ਚੰਡੀਗੜ੍ਹ— ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਉਹ ਘਪਲਿਆਂ ਨੂੰ ਸਿਰਫ ਉਜਾਗਰ ਨਾ ਕਰਨ ਬਲਕਿ ਆਰੋਪੀਆਂ ਖਿਲਾਫ ਕਾਰਵਾਈ ਵੀ ਕਰਨ। ਭਗਵੰਤ ਮਾਨ ਮੁਤਾਬਕ ਪੰਜਾਬ ਦੀ ਰੇਤ, ਟਰਾਂਸਪੋਰਟ ਤੇ ਸਨਅਤ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਕੀਤੀ ਗਈ ਕਾਰਵਾਈ ਸਿਆਸੀ ਬਦਲਾਖੋਰੀ ਨਹੀਂ ਬਲਕਿ ਸਰਕਾਰ ਦਾ ਜ਼ਰੂਰੀ ਕੰਮ ਹੈ।
ਕਪੂਰਥਲਾ 'ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਸਰਕਾਰ ਵੱਲੋਂ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਯੋਜਨਾਵਾਂ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਇੱਕ ਮੀਟਿੰਗ ਕੀਤੀ ਗਈ। ਜਲੰਧਰ ਤੇ ਕਪੂਰਥਲਾ ਦੇ ਅਧਿਕਾਰੀਆਂ ਨਾਲ ਬੈਠਕ ਕਰ ਰਾਣਾ ਗੁਰਜੀਤ ਮਨਰੇਗਾ, ਆਟਾ-ਦਾਲ ਸਕੀਮ ਤੇ ਪੈਨਸ਼ਨ ਯੋਜਨਾ ਜਿਹੀਆਂ ਸਕੀਮਾਂ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਆਦੇਸ਼ ਦਿੱਤੇ ਗਏ।
ਅਕਾਲੀ ਦਲ ਦੀ ਵੈੱਬਸਾਈਟ ਨੇ ਸੁਖਬੀਰ ਨੂੰ ਬਣਾਇਆ 'ਰਾਸ਼ਟਰਪਤੀ', ਬਾਦਲ ਅਜੇ ਵੀ ਮੁੱਖ ਮੰਤਰੀ
NEXT STORY