ਰੂਪਨਗਰ(ਗੁਰਮੀਤ)— ਇਥੋਂ ਦੇ ਹੈੱਡ ਵਰਕਰਸ 'ਤੇ ਸਰਹਿੰਦ ਨਹਿਰ ਦੇ ਨੇੜੇ ਸ਼ਨੀਵਾਰ ਸਵੇਰੇ ਇਲਾਕੇ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਸ ਨਹਿਰ 'ਚੋਂ ਤੈਰਦੇ ਹੋਏ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆਂ। ਲੜਕਾ ਅਤੇ ਲੜਕੀ ਦੇ ਹੱਥ ਆਪਸ 'ਚ ਬੰਨ੍ਹੇ ਹੋਏ ਸਨ। ਆਪਸ 'ਚ ਹੱਥ ਬੱਝੇ ਹੋਣ ਕਰਕੇ ਮਾਮਲਾ ਪ੍ਰੇਮ ਪ੍ਰਸੰਗ ਦਾ ਲੱਗ ਰਿਹਾ ਹੈ ਅਤੇ ਦੋਹਾਂ ਵੱਲੋਂ ਹੱਥ ਬੰਨ੍ਹ ਕੇ ਖੁਦਕੁਸ਼ੀ ਕੀਤੀ ਗਈ ਲੱਗਦੀ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੇ ਦੇ ਸੱਜੇ ਹੱਥ 'ਤੇ ਸੋਨੂੰ ਨਾਂ ਲਿਖਿਆ ਹੋਇਆ ਹੈ ਅਤੇ ਹੱਥ 'ਚ ਉਸ ਨੇ ਚਾਂਦੀ ਦਾ ਕੜਾ ਪਹਿਨਿਆ ਹੋਇਆ ਹੈ। ਲੜਕੀ ਨੇ ਬਰਾਊਨ ਰੰਗ ਦਾ ਸੂਟ ਪਹਿਨਿਆ ਹੋਇਆ ਹੈ ਅਤੇ ਦੋਹਾਂ ਦੀ ਉਮਰ 30-35 ਦੇ ਕਰੀਬ ਦੱਸੀ ਜਾ ਰਹੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਮਨਵੀਰ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਨੇ ਦੋਵੇਂ ਲਾਸ਼ਾਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚੋਂ ਬਾਹਰ ਕੱਢ ਲਈਆਂ ਹਨ। ਉਨ੍ਹਾਂ ਦੀ ਪਛਾਣ ਲਈ 72 ਘੰਟਿਆਂ ਲਈ ਮੁਰਦਾ ਘਰ ਸਰਕਾਰੀ ਹਸਪਤਾਲ ਰੂਪਨਗਰ 'ਚ ਰੱਖਿਆ ਦਿੱਤੇ ਹਨ।
ਸਿੱਖਿਆ ਵਿਭਾਗ ਦੀ ਡਿਜ਼ੀਟਲ ਮੁਹਿੰਮ ਨੂੰ ਝੱਟਕਾ
NEXT STORY