ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਲੰਬਾ ਪਾਵਰ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਗੜ੍ਹਦੀਵਾਲਾ (ਭੱਟੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਗੜ੍ਹਦੀਵਾਲਾ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ 66 ਕੇ.ਵੀ. ਸਬ ਸਟੇਸ਼ਨ ਗੜ੍ਹਦੀਵਾਲਾ ਤੋ ਚਲਦੇ ਪੰਡੋਰੀ ਕੰਡੀ ਮਿਕਸ ਫੀਡਰ ਦੀ ਜਰੂਰੀ ਮੇਨਟੀਨੈਂਸ ਕਰਨ ਹਿੱਤ 19 ਦਸੰਬਰ ਨੂੰ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਕਰਕੇ ਪਿੰਡ ਪੰਡੋਰੀ ਅਟਵਾਲ, ਸਹਿਜੋਵਾਲ ਮੂਸਾ, ਨੰਗਲ ਥੱਥਲ,ਨੰਗਲ ਘੋੜਾਵਾਹਾ, ਟੈਂਟਪਾਲ,ਚੱਕਲਾਦੀਆ ਅਤੇ ਗੱਜਾ ਆਦਿ ਪਿੰਡਾ ਦੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...
ਟਾਂਡਾ ਉੜਮੁੜ (ਪੰਡਿਤ)-66 ਕੇ. ਵੀ. ਸਬ ਸਟੇਸ਼ਨ ਕੰਧਾਲਾ ਜੱਟਾਂ ਦੇ ਸਹਾਇਕ ਇੰਜੀਨੀਅਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 19 ਦਸੰਬਰ ਨੂੰ ਰਾਮਪੁਰ ਯੂ. ਪੀ. ਐੱਸ. ਅਤੇ ਦਰੀਆ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਫੀਡਰ ਬੰਦ ਰਹੇਗਾ । ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇਸ ਇਲਾਕੇ ਵਿਚ ਬਿਜਲੀ ਸਪਲਾਈ ਬੰਦ ਰਹੇਗੀ | ਉਨ੍ਹਾਂ ਉਪਭੋਗਤਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ: ਸੜਕ ਹਾਦਸੇ 'ਚ 3 ਪੰਜਾਬੀਆਂ ਦੀ ਮੌਤ
ਬੰਗਾ (ਰਾਕੇਸ਼ ਅਰੋੜਾ)-ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਅਧਿਕਾਰੀ ਪਾਵਰਕਾਮ ਸ਼ਹਿਰੀ ਬੰਗਾ ਨੇ ਪ੍ਰੈਸ ਦੇ ਨਾਮ ਇਕ ਪੱਤਰ ਜਾਰੀ ਕਰ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਬੰਗਾ ਵਿਖੇ ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਰ ਕੇ 220 ਕੇ. ਵੀ. ਸਬ ਸਟੇਸ਼ਨ ਬੰਗਾ ਤੋਂ ਚਲਦੇ 11 ਕੇ. ਵੀ. ਫੀਡਰ ਸ਼ਹਿਰੀ ਨੰਬਰ ਤਿੰਨ 11 ਕੇ. ਵੀ. ਫੀਡਰ ਯੂ. ਪੀ. ਐੱਸ. 4 ਹਪੋਵਾਲ ਦੀ ਬਿਜਲੀ ਸਪਲਾਈ 20 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੇਰ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਦੇ ਚਲਦੇ ਇਸ ਅਧੀਨ ਆਉਣ ਵਾਲੇ ਏਰੀਏ ਪਿੰਡ ਜੀਦੋਵਾਲ ,ਗੁਰੂ ਨਾਨਕ ਨਗਰ, ਨਵਾਂਸ਼ਹਿਰ ਰੋਡ, ਚਰਨ ਕੰਵਲ ਰੋਡ, ਰੇਲਵੇ ਰੋਡ ,ਮੁਕੰਦਪੁਰ ਰੋਡ ,ਪ੍ਰੀਤ ਨਗਰ, ਐੱਮ. ਸੀ. ਕਾਲੋਨੀ, ਨਿਊ ਗਾਂਧੀ ਨਗਰ ,ਜਗਦੰਬੇ ਰਾਈਸ ਮਿਲ ਡੈਰਿਕ ਸਕੂਲ, ਖੜਕੜ ਖੁਰਦ, ਹਪੋਵਾਲ ਬਾਹੜੋਵਾਲ ,ਢਾਹਾਂ ਕਲੇਰਾਂ , ਲੰਗੇਰੀ , ਮੱਲੂਪੋਤਾ ਮਜਾਰੀ ਦੀ ਘਰਾਂ/ਦੁਕਾਨਾਂ , ਜੀ. ਐੱਨ. ਮਿਲ ਡਾਬਰ ਐਗਰੋ ਇੰਡਸਟਰੀਜ਼ ਢਾਹਾਂ ਅਤੇ ਕਲੇਰਾਂ ਏ. ਪੀ. ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਬਿਜਲੀ ਦੀ ਜ਼ਰੂਰੀ ਮੁਰੰਮਤ ਦੇ ਚਲਦਿਆਂ ਬਿਜਲੀ ਸਪਲਾਈ ਰਹੇਗੀ ਬੰਦ
ਫਗਵਾੜਾ (ਮੁਕੇਸ਼)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ "ਇੰਜੀਨੀਅਰ, ਚਹੇੜੂ ਉਪ ਮੰਡਲੇ, ਫਗਵਾੜਾ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 19 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਿਹਰ 3 ਵਜੇ ਤੱਕ 66 ਕੇਵੀ ਸ/ਸ ਚਹੇੜੂ ਦੀ ਜ਼ਰੂਰੀ ਮੁਰੰਮਤ ਕਾਰਨ ਪਿੰਡ-ਹਰਦਾਸਪੁਰ,ਨਾਰੰਗਪੁਰੂ, ਸਪਰੌੜ ਅੱਡਾ, ਪਿੰਡ ਸਪਰੋੜ, ਨੰਗਲ਼ ਮੱਝਾ,ਕਾਂਸ਼ੀਨਗਰ,ਭਗਵਾਨਪੁਰ,ਕਿਸ਼ਨਪੁਰਾ,ਨਾਨਕ-ਨਗਰੀ, ਜੀ. ਟੀ. ਰੋਡ ਦਾ ਇਲਾਕਾ,ਰਾਣੀਪੁਰ,ਮਾਧੋਪੁਰ,ਜਗਪਾਲਪੁਰ,ਚਹੇੜੂ,ਖਜੂਰਲਾ ਅਤੇ ਸੇਮੀ ਦੀ ਘਰੇਲੂ,ਵਪਾਰਿਕ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੇ ਪਰਿਵਾਰ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕੀਤੀ ਇਹ ਮੰਗ
NEXT STORY