ਹੁਸ਼ਿਆਰਪੁਰ : ਛਾਉਣੀ ਕਲਾਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਚੀਮਾ ਦਾ ਪਰਿਵਾਰ ਨਸ਼ੇ ਕਾਰਨ 6 ਸਾਲਾਂ 'ਚ ਤਬਾਹ ਹੋ ਗਿਆ। 5 ਭਰਾਵਾਂ 'ਚੋਂ 4 ਭਰਾਵਾਂ ਦੀ ਨਸ਼ੇ ਦੀ ਆਦਤ ਕਾਰਨ ਮੌਤ ਹੋ ਚੁੱਕੀ ਹੈ। ਗੁਰਪ੍ਰੀਤ ਨੂੰ ਨਸ਼ੇ ਦੀ ਆਦਤ ਜੇਲ੍ਹ 'ਚ ਲੱਗੀ ਜਦੋਂ ਉਹ TADA ਦੇ ਦੋਸ਼ਾਂ ਤਹਿਤ ਜੇਲ੍ਹ ਗਿਆ ਸੀ। ਇਨ੍ਹਾਂ ਪਰੇਸ਼ਾਨੀਆਂ ਕਾਰਨ ਉਸ ਦੀ ਮਾਂ ਦੀ ਵੀ ਮੌਤ ਹੋ ਗਈ। ਜਦੋਂ ਜੇਲ੍ਹ 'ਚੋਂ ਬਾਹਰ ਆ ਕੇ ਉਸ ਨੇ ਆਪਣੀ ਬਰਬਾਦ ਹੋ ਚੁੱਕੀ ਜ਼ਿੰਦਗੀ ਵੱਲ ਦੇਖਿਆ ਤਾਂ ਉਸ ਨੇ ਇਸ ਨੂੰ ਸੁਧਾਰਨ ਲਈ ਸਭ ਤੋਂ ਪਹਿਲਾਂ ਨਸ਼ਾ ਛੱਡਣ ਦਾ ਫ਼ੈਸਲਾ ਕੀਤਾ। ਖ਼ੁਦ ਇਸ ਦਲਦਲ 'ਚੋਂ ਬਾਹਰ ਨਿਕਲਣ ਦੇ ਬਾਅਦ ਉਸ ਨੇ ਹੋਰਾਂ ਦੀ ਵੀ ਇਸ ਗੰਦਗੀ 'ਚੋਂ ਬਾਹਰ ਨਿਕਲਣ 'ਚ ਮਦਦ ਕੀਤੀ। ਹੁਣ ਉਹ ਇਕ ਨਿਜੀ ਕੰਪਨੀ 'ਚ ਕੰਮ ਕਰਦਾ ਹੈ ਅਤੇ ਗਤਕਾ ਟ੍ਰੇਨਰ ਵੀ ਹੈ। ਨਸ਼ਾ ਛੱਡਣ ਦੀ ਇਹ ਕਹਾਣੀ ਹੁਣ ਲੋਕਾਂ ਲਈ ਮਿਸਾਲ ਬਣ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਤੇ ਵਧਿਆ ਟੀ.ਬੀ. ਦਾ ਖ਼ਤਰਾ, ਮਰੀਜ਼ਾਂ ਦੀ ਗਿਣਤੀ ਹੋਈ 50,000 ਤੋਂ ਪਾਰ
ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਆਪਣੀ ਸਕੂਲੀ ਪੜ੍ਹਾਈ 1991 'ਚ ਡੀ.ਏ.ਵੀ. ਸਕੂਲ ਤੋਂ ਕੀਤੀ ਸੀ। ਉਸ ਦਾ ਪਰਿਵਾਰ ਇਕ ਖੁਸ਼ਹਾਲ ਪਰਿਵਾਰ ਸੀ, ਜਿਸ 'ਚ ਉਸਦੇ ਮਾਤਾ-ਪਿਤਾ ਅਤੇ 4 ਭਰਾ ਸ਼ਾਮਲ ਸਨ। 1991-96 ਦੌਰਾਨ ਉਸ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਲੱਗੇ, ਜਿਸ ਕਾਰਨ ਉਸ ਨੇ 1996 'ਚ ਆਤਮਸਮਰਪਣ ਕਰ ਦਿੱਤਾ ਅਤੇ ਉਸ ਨੂੰ TADA ਦੇ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ 'ਚ ਉਸ ਦੀ ਕਾਫ਼ੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਦਰਦ ਕਾਰਨ ਡਾਕਟਰ ਉਸ ਨੂੰ ਮਾਰਫਿਨ ਦਾ ਇੰਜੈਕਸ਼ਨ ਲਗਾ ਦਿੰਦੇ। ਬਸ, ਇਸੇ ਟੀਕੇ ਕਾਰਨ ਉਹ ਇਸ ਦਾ ਆਦੀ ਹੋ ਗਿਆ। 1997 'ਚ ਉਹ ਦੋਸ਼ਾਂ ਤੋਂ ਬਰੀ ਹੋ ਗਿਆ ਅਤੇ ਬਾਹਰ ਆ ਕੇ ਨਸ਼ੇ ਕਰਨ ਲੱਗ ਗਿਆ। ਕਈ ਵਾਰ ਤਾਂ ਉਹ ਇੰਨੀ ਜ਼ਿਆਦਾ ਡੋਜ਼ ਲੈ ਲੈਂਦਾ ਕਿ ਉਸ ਨੂੰ ਕਈ-ਕਈ ਦਿਨ ਹੋਸ਼ ਨਾ ਆਉਂਦਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ
2012 'ਚ ਉਸ ਨੇ ਨਸ਼ਾ ਛੱਡਣ ਦਾ ਸੰਕਲਪ ਕੀਤਾ ਅਤੇ ਹਿਮਾਲਿਅਨ ਫਾਊਂਡੇਸ਼ਨ ਦੀ ਕਾਉਂਸਲਰ ਚੰਦਨ, ਮੈਨੇਜਰ ਰੋਹਿਣੀ ਗੌਤਮ ਅਤੇ ਹੋਰ ਮੈਂਬਰਾਂ ਨੇ ਉਸ ਨਾਲ ਸੰਪਰਕ ਕਰ ਕੇ ਉਸ ਦੀ ਕਾਉਂਸਲਿੰਗ ਕੀਤੀ। ਹੁਣ ਉਸ ਨੂੰ ਨਸ਼ਾ ਛੱਡੇ ਹੋਏ 11 ਸਾਲ ਹੋ ਗਏ ਹਨ ਪਰ ਨਸ਼ਿਆਂ ਕਾਰਨ ਉਸ ਦਾ ਪਰਿਵਾਰ ਉੱਜੜ ਗਿਆ। ਉਸ ਦੇ ਚਾਰੇ ਭਰਾਵਾਂ ਦੀ ਵੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਉਸ ਦੀ ਮਾਂ ਅਪਣੇ ਪੁੱਤਾਂ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਅਤੇ ਉਹ ਵੀ ਛੇਤੀ ਹੀ ਅਕਾਲ ਚਲਾਣਾ ਕਰ ਗਈ।
ਇਹ ਵੀ ਪੜ੍ਹੋ- ਪੰਜਾਬ 'ਤੇ ਵਧਿਆ ਟੀ.ਬੀ. ਦਾ ਖ਼ਤਰਾ, ਮਰੀਜ਼ਾਂ ਦੀ ਗਿਣਤੀ ਹੋਈ 50,000 ਤੋਂ ਪਾਰ
ਨਸ਼ਾ ਛੱਡਣ 'ਚ ਉਸ ਦੀ ਪਤਨੀ ਨੇ ਵੀ ਉਸ ਦਾ ਬਹੁਤ ਸਾਥ ਦਿੱਤਾ। ਉਹ ਉਸ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਅਤੇ ਪਾਠ ਕਰਨਾ ਸਿਖਾਉਂਦੀ ਸੀ। ਹੁਣ ਉਸ ਨੂੰ ਇਕ ਨਿਜੀ ਕੰਪਨੀ 'ਚ ਕੰਮ ਕਰਦੇ ਹੋਏ ਵੀ 8 ਸਾਲ ਹੋ ਚੁੱਕੇ ਹਨ। ਹੁਣ ਗੁਰਪ੍ਰੀਤ ਆਪਣੇ ਵਿਹਲੇ ਸਮੇਂ 'ਚ ਬੱਚਿਆਂ ਨੂੰ ਗਤਕਾ ਅਤੇ ਤਲਵਾਰਬਾਜ਼ੀ ਸਿਖਾਉਂਦਾ ਹੈ। ਉਹ ਚਾਹੁੰਦਾ ਹੈ ਕਿ ਨਸ਼ੇ ਕਾਰਨ ਹੁਣ ਹੋਰ ਕੋਈ ਘਰ ਬਰਬਾਦ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਇੰਦਵਾਲ ਸਾਹਿਬ ਜੇਲ੍ਹ ’ਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ
NEXT STORY