ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੀ ਮਥੁਰਾਪੁਰੀ ਕਾਲੋਨੀ ਵਿਚ ਰਹਿਣ ਵਾਲੇ ਇਕ ਮੱਧਵਰਗੀ ਕਿਸਾਨ ਦੀ ਕਿਸਮਤ ਉਸ ਵੇਲੇ ਚਮਕ ਗਈ ਜਦੋਂ ਉਸ ਦੀ ਪੰਜਾਬ ਸਟੇਟ ਡੀਅਰ ਬੰਪਰ ਲਾਟਰੀ ਵਿਚ 50 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਇਸ ਖੁਸ਼ੀ ਵਿਚ ਸੋਮਵਾਰ ਸਵੇਰੇ ਪ੍ਰਤਾਪ ਰੋਡ ਸਥਿਤ ਗੋਲੀ ਲਾਟਰੀ ਸਟਾਲ 'ਤੇ ਢੋਲ ਵਜਾ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ। ਜਾਣਕਾਰੀ ਦਿੰਦਿਆਂ ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਨੂੰ ਪ੍ਰਤਾਪ ਰੋਡ ਸਥਿਤ ਗੋਲੀ ਲਾਟਰੀ ਸਟਾਲ ਤੋਂ 1,000 ਰੁਪਏ ਵਿਚ ਪੰਜਾਬ ਸਟੇਟ ਡੀਅਰ ਬੰਪਰ ਲਾਟਰੀ ਦੀ ਟਿਕਟ ਖਰੀਦੀ ਸੀ। ਸੋਮਵਾਰ ਸਵੇਰੇ ਜਦੋਂ ਉਹ ਆਪਣੀ ਟਿਕਟ ਚੈੱਕ ਕਰਵਾਉਣ ਲਈ ਸਟਾਲ 'ਤੇ ਪਹੁੰਚੇ ਤਾਂ ਸਟਾਲ ਸੰਚਾਲਕ ਪ੍ਰਦੀਪ ਕੁਮਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਟਿਕਟ 'ਤੇ 50 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਹ ਸੁਣਦੇ ਹੀ ਉੱਥੇ ਮੌਜੂਦ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਤਿੰਨ ਦਿਨ ਪਹਿਲਾਂ ਹੀ ਘਰ ਆਈ ਸੀ ਖੁਸ਼ੀ, ਹਾਦਸੇ ਨੇ ਪਾ ਦਿੱਤੇ ਉਜਾੜੇ, ਤਿੰਨ ਬੱਚਿਆਂ ਦੀ ਪਿਤਾ ਦੀ ਮੌਤ
ਲਾਟਰੀ ਸਟਾਲ ਦੇ ਸੰਚਾਲਕ ਪ੍ਰਦੀਪ ਕੁਮਾਰ ਗੋਲੀ ਨੇ ਦੱਸਿਆ ਕਿ ਇਹ ਟਿਕਟ ਪਹਿਲਾਂ ਕਿਸੇ ਹੋਰ ਗਾਹਕ ਲਈ ਰੱਖੀ ਗਈ ਸੀ ਪਰ ਉਹ ਲੈਣ ਨਹੀਂ ਆਇਆ। ਬਾਅਦ ਵਿੱਚ ਇਹ ਟਿਕਟ ਚਰਨਜੀਤ ਸਿੰਘ ਨੂੰ ਵੇਚ ਦਿੱਤੀ ਗਈ ਅਤੇ ਇਹੀ ਟਿਕਟ ਉਨ੍ਹਾਂ ਲਈ 50 ਲੱਖ ਰੁਪਏ ਦੀ ਕਿਸਮਤ ਲੈ ਕੇ ਆਈ। ਇਸ ਅਣਉਮੀਦ ਸਫਲਤਾ ਨਾਲ ਇਲਾਕੇ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਇਸ ਤੋਂ ਬਾਅਦ ਸਟਾਲ 'ਤੇ ਢੋਲ ਦੀ ਥਾਪ 'ਤੇ ਜਮ ਕੇ ਜਸ਼ਨ ਮਨਾਇਆ ਗਿਆ। ਇਕ-ਦੂਜਾ ਮੂੰਹ ਮਿੱਠਾ ਕਰਵਾਇਆ ਅਤੇ ਚਰਨਜੀਤ ਸਿੰਘ ਨੂੰ ਵਧਾਈ ਦਿੱਤੀ। ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਂ-ਸਮੇਂ 'ਤੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਖਰੀਦਦੇ ਰਹੇ ਹਨ ਇਹ ਦੂਜੀ ਵਾਰੀ ਉਸਨੂੰ 50 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਪਹਿਲਾਂ ਉਸ ਨੂੰ 20 ਹਜ਼ਾਪ ਦਾ ਇਨਾਮ ਨਿਕਲਿਆ ਸੀ। ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਜਿਸ ਕਾਰਨ ਉਸ ਨੂੰ ਇਹ ਇਨਾਮ ਨਿਕਲਿਆ ਇਨਾਮ ਦੀ ਰਕਮ ਨਾਲ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਵੀ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ, ਛੁੱਟੀ ਵਾਲੇ ਦਿਨ ਵੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
NEXT STORY