ਫਿਰੋਜ਼ਪੁਰ (ਰਾਜੇਸ਼ ਢੰਡ) : ਫ਼ਿਰੋਜ਼ਪੁਰ ਛਾਉਣੀ ਦੇ 220 ਕੇ. ਵੀ. ਪਾਵਰ ਹਾਊਸ 'ਚ ਜ਼ਰੂਰੀ ਮੁਰੰਮਤ ਦੇ ਕੰਮਾ ਕਾਰਨ 20 ਦਸੰਬਰ 2025 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਹਿਰ ਅਤੇ ਛਾਉਣੀ ਦੇ ਵੱਖ-ਵੱਖ ਖੇਤਰਾਂ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਬੋਰਡ ਕੈਂਟ -2 ਉਪ ਮੰਡਲ ਦੇ ਐੱਸਡੀਓ ਇੰਜ਼. ਕੁਲਦੀਪ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਛਾਉਣੀ ਸਥਿਤ 220 ਕੇਵੀ ਸਬ ਸਟੇਸ਼ਨ ਦੀ ਜ਼ਰੂਰੀ ਮੁਰੰਮਤ ਕਾਰਨ ਸ਼ਨੀਵਾਰ ਨੂੰ 11 ਕੇ. ਵੀ. ਸਿਟੀ ਫੀਡਰ, 11 ਕੇਵੀ ਮੋਗਾ ਰੋਡ ਫੀਡਰ, 11 ਕੇ. ਵੀ. ਬਸਤੀ ਟੈਂਕਾਂ ਵਾਲੀ ਫੀਡਰ, 11 ਕੇਵੀ ਨੂਰਪੁਰ ਸੇਠਾਂ ਫੀਡਰ ਅਤੇ 11 ਕੇਵੀ ਬੀ. ਐੱਸ. ਐੱਫ. ਫੀਡਰ ਦੀ ਬਿਜਲੀ ਸਪਲਾਈ 20 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਜਿਸ ਕਾਰਨ ਕਈ ਇਲਾਕੇ ਜਿਵੇ ਕਿ ਵਿਕਾਸ ਵਿਹਾਰ, ਬਾਬਾ ਰਾਮ ਲਾਲ ਨਗਰ, ਬਸਤੀ ਨਿਜ਼ਾਮਦੀਨ ਆਨੰਦ ਐਵੀਨਿਊ, ਰਿਖੀ ਕਲਾਨੀ, ਗੁਰਨਾਨਕ ਨਗਰ, ਬਲਾਕੀ ਵਾਲਾ ਖੂਹ, ਅਮਰ ਨਗਰ, ਬਾਬਾ ਐਨਕਲੇਵ, ਮੋਗਾ ਰੋਡ, ਸਰਕਟ ਹਾਉਸ, ਮੱਲਵਾਲ, ਵਜੀਦਪੁਰ, ਬੀ. ਐੱਸ. ਐੱਫ. ਹੈੱਡ ਕੁਆਟਰ, ਬੀ. ਐੱਸ. ਐੱਫ. ਕਾਲੋਨੀ, ਐੱਸ. ਬੀ. ਐੱਸ. ਕਾਲਜ, ਕ੍ਰਿਸ਼ਨਾ ਐਨਕਲੇਵ, ਗੋਬਿੰਦ ਐਨਕਲੇਵ, ਪਾਇਨੀਅਰ ਕਲੋਨੀ, ਗੱਜਣ ਸਿੰਘ ਕਲੋਨੀ, ਨੂਰਪੁਰ ਸੇਠਾਂ, ਚੁੰਗੀ ਨੰ-8 , ਬਸਤੀ ਟੈਂਕਾਂਵਾਲੀ, ਚਮਰੰਗ ਮੰਡੀ, ਘੁੰਮਹਾਰ ਮੰਡੀ, ਬੱਸ ਸਟੈਂਡ ਕੈਂਟ ਸਾਈਡ ਦੇ ਇਲਾਕਿਆਂ ਦੀ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਪੰਜਾਬ 'ਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨੇ ਸ਼ੁਰੂ ਕਰ ਦਿੱਤੀ ਪ੍ਰਕਿਰਿਆ
NEXT STORY