ਅਲਾਵਲਪੁਰ/ਕਿਸ਼ਨਗੜ੍ਹ, (ਬੰਗੜ,ਬੈਂਸ)— ਪਿੰਡ ਦੋਲੀਕੇ-ਸੁੰਦਰਪੁਰ ਅਤੇ ਕਾਲਾ ਬੱਕਰਾ ਵਿਚ ਦੋ ਘਰਾਂ ਵਿਚ ਦਿਨ-ਦਿਹਾੜੇ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਲਾਵਲਪੁਰ ਦੇ ਦਵਿੰਦਰ ਕੁਮਾਰ ਪੁੱਤਰ ਲਾਲ ਚੰਦ ਦੇ ਘਰੋਂ ਚੋਰਾਂ ਨੇ ਮੇਨ ਗੇਟ ਦਾ ਤਾਲਾ ਤੋੜ ਕੇ ਅਲਮਾਰੀ ਵਿਚੋਂ 10 ਹਜ਼ਾਰ ਨਕਦ, ਤਿੰਨ ਤੋਲੇ ਸੋਨੇ ਦਾ ਹਾਰ ਚੋਰੀ ਕਰ ਲਿਆ। ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਰਕਾਰੀ ਮੁਲਾਜ਼ਮ ਹੈ ਤੇ ਉਸ ਦੀ ਪਤਨੀ ਵੀ ਆਂਗਣਵਾੜੀ ਵਰਕਰ ਹੈ। ਦੋਵੇਂ ਡਿਊਟੀ 'ਤੇ ਗਏ ਹੋਏ ਸਨ, ਬੇਟੀ ਕਾਲਜ ਗਈ ਹੋਈ ਸੀ ਘਰ ਕੋਈ ਨਹੀਂ ਸੀ। ਪੁਲਸ ਚੌਕੀ ਅਲਾਵਲਪੁਰ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਹੀ ਪਿੰਡ ਦੋਲੀਕੇ-ਸੁੰਦਰਪੁਰ ਦੇ ਦਲਵੀਰ ਸਿੰਘ ਭੋਗਲ ਦੇ ਘਰ ਵੀ ਚੋਰਾਂ ਵਲੋਂ ਦਿਨ-ਦਿਹਾੜੇ ਲੱਖਾਂ ਦੀ ਨਕਦੀ ਅਤੇ ਕੀਮਤੀ ਸਾਮਾਨ 'ਤੇ ਹੱਥ ਸਾਫ ਕਰਨ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਦਲਵੀਰ ਸਿੰਘ ਆਪਣੇ ਘਰ ਨੂੰ ਤਾਲਾ ਲਗਾ ਕੇ ਘਰ ਨੇੜੇ ਉਸਾਰੀ ਕੀਤੀ ਜਾ ਰਹੀ ਬਿਲਡਿੰਗ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਚਾਹ ਪਿਲਾ ਕੇ ਜਦੋਂ ਵਾਪਸ ਆਇਆ ਤਾਂ ਘਰ ਵਿਚੋਂ ਚੋਰ ਸਵਾ ਲੱਖ ਦੀ ਨਕਦੀ, 5 ਤੋਲੇ ਸੋਨਾ, 500 ਪੌਂਡ ਇੰਗਲੈਂਡ ਚੋਰੀ ਕਰ ਕੇ ਲੈ ਗਏ। ਮੌਕੇ 'ਤੇ ਕਿਸ਼ਨਗੜ੍ਹ ਪੁਲਸ ਚੌਕੀ ਇੰਚਾਰਜ ਸੁਖਜੀਤ ਬੈਂਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਕਾਲਾ ਬੱਕਰਾ ਵਿਖੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅਧਿਆਪਕ ਬਣ ਕੇ ਬੱਚਿਆਂ ਕੋਲੋਂ ਪੁੱਛੇ ਸਵਾਲ
NEXT STORY