ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ) - ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਇਕ ਨੌਜਵਾਨ ਵਲੋਂ ਪਿਆਰ ’ਚ ਧੋਖਾ ਮਿਲਣ ’ਤੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਮੁੰਡੇ ਦੀ ਮਾਤਾ ਰਣਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਜੰਡਿਆਲਾ ਗੁਰੂ ਨੇ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਹਰਮਨਦੀਪ ਸਿੰਘ ਦੇ ਜੰਡਿਆਲਾ ਗੁਰੂ ਦੀ ਇਕ ਕੁੜੀ ਨਾਲ ਲਵ ਅਫੇਅਰ ਰਹੇ ਸਨ ਅਤੇ ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼
ਮ੍ਰਿਤਕ ਮੁੰਡੇ ਹਰਮਨਦੀਪ ਸਿੰਘ ਦੀ ਮਾਤਾ, ਪਿਤਾ, ਭੈਣ, ਭਰਾ ਨੇ ਦੋਸ਼ ਲਾਇਆ ਕਿ ਹਰਮਨਦੀਪ ਸਿੰਘ ਦੀ ਪ੍ਰੇਮਿਕਾ ਦੇ ਘਰ ਵਾਲਿਆਂ ਨੂੰ ਜਦੋਂ ਦੋਵਾਂ ਦੇ ਪਿਆਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਨੂੰ ਚੰਗਾ ਨਹੀਂ ਸਮਝਿਆ। ਉਨ੍ਹਾਂ ਨੇ ਕੁੜੀ ਦੀ ਮੰਗਣੀ ਕਿਤੇ ਹੋਰ ਕਰ ਦਿੱਤੀ, ਜਿਸ ਦੇ ਬਾਵਜੂਦ ਉਕਤ ਕੁੜੀ ਉਨ੍ਹਾਂ ਦੇ ਪੁੱਤਰ ਨਾਲ ਗੱਲਬਾਤ ਕਰਦੀ ਰਹਿੰਦੀ। ਉਨ੍ਹਾਂ ਕਿਹਾ ਕਿ ਉਕਤ ਕੁੜੀ ਨੇ ਉਨ੍ਹਾਂ ਦੇ ਪੁੱਤਰ ਨੂੰ ਕਿਹਾ ਕਿ ਉਹ ਉਸ ਨਾਲ ਹੀ ਵਿਆਹ ਕਰਵਾਏਗੀ ਤੇ ਜੇ ਉਨ੍ਹਾਂ ਦਾ ਵਿਆਹ ਨਾ ਹੋਇਆ ਤਾਂ ਉਹ ਆਪਣੇ-ਆਪ ਨੂੰ ਖ਼ਤਮ ਕਰ ਲਵੇਗੀ ਤੇ ਉਨ੍ਹਾਂ ਦੇ ਮੁੰਡੇ ਨੂੰ ਸਲਫਾਸ ਦੀਆਂ ਗੋਲੀਆਂ ਖਾਣ ਲਈ ਮਜਬੂਰ ਕੀਤਾ।
ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ
ਮ੍ਰਿਤਕ ਲੜਕੇ ਦੇ ਪਰਿਵਾਰ ਨੇ ਦੋਸ਼ ਲਾਇਆ ਕਿ 1 ਮਈ ਨੂੰ ਉਨ੍ਹਾਂ ਦਾ ਮੁੰਡਾ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਉਸ ਨੇ ਜ਼ਹਿਰ ਖਾ ਲਿਆ ਅਤੇ ਉਸ ਦੀ ਹਸਪਤਾਲ ’ਚ ਮੌਤ ਹੋ ਗਈ। ਦੂਜੇ ਪਾਸੇ ਉਸ ਨਾਲ ਮਰਨ ਦਾ ਵਾਅਦਾ ਕਰਨ ਵਾਲੀ ਉਸ ਦੀ ਪ੍ਰੇਮਿਕਾ ਆਪਣੇ ਘਰ ਠੀਕ ਹੈ। ਮ੍ਰਿਤਕ ਲੜਕੇ ਦੇ ਵਾਰਿਸਾਂ ਨੇ ਕਿਹਾ ਕਿ ਮਰਦੇ ਸਮੇਂ ਉਨ੍ਹਾਂ ਦੇ ਪੁੱਤਰ ਦੀ ਜੇਬ ’ਚੋਂ ਸੁਸਾਈਡ ਨੋਟ ਵੀ ਮਿਲਿਆ ਹੈ ਤੇ ਫੋਨ ਦੀਆਂ ਕਾਲਾਂ ਤੇ ਚੈਟਿੰਗ ਦੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਮੁੰਡੇ ਨੂੰ ਉਸ ਦੀ ਪ੍ਰੇਮਿਕਾ ਨੇ ਜ਼ਹਿਰ ਖਾਣ ਲਈ ਮਜਬੂਰ ਕੀਤਾ ਪਰ ਆਪ ਨਹੀਂ ਖਾਧਾ। ਉਸ ਦੀ ਮੌਤ ਲਈ ਉਸ ਦੀ ਪ੍ਰੇਮਿਕਾ ਹੀ ਜ਼ਿੰਮੇਵਾਰ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ
ਉਨ੍ਹਾਂ ਕਿਹਾ ਕਿ ਸਾਰੇ ਸਬੂਤ ਹੋਣ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਨੇ ਉਸ ਕੁੜੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਕੁੜੀ ਅਤੇ ਉਸ ਦੇ ਪਰਿਵਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਬਾਰੇ ਐੱਸ. ਐੱਚ. ਓ. ਜੰਡਿਆਲਾ ਗੁਰੂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ।
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ, ਨਾਮਜ਼ਦ ਮਾਰਕੀਟ ਕਮੇਟੀਆਂ ਕੀਤੀਆਂ ਭੰਗ
NEXT STORY