ਚੰਡੀਗੜ੍ਹ (ਬਿਊਰੋ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿ. (ਪੀ. ਐੱਸ. ਪੀ. ਸੀ. ਐੱਲ.) ਨੇ ਸਾਲ 2017-18 ਦੌਰਾਨ ਆਪਣੀਆਂ ਲੜੀਵਾਰ ਪਹਿਲਕਦਮੀਆਂ ਨਾਲ ਆਪਣੇ ਨੁਕਸਾਨ ਵਿਚ ਵੱਡੀ ਕਮੀ ਲਿਆਉਣ ਦਾ ਦਾਅਵਾ ਕੀਤਾ ਹੈ। ਅੱਜ ਜਾਰੀ ਹੋਏ ਅੰਕੜਿਆਂ ਅਨੁਸਾਰ ਇਹ ਨੁਕਸਾਨ ਸਾਲ-2016-17 ਦੌਰਾਨ 2836 ਕਰੋੜ ਰੁਪਏ ਸੀ, ਜੋ ਸਾਲ 2017-18 ਦੌਰਾਨ ਵਿਵਹਾਰਕ ਤੌਰ 'ਤੇ ਘਟ ਕੇ 1250 ਕਰੋੜ ਰੁਪਏ ਰਹਿ ਗਿਆ ਹੈ। ਪ੍ਰਣਾਲੀ ਵਿਚ ਸੁਧਾਰ ਲਿਆਉਣ ਅਤੇ ਕੁਸ਼ਲਤਾ ਨੂੰ ਹੱਲਾਸ਼ੇਰੀ ਦੇਣ ਸਬੰਧੀ ਚੁੱਕੇ ਗਏ ਲੜੀਵਾਰ ਕਦਮਾਂ ਦੇ ਨਾਲ ਬਿਜਲੀ ਦੇ ਟ੍ਰਾਂਸਮਿਸ਼ਨ ਅਤੇ ਵੰਡ (ਟੀ. ਤੇ ਡੀ.) ਸਬੰਧੀ ਨੁਕਸਾਨ ਵਿਚ ਇਹ ਕਮੀ ਆਈ ਹੈ। ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਲ 2016-17 ਦੌਰਾਨ ਟ੍ਰਾਂਸਮਿਸ਼ਨ ਅਤੇ ਵੰਡ ਦਾ ਜਿਹੜਾ ਨੁਕਸਾਨ 15.25 ਫੀਸਦੀ ਸੀ। ਸਾਲ 2017-18 ਦੌਰਾਨ ਘਟ ਕੇ 14.50 ਫ਼ੀਸਦੀ ਰਹਿ ਗਿਆ ਹੈ। ਇਸੇ ਤਰ੍ਹਾਂ ਪੀ. ਐੱਸ. ਪੀ. ਸੀ. ਐੱਲ. ਨੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨ. ਟੀ. ਪੀ. ਸੀ.) ਅਤੇ ਪ੍ਰਾਈਵੇਟ ਥਰਮਲ ਪਲਾਂਟ (ਸੁਤੰਤਰ ਬਿਜਲੀ ਉਤਪਾਦਕ (ਆਈ. ਪੀ. ਪੀ.) ਨੂੰ ਸਪਲਾਈ ਕੀਤੀ ਜਾਂਦੀ ਬਿਜਲੀ ਦੇ ਵਿਰੁੱਧ ਨਿਰਧਾਰਤ ਲਾਗਤ/ਸਮਰੱਥਾ ਚਾਰਜ਼ਿਜ ਭੁਗਤਾਨ ਵਿਚ ਕਮੀ ਲਿਆਉਣ 'ਚ ਵੀ ਸਫਲਤਾ ਹਾਸਲ ਕੀਤੀ ਹੈ। ਸਾਲ 2016-17 ਦੌਰਾਨ ਇਹ ਚਾਰਜਿਸ 1249 ਕਰੋੜ ਰੁਪਏ ਸਨ, ਜੋ ਸਾਲ 2017-18 ਦੌਰਾਨ ਘਟ ਕੇ 820 ਕਰੋੜ ਰੁਪਏ ਰਹਿ ਗਏ ਹਨ।
ਬੁਲਾਰੇ ਅਨੁਸਾਰ ਇਹ ਪ੍ਰਾਪਤੀ ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਓਡਿਸ਼ਾ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੇ ਨਾਲ ਦੁਵੱਲੇ ਸਮਝੌਤਿਆਂ ਅਤੇ ਬੈਂਕਿੰਗ ਰਾਹੀਂ ਕੀਤੀ ਗਈ ਹੈ। ਪੀ. ਐੱਸ. ਪੀ. ਸੀ. ਐੱਲ. ਨੇ ਬਿਜਲੀ ਦੇ ਅਦਾਨ-ਪ੍ਰਦਾਨ (ਇੰਡੀਅਨ ਐਨਰਜੀ ਐਕਸਚੇਂਜ) ਰਾਹੀਂ ਖੁੱਲ੍ਹੀ ਮਾਰਕੀਟ ਵਿਚ ਵਾਧੂ ਬਿਜਲੀ ਦੀ ਵਿਕਰੀ ਨੂੰ ਵੀ ਕਾਫੀ ਹੱਦ ਤੱਕ ਵਧਾਇਆ ਹੈ। ਇਸ ਵਲੋਂ ਇਸ ਸਾਲ 445.50 ਕਰੋੜ ਦੀ 1218.68 ਐੱਮ. ਯੂ. ਊਰਜਾ ਦੀ ਵਿਕਰੀ ਕੀਤੀ ਹੈ, ਜਦਕਿ ਪਿਛਲੇ ਸਾਲ 107.54 ਕਰੋੜ ਦੀ 361.18 ਐੱਮ. ਯੂ. ਊਰਜਾ ਦੀ ਵਿਕਰੀ ਕੀਤੀ ਗਈ ਹੈ।
ਗਊਸ਼ਾਲਾ ਚਾਲੂ ਨਾ ਹੋਈ ਤਾਂ ਨਿਗਮ ਦਫ਼ਤਰ ਅੱਗੇ ਦਿੱਤਾ ਜਾਵੇਗਾ ਧਰਨਾ
NEXT STORY