ਜਲੰਧਰ (ਸੁਧੀਰ, ਜਸਪ੍ਰੀਤ) : ਜਲੰਧਰ ਸ਼ਹਿਰ ਵਿਚ ਲੁਟੇਰੇ ਕਿਸ ਕਦਰ ਬੇਖੌਫ ਹਨ, ਇਸ ਦੀ ਮਿਸਾਲ ਰੋਜ਼ਾਨਾ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਤੋਂ ਮਿਲ ਰਹੀ ਹੈ। ਤਾਜ਼ਾ ਮਾਮਲਾ ਥਾਣਾ 2 ਦੇ ਅਧੀਨ ਪੈਂਦੇ ਆਦਰਸ਼ ਨਗਰ ਦਾ ਸਾਹਮਣੇ ਆਇਆ ਹੈ। ਜਿਥੇ ਗੁਰਦੁਆਰਾ ਸਾਹਿਬ ਨੇੜੇ ਚਿਕ-ਚਿਕ ਚੌਂਕ ਵੱਲ ਜਾ ਰਹੀ ਰਿਕਸ਼ਾ ਸਵਾਰ ਮਹਿਲਾ ਦਾ ਕੋਲੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ।
ਪੀੜਤ ਮਹਿਲਾ ਸ਼ਸ਼ੀ ਸੇਠੀ ਪਤਨੀ ਪ੍ਰਸ਼ੋਤਮ ਸੇਠੀ ਵਾਸੀ ਮੁਹੱਲਾ ਕੋਟ ਬਸਤੀਆਂ ਨੇ ਦੱਸਿਆ ਕਿ ਉਸ ਦੇ ਪਰਸ ਵਿਚ ਪੰਜ ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ ਫੋਨ, ਦੋ ਸੋਨੇ ਦੇ ਟਾਪਸ ਤੇ ਹੋਰ ਸਮਾਨ ਸੀ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਆਹੁਤਾ ਜੋੜੇ ਵਲੋਂ 6 ਸਾਲਾ ਬੱਚੀ ਅਗਵਾ
NEXT STORY