ਬਟਾਲਾ (ਬੇਰੀ, ਸੈਂਡੀ, ਸਾਹਿਲ, ਸ਼ਰਮਾ) - ਸਬ-ਡਵੀਜ਼ਨ ਪਾਵਰਕਾਮ ਅਲੀਵਾਲ ਦਫ਼ਤਰ ਅੰਦਰ ਦਾਖ਼ਲ ਹੋ ਕੇ ਇਕ ਨਕਾਬਪੋਸ਼ ਲੁਟੇਰਾ ਗੰਨ ਪੁਆਇੰਟ 'ਤੇ ਕੈਸ਼ੀਅਰ ਕੋਲੋਂ 86500 ਰੁਪਏ ਲੁੱਟ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਐੱਸ. ਡੀ. ਓ. ਆਰ. ਜੁਲਕਾ ਨੇ ਐਕਸੀਅਨ ਕੁਲਦੀਪ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ ਮੈਂ ਕੁਝ ਸਮਾਂ ਪਹਿਲਾਂ ਹੀ ਕੈਸ਼ੀਅਰ ਦੇ ਕਮਰੇ 'ਚੋਂ ਆਪਣੇ ਦਫ਼ਤਰ ਵਿਚ ਵਾਪਸ ਆਇਆ ਸੀ, ਥੋੜ੍ਹੇ ਸਮੇਂ ਵਿਚ ਹੀ ਰੌਲੇ-ਰੱਪੇ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਪਤਾ ਕੀਤਾ ਤਾਂ ਕੈਸ਼ੀਅਰ ਮੁਸ਼ਤਾਕ ਮਸੀਹ ਪੁੱਤਰ ਰਿਆਜ਼ ਮਸੀਹ ਵਾਸੀ ਕਾਲਾ ਅਫਗਾਨਾ ਨੇ ਦੱਸਿਆ ਕਿ ਇਕ ਨਕਾਬਪੋਸ਼ ਨੌਜਵਾਨ ਨੇ ਮੇਰੇ ਕਮਰੇ ਵਿਚ ਦਾਖ਼ਲ ਹੋ ਕੇ ਗੰਨ ਪੁਆਇੰਟ 'ਤੇ ਗੱਲੇ ਵਿਚ ਪਈ 86500 ਰੁਪਏ ਦੀ ਨਕਦੀ ਖੋਹ ਲਈ। ਜਦੋਂ ਉਕਤ ਨਕਾਬਪੋਸ਼ ਨੇ ਬਾਹਰ ਲੱਗੇ ਆਪਣੇ ਕਾਲੇ ਰੰਗ ਦੇ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਕੋਲ ਖੜ੍ਹੇ ਨੌਜਵਾਨ ਹਰਜੀਤ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਰੋੜੀਵਾਲ ਨੇ ਉਕਤ ਨੌਜਵਾਨ ਨੂੰ ਫੜਨ ਦਾ ਯਤਨ ਕੀਤਾ ਤਾਂ ਲੁਟੇਰਾ ਨੌਜਵਾਨ 'ਤੇ ਪਿਸਤੌਲ ਤਾਣ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਸ ਨੂੰ ਸੂਚਿਤ ਕਰਨ 'ਤੇ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਐੱਸ. ਪੀ. (ਡੀ) ਸੂਬਾ ਸਿੰਘ, ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਰਵਿੰਦਰ ਕੁਮਾਰ ਸ਼ਰਮਾ, ਥਾਣਾ ਘਣੀਏ ਕੇ ਬਾਂਗਰ ਦੇ ਐੱਸ. ਐੱਚ. ਓ. ਮੁਖਤਾਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਵੱਖ-ਵੱਖ ਟੀਮਾਂ ਬਣਾ ਕੇ ਸਰਗਰਮੀ ਨਾਲ ਉਕਤ ਨਕਾਬਪੋਸ਼ ਲੁਟੇਰੇ ਦੀ ਭਾਲ ਆਰੰਭ ਦਿੱਤੀ।
ਲਾਸ਼ ਸੜਕ 'ਤੇ ਰੱਖ ਕੇ ਜੀ. ਟੀ. ਰੋਡ ਜਾਮ ਕਰਨ ਦੀ ਕੋਸ਼ਿਸ਼
NEXT STORY