ਲੁਧਿਆਣਾ (ਜ. ਬ.) : ਹਾਰਡੀ ਵਰਲਡਜ਼ ਕੋਲ ਸੋਮਵਾਰ ਸ਼ਾਮ ਨੂੰ ਮੋਟਰਸਾਈਕਲ ’ਤੇ ਆਏ 2 ਬਦਮਾਸ਼ਾ ਨੇ ਦੋ ਵਰਕਰਾਂ ਦੀ ਧੌਣ ’ਤੇ ਛੁਰਾ ਰੱਖ ਕੇ ਉਨ੍ਹਾਂ ਦਾ ਮੋਬਾਇਲ ਲੁੱਟ ਲਿਆ। ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ 23 ਸਾਲਾ ਉੱਤਮ ਕੁਮਾਰ ਕੰਮ ਤੋਂ ਘਰ ਪਰਤ ਰਿਹਾ ਸੀ।
ਉੱਤਮ ਨੇ ਦੱਸਿਆ ਕਿ ਉਹ ਕਾਲੀ ਸੜਕ ’ਤੇ ਇਕ ਫੈਕਟਰੀ 'ਚ ਕੱਪੜੇ ’ਤੇ ਛਪਾਈ ਦਾ ਕੰਮ ਕਰਦਾ ਹੈ। ਸ਼ਾਮ ਨੂੰ ਡਿਊਟੀ ਖਤਮ ਹੋਣ ’ਤੇ ਉਹ ਆਪਣੇ ਇਕ ਸਾਥੀ ਨਾਲ ਸਾਈਕਲ ’ਤੇ ਹਾਰਡੀ ਵਰਲਡ ਕੋਲ ਆਪਣੇ ਘਰ ਜਾ ਰਿਹਾ ਸੀ। ਕਰੀਬ 8.30 ਵਜੇ ਉਹ ਹਾਰਡੀ ਵਰਲਡ ਕੋਲ ਪੁੱਜਾ ਤਾਂ ਪਿੱਛੋਂ ਸਪਲੈਂਡਰ ਮੋਟਰਸਾਈਕਲ ’ਤੇ 2 ਬਦਮਾਸ਼ ਆਏ, ਜਿਨ੍ਹਾਂ ਨੇ ਉਸ ਦੀ ਤੇ ਉਸ ਦੇ ਸਾਥੀ ਦੀ ਧੌਣ ’ਤੇ ਧਾਰਦਾਰ ਛੁਰਾ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਖੁਦ ਹੀ ਉਸ ਦੀ ਜੇਬ ’ਚੋਂ ਉਸ ਦਾ ਮੋਬਾਇਲ ਕੱਢ ਲਿਆ, ਜੋ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਹੀ ਲਿਆ ਸੀ ਪਰ ਉਸ ਦੇ ਸਾਥੀ ਦਾ ਮੋਬਾਇਲ ਛੱਡ ਗਏ ਕਿਉਂਕਿ ਉਹ ਬਹੁਤ ਪੁਰਾਣਾ ਸੀ।
ਉੱਤਮ ਨੇ ਦੱਸਿਆ ਕਿ ਜਿਸ ਜਗ੍ਹਾ ਵਾਰਦਾਤ ਹੋਈ, ਉੱਥੇ ਹਨ੍ਹੇਰਾ ਸੀ ਅਤੇ ਬਦਮਾਸ਼ਾਂ ਨੇ ਵੀ ਆਪਣੇ ਮੋਟਰਸਾਈਕਲ ਦੀ ਲਾਈਟ ਬੰਦ ਕਰ ਰੱਖੀ ਸੀ, ਜਿਸ ਕਾਰਨ ਉਹ ਮੋਟਰਸਾਈਕਲ ਦਾ ਨੰਬਰ ਨੋਟ ਨਹੀਂ ਕਰ ਸਕੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਵਾਪਸ ਸ਼ਹਿਰ ਵੱਲ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਸਿਰਫ 200 ਮੀਟਰ ਦੀ ਦੂਰੀ ’ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਥਾਣਾ ਸਲੇਮ ਟਾਬਰੀ ਗੋਪਾਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਸ਼ਿਕਾਇਤ ਲੈ ਕੇ ਕੇਸ ਦੀ ਛਾਣ-ਬੀਣ ਸ਼ੁਰੂ ਕਰ ਦਿੱਤੀ ਹੈ।
ਜੁਆਰੀਆਂ ਨੂੰ ਫੜ੍ਹਨ ਗਈ ਪੁਲਸ ਨਾਲ ਹੋਈ ਵੱਡੀ ਵਾਰਦਾਤ, ਇੰਝ ਬਚੀ ਜਾਨ
NEXT STORY