ਨੈਸ਼ਨਲ ਡੈਸਕ- ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਹੁਣ 19 ਕਿਲੋਗ੍ਰਾਮ ਵਾਲਾ ਕਮਰਸ਼ੀਅਲ ਸਿਲੰਡਰ 24 ਰੁਪਏ ਸਸਤਾ ਹੋ ਗਿਆ ਹੈ। ਇਹ ਬਦਲਾਅ 1 ਜੂਨ, 2025 ਤੋਂ ਲਾਗੂ ਹੋਵੇਗਾ। ਹੁਣ ਇਹ ਸਿਲੰਡਰ ਦਿੱਲੀ ਵਿੱਚ 1,723.50 ਰੁਪਏ ਵਿੱਚ ਉਪਲੱਬਧ ਹੋਵੇਗਾ, ਜਦੋਂ ਕਿ ਪਹਿਲਾਂ ਇਸਦੀ ਕੀਮਤ 1,747.50 ਰੁਪਏ ਸੀ। ਇਹ ਸਿਲੰਡਰ ਮੁੱਖ ਤੌਰ 'ਤੇ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਵਰਤਿਆ ਜਾਂਦਾ ਹੈ।
ਕਮਰਸ਼ੀਅਲ ਸਿਲੰਡਰਾਂ ਦੀ ਕੀਮਤ 'ਚ ਇਹ ਕਟੌਤੀ ਅਜਿਹੇ ਸਮੇਂ ਆਈ ਹੈ ਜਦੋਂ ਕਾਰੋਬਾਰਾਂ 'ਤੇ ਲਾਗਤ ਦਾ ਬੋਝ ਵਧਿਆ ਹੋਇਆ ਹੈ। ਐੱਲਪੀਜੀ ਦੀ ਕੀਮਤ ਘਟਾਉਣ ਨਾਲ ਉਨ੍ਹਾਂ ਦੇ ਸੰਚਾਲਨ ਖਰਚਿਆਂ 'ਚ ਰਾਹਤ ਮਿਲੇਗੀ। ਰੈਸਟੋਰੈਟਾਂ ਅਤੇ ਢਾਬਿਆਂ ਨੂੰ ਇਸਦਾ ਸਿੱਧਾ ਲਾਭ ਮਿਲੇਗਾ।
ਫਿਲਹਾਲ ਇਹ ਕਟੌਤੀ ਸਿਰਫ ਕਮਰਸ਼ੀਅਲ ਸਿਲੰਡਰ 'ਤੇ ਲਾਗੂ ਹੋਈ ਹੈ। ਘਰੇਲੀ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਅਜੇ ਕੋਈ ਬਦਲਾਅ ਨਹੀਂ ਹੋਇਆ ਪਰ ਜੇਕਰ ਗਲੋਬਲ ਸਪਲਾਈ ਸਥਿਰ ਰਹਿੰਦੀ ਹੈ ਤਾਂ ਭਵਿੱਖ 'ਚ ਘਰੇਲੂ ਗੈਸ ਦੀਆਂ ਕੀਮਤਾਂ 'ਤੇ ਵੀ ਅਸਰ ਦੇਖਿਆ ਜਾ ਸਕਦਾ ਹੈ।
ਭਾਰਤ ਤੇ ਪੰਜਾਬ ਸਰਕਾਰ ਦੀਆਂ ਅਧਿਆਤਾਂ ਮੁਤਾਬਕ ਸਰਹੱਦੀ ਖੇਤਰ ਅੰਦਰ ਰਿਹਾ ਬਲੈਕ ਆਊਟ
NEXT STORY