ਮਾਨਸਾ (ਜੱਸਲ)— ਸ਼ਹੀਦ ਦੇਸ਼ ਦਾ ਸ਼ਰਮਾਇਆ ਹੁੰਦੇ ਹਨ ਕਿਉਂਕਿ ਇਹ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਹਨ ਅਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜਾਈ ਦੌਰਾਨ ਸ਼ਹੀਦੀਆਂ ਦੇ ਕੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੀਆਂ ਕੁਰਬਾਨੀਆ ਦਿੰਦੇ ਹਨ। ਇਹ ਸ਼ਬਦ ਪਿੰਡ ਨੰਗਲ ਕਲਾਂ ਦੇ ਵਾਸੀ ਬੀ.ਐੱਸ.ਐੱਫ ਦੇ ਏ.ਐੱਸ.ਆਈ. ਜਵਾਨ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋਏ ਸਵ: ਕਮਲਜੀਤ ਸਿੰਘ ਦੀ ਧਰਮ ਪਤਨੀ ਕਰਮਜੀਤ ਕੋਰ, ਬੇਟਾ ਨਵਦੀਪ ਸਿੰਘ, ਬੇਟੀ ਰਮਨਦੀਪ ਕੋਰ ਨਾਲ ਦੁੱਖ ਸਾਂਝਾ ਕਰਨ ਸਮੇਂ ਪਹੁੰਚੇ ਕੇਂਦਰੀ ਕੈਬਨਿਟ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੋਰ ਬਾਦਲ ਨੇ ਕਹੇ।
ਬੀਬੀ ਬਾਦਲ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਸਰਕਾਰਾਂ ਦੀ ਬਣ ਜਾਂਦੀ ਹੈ ਕਿਉਂਕਿ ਸ਼ਹੀਦਾਂ ਨੇ ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਵਾਰਿਆ ਹੁੰਦਾ ਹੈ। ਉਨ੍ਹਾਂ ਪਰਿਵਾਰ ਨੂੰ ਹੋਂਸਲਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਚੱਟਾਨ ਵਾਂਗ ਦੁੱਖੀ ਪਰਿਵਾਰ ਨਾਲ ਖੜਾ ਹੈ ਅਤੇ ਸ਼ਹੀਦ ਕਮਲਜੀਤ ਸਿੰਘ ਦੇ ਬੱਚਿਆਂ ਦੀ ਪੜਾਈ ਦਾ ਉਹ ਖੁਦ ਬੰਦੋਬਸਤ ਕਰਨਗੇ। ਨਾਲ ਹੀ ਉਨ੍ਹਾਂ ਆਪਣੇ ਅਖਤਿਆਰੀ ਕੋਟੇ 'ਚੋਂ ਸ਼ਹੀਦ ਕਮਲਜੀਤ ਸਿੰਘ ਦੀ ਯਾਦ 'ਚ ਗੇਟ ਦਾ ਨਿਰਮਾਣ ਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਇਸ ਮੌਕੇ ਸ਼ਹੀਦ ਦੇ ਪਰਿਵਾਰ ਵੱਲੋਂ ਦਸਤਾਵੇਜ ਹਰਸਿਮਰਤ ਕੋਰ ਬਾਦਲ ਨੂੰ ਸੋਂਪੇ ਗਏ ਕਿ ਸ਼ਹੀਦ ਪਰਾਵਰ ਦੇ ਲੜਕੇ ਨੂੰ ਸਰਕਾਰੀ ਨੌਕਰੀ ਪੰਜਾਬ ਸਰਕਾਰ ਦੀ ਤਰਫੋਂ ਦਿਵਾਈ ਜਾਵੇ। ਬੀਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਹੈ, ਸ਼ਰੇਆਮ ਲੁੱਟਾਂ-ਖਸੁੱਟਾਂ, ਕਤਲ ਹੋ ਰਹੇ ਹਨ ਅਤੇ ਨਜਾਇਜ਼ ਤੋਰ ਤੇ ਅਕਾਲੀ ਵਰਕਰਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਪੰਜਾਬ 'ਚ ਨਸ਼ਾ ਖਤਮ ਕਰਨ ਲਈ ਗੁੱਟਕਾ ਸਾਹਿਬ ਦੀ ਸੰਹੁ ਖਾਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਸੂਬੇ 'ਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ ਅਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਆਰੰਭੀਆਂ ਗਈਆਂ ਪ੍ਰਧਾਨ ਮੰਤਰੀ ਯੋਜਨਾਵਾਂ ਅਧੀਨ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਨੂੰ ਇਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਰੇਕਾਂ ਲਾ ਦਿੱਤੀਆਂ। ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਮੂਕ ਦਰਸ਼ਕ ਬਣਕੇ ਦੇਖ ਰਹੇ ਹਨ। ਇਸ ਮੌਕੇ ਬੀਬੀ ਬਾਦਲ ਦੇ ਪੀ.ਏ. ਅਨਮੋਲਪ੍ਰੀਤ ਸਿੰਘ, ਵਿਧਾਇਕ ਦਿਲਰਾਜ ਸਿੰਘ ਭੂੰਦੜ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਾੜਾ, ਇਸਤਰੀ ਆਗੂ ਸਿਮਰਜੀਤ ਕੋਰ ਸਿੰਮੀ, ਹਰਮਨਜੀਤ ਸਿੰਘ ਭੰਮਾ, ਗੁਰਜਿੰਦਰ ਸਿੰਘ ਬੱਗਾ, ਜਗਸੀਰ ਸਿੰਘ ਅੱਕਾਂਵਾਲੀ, ਜੱਗ ਸਿੰਘ ਬਰਨਾਲਾ, ਰਘੁਵੀਰ ਸਿੰਘ ਮਾਨਸਾ, ਹਰਵਿੰਦਰ ਸਿੰਘ ਧਲੇਵਾਂ, ਸੋਹਣਾ ਸਿੰਘ ਕਲੀਪੁਰ, ਦਰਸ਼ਨ ਮੰਡੇਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਹਰਿਆਣਾ ਪੁਲਸ ਨੇ ਕੱਸਿਆ ਸਿਕੰਜਾ, ਜ਼ਾਰੀ ਕੀਤੀ ਪੰਚਕੂਲਾ ਹਿੰਸਾ ਦੇ ਦੋਸ਼ੀਆਂ ਦੀ ਸੂਚੀ
NEXT STORY