਟ ਨੂੰ ਰਵਾਨਾ ਹੋਈਆਂ। ਅਧਿਕਾਰੀ ਦੱਸਦੇ ਹਨ ਕਿ ਲੰਡਨ, ਕੈਨੇਡਾ ਤੋਂ ਆਉਣ ਵਾਲੇ ਯਾਤਰੀਆਂ ਲਈ ਸਪੈਸ਼ਲ ਬੱਸਾਂ ਭੇਜੀਆਂ ਜਾ ਰਹੀਆਂ ਹਨ। ਸਟਾਫ ਨੂੰ ਪੂਰੀ ਤਰ੍ਹਾਂ ਤਿਆਰ ਕਰ ਕੇ ਭੇਜਿਆ ਗਿਆ ਹੈ।
ਖਾਲਿਸਤਾਨ ਨਹੀਂ ਪੰਜਾਬ ਸਾਡਾ ਮੁੱਦਾ : ਢੀਂਡਸਾ
NEXT STORY